01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਜਲ ਸੈਨਾ ’ ਚ ਸ਼ਾਮਿਲ ਹੋਇਆ ‘ ਆਈ . ਐਨ . ਐਸ . ਨਿਪੁਨ ’

ਮੁੰਬਈ, 31 ਅਗਸਤ (ਪੀ. ਟੀ.

Ad Position 21
No active advertisement
ਜਲ ਸੈਨਾ ’ਚ ਸ਼ਾਮਿਲ ਕੀਤਾ ‘ਆਈ.ਐੱਨ.ਐੱਸ.ਨਿਪੁਨ।’ 01-09-2026
ਮੁੰਬਈ, 31 ਅਗਸਤ (ਪੀ.ਟੀ.ਆਈ.)-ਡੂੰਘੇ ਸਮੁੰਦਰ ’ਚ ਜਾਣ ਅਤੇ ਪਣਡੁੱਬੀਆਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਦੇ ਸਮਰੱਥ ‘ਆਈ.ਐਨ.ਐਸ. ਨਿਪੁਨ’ਨੂੰ ਸੋਮਵਾਰ ਭਾਰਤੀ ਜਲ ਸੈਨਾ ਦੇ ਬੇੜੇ ’ਚ ਸ਼ਾਮਿਲ ਕੀਤਾ ਗਿਆ। ਭਾਰਤੀ ਜਲ ਸੈਨਾ ’ਚ ਸ਼ਾਮਿਲ ਕੀਤਾ ਇਹ ਇਸ ਤਰ੍ਹਾਂ ਦਾ ਦੂਸਰਾ ਜੰਗੀ ਬੇੜਾ ਹੈ, ਜੋ ਡੂੰਘੇ ਸਮੁੰਦਰ ’ਚ ਜਾਣ ਦੇ ਸਮਰੱਥ ਹੈ। ਜਲ ਸੈਨਾ ਮੁਖੀ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਦੀ ਹਾਜ਼ਰੀ ’ਚ ਆਈ.ਐਨ.ਐਸ. ਨਿਪੁਨ ਨੂੰ ਜਲ ਸੈਨਾ ’ਚ ਸ਼ਾਮਿਲ ਕੀਤਾ ਗਿਆ। ਹਿੰਦੋਸਤਾਨ ਸ਼ਿਪਯਾਰਡ ਲਿਮਟਿਡ ਵਲੋਂ ਤਿਆਰ ਕੀਤਾ ਇਹ ਜੰਗੀ ਬੇੜਾ 119.4 ਮੀਟਰ ਲੰਮਾ ਹੈ ਅਤੇ ਇਸ ਦੀ ਸਮਰੱਥਾ 10,500 ਟਨ ਹੈ। ਇਹ ਜਹਾਜ਼ ਸਮੁੰਦਰ ’ਚ 300 ਮੀਟਰ ਦੀ ਡੂੰਘਾਈ ਤੱਕ ਜਾਣ ਦੀ ਸਮਰੱਥਾ ਰੱਖਦਾ ਹੈ। ਇਸ ’ਚ ਪਣਡੁੱਬੀਆਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਦੀ ਵੀ ਸਮਰੱਥਾ ਹੈ। ਇਸ ਦੇ ਇਲਾਵਾ ਇਸ ਨੂੰ ਆਫ਼ਤ ਰਾਹਤ ਅਤੇ ਮਨੁੱਖੀ ਸਹਾਇਤਾ ਮੁਹਿੰਮਾਂ ਲਈ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਜਲ ਸੈਨਾ ਨੇ ਕਿਹਾ ਕਿ ਇਹ ਜਹਾਜ਼ ਸੈਚੁਰੇਸ਼ਨ, ਏਅਰ ਅਤੇ ਹੈਲਿਓਕਸ ਗੋਤਾਖੋਰੀ ਨੂੰ ਸਹਾਇਤਾ ਦੇਣ ਦੇ ਸਮਰੱਥ ਹੈ ਅਤੇ ਜਾਂਚ ਅਤੇ ਦਖ਼ਲਅੰਦਾਜ਼ੀ ਲਈ ਰਿਮੋਟਲੀ ਓਪਰੇਟਿਡ ਅੰਡਰਵਾਟਰ ਸਿਸਟਮਾਂ ਨਾਲ ਲੈਸ ਹੈ। ਇਸ ਦਾ ਵਿਸ਼ੇਸ਼ ਗੋਤਾਖੋਰੀ ਕੰਪਲੈਕਸ, ਡਾਇਨਾਮਿਕ ਪੋਜ਼ੀਸ਼ਨਿੰਗ ਸਮਰੱਥਾ ਅਤੇ ਸੰਬੰਧਿਤ ਜੀਵਨ-ਸਹਾਇਤਾ ਅਤੇ ਮੈਡੀਕਲ ਸਹੂਲਤਾਂ ਸਮੁੰਦਰ ਵਿੱਚ ਲਗਾਤਾਰ ਅਤੇ ਜਟਿਲ ਕਾਰਵਾਈਆਂ ਕਰਨ ਦੇ ਯੋਗ ਬਣਾਉਂਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਪਾਨ ਸਿੰਘ ਤੋਮਰ ਦਾ ‘ਐਨਕਾਊਂਟਰ’ ਕਰਨ ਵਾਲੇ ਪੁਲਿਸ ਅਧਿਕਾਰੀ ਵਿਜੇ ਰਮਨ ਬੇਹੱਦ ਸੰਵੇਦਨਸ਼ੀਲ ਵਿਅਕਤੀ ਸਨ ਪਤਨੀ ਵੀਨਾ ਰਮਨ... ਅਗਲੀ ਖ਼ਬਰ ਪਾਕਿ ’ਚ ਸ਼ੂਗਰ ਕਾਰਨ ਹਰ ਸਾਲ 3 ਲੱਖ ਲੋਕ ਗੁਆ ਰਹੇ ਆਪਣਾ ਪੈਰ ਜਾਂ ਲੱਤ ਅੰਗ ਗਵਾਉਣ ਵਾਲੇ 70 ਫ਼ੀਸਦੀ ਮਰੀਜ਼ਾਂ ਦੀ 5 ਸਾਲ...
Ad Position 24