ਧਾਮ ਤਲਵੰਡੀ ਖੁਰਦ (ਛਤਰੀ ਸਾਹਿਬ) ਵਿਖੇ ਸਰਬ-ਧਰਮ ਸੰਮੇਲਨ, ਕੀਰਤਨ ਦਰਬਾਰ 5 ਨੂੰ
ਮੁੱਲਾਂਪੁਰ ਦਾਖਾ, 31 ਅਗਸਤ (ਨਿਰਮਲ ਸਿੰਘ ਧਾਲੀਵਾਲ)- ਗਰੀਬਦਾਸੀ ਸੰਪਰਦਾਇ ਭੂਰੀ ਵਾਲੇ ਭੇਖ ਦੇ ਸਵਾਮੀ ਗੰਗਾ ਨੰਦ ਦੀ ਸਾਲਾਨਾ 42ਵੀਂ ਬਰਸੀ ਅਤੇ ਬ੍ਰਹਮਲੀਨ ਸਵਾਮੀ ਬ੍ਰਹਮਸਾਗਰ ਭੂਰੀ ਵਾਲਿਆਂ ਦੇ 164ਵੇਂ ਜਨਮ ਦਿਨ ਨੂੰ ਸਮਰਪਿਤ ਗਰੀਬਦਾਸੀ ਆਸ਼ਰਮ ਧਾਮ ਤਲਵੰਡੀ ਖੁਰਦ (ਲੁਧਿਆਣਾ) ਛਤਰੀ ਸਾਹਿਬ (ਅਤਿ-ਅਧੂਨਿਕ ਦਰਬਾਰ) ਵਿਖੇ ਜਗਤ ਗੁਰੂ ਬਾਬਾ ਗਰੀਬਦਾਸ ਦੀ ਬਾਣੀ ਦੇ ਪਾਠਾਂ ਦੀ ਲੜੀ ਨਿਰੰਤਰ ਜਾਰੀ ਹੈ। ਸਵਾਮੀ ਓਮਾ ਨੰਦ ਅਨੁਸਾਰ ਧਾਮ ਤਲਵੰਡੀ ਖੁਰਦ ਭੂਰੀ ਵਾਲੇ ਆਸ਼ਰਮ ਵਿਖੇ 5 ਰੋਜ਼ਾ ਧਾਰਮਿਕ ਸਮਾਗਮ ਸਮੇਂ ਬ੍ਰਹਮਸਾਗਰ ਭੂਰੀ ਵਾਲਿਆਂ ਦੇ ਜਨਮ ਦਿਨ ਅਤੇ ਕ੍ਰਿਸ਼ਨ ਜਨਮ ਅਸਟਮੀ ਦੇ ਸਬੰਧ ਵਿਚ ਬੁੱਧਵਾਰ 2 ਸਤੰਬਰ ਨੂੰ ਅਤਿ-ਆਧੂਨਿਕ ਨਵੇਂ ਦਰਬਾਰ (ਛਤਰੀ ਸਾਹਿਬ) ਵਿਖੇ ਪਾਠ ਪ੍ਰਕਾਸ ਹੋਣਗੇਂ।
ਮੁੱਲਾਂਪੁਰ ਦਾਖਾ, 31 ਅਗਸਤ (ਨਿਰਮਲ ਸਿੰਘ ਧਾਲੀਵਾਲ)- ਗਰੀਬਦਾਸੀ ਸੰਪਰਦਾਇ ਭੂਰੀ ਵਾਲੇ ਭੇਖ ਦੇ ਸਵਾਮੀ ਗੰਗਾ ਨੰਦ ਦੀ ਸਾਲਾਨਾ 42ਵੀਂ ਬਰਸੀ ਅਤੇ ਬ੍ਰਹਮਲੀਨ ਸਵਾਮੀ ਬ੍ਰਹਮਸਾਗਰ ਭੂਰੀ ਵਾਲਿਆਂ ਦੇ 164ਵੇਂ ਜਨਮ ਦਿਨ ਨੂੰ ਸਮਰਪਿਤ ਗਰੀਬਦਾਸੀ ਆਸ਼ਰਮ ਧਾਮ ਤਲਵੰਡੀ ਖੁਰਦ (ਲੁਧਿਆਣਾ) ਛਤਰੀ ਸਾਹਿਬ (ਅਤਿ-ਅਧੂਨਿਕ ਦਰਬਾਰ) ਵਿਖੇ ਜਗਤ ਗੁਰੂ ਬਾਬਾ ਗਰੀਬਦਾਸ ਦੀ ਬਾਣੀ ਦੇ ਪਾਠਾਂ ਦੀ ਲੜੀ ਨਿਰੰਤਰ ਜਾਰੀ ਹੈ। ਸਵਾਮੀ ਓਮਾ ਨੰਦ ਅਨੁਸਾਰ ਧਾਮ ਤਲਵੰਡੀ ਖੁਰਦ ਭੂਰੀ ਵਾਲੇ ਆਸ਼ਰਮ ਵਿਖੇ 5 ਰੋਜ਼ਾ ਧਾਰਮਿਕ ਸਮਾਗਮ ਸਮੇਂ ਬ੍ਰਹਮਸਾਗਰ ਭੂਰੀ ਵਾਲਿਆਂ ਦੇ ਜਨਮ ਦਿਨ ਅਤੇ ਕ੍ਰਿਸ਼ਨ ਜਨਮ ਅਸਟਮੀ ਦੇ ਸਬੰਧ ਵਿਚ ਬੁੱਧਵਾਰ 2 ਸਤੰਬਰ ਨੂੰ ਅਤਿ-ਆਧੂਨਿਕ ਨਵੇਂ ਦਰਬਾਰ (ਛਤਰੀ ਸਾਹਿਬ) ਵਿਖੇ ਪਾਠ ਪ੍ਰਕਾਸ ਹੋਣਗੇਂ। ਸਤੰਬਰ 3 ਵੀਰਵਾਰ ਨੂੰ ਮੱਧ ਦਾ ਭੋਗ ਅਤੇ 4 ਸਤੰਬਰ ਨੂੰ ਅੰਮ੍ਰਿਤ ਵੇਲੇ ਪਾਠਾਂ ਦੇ ਸੰਪੁਰਨ ਭੋਗ ਉਪਰੰਤ ਸੰਪਰਦਾਇ ਦੇ ਗੱਦੀਨਸ਼ੀਨ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆ, ਹੋਰ ਸੰਤ-ਮਹਾਤਮਾ ਵਲੋਂ ਸ਼ਬਦ ਕੀਰਤਨ ਹੋਵੇਗਾ। ਇਸ ਦਿਨ ਹੀ ਸਵਾਮੀ ਗੰਗਾ ਨੰਦ ਭੂਰੀ ਵਾਲਿਆ ਦੀ ਸਲਾਨਾ ਬਰਸੀ ਨੂੰ ਸਮਰਪਿਤ ਜਗਤ ਗੁਰੂ ਬਾਬਾ ਗਰੀਬਦਾਸ ਦੀ ਬਾਣੀ ਦੇ ਅਖੰਡ ਪਾਠ ਅਰੰਭ ਹੋਣਗੇ। ਸ਼ਨਿੱਚਰਵਾਰ ਸਤੰਬਰ 5 ਨੂੰ ਅੰਮ੍ਰਿਤ ਵੇਲੇ ਮੱਧ ਦੇ ਭੋਗ ਉਪਰੰਤ ਪਹਾੜੀ ਰਾਜਾਂ ਤੋਂ ਪਹੁੰਚੇ ਵੱਡੀ ਤਾਆਦ ਸੰਤ-ਮਹਾਤਮਾਂ ਨੂੰ ਲੰਗਰ ਛਕਾਉਣ ਉਪਰੰਤ ਉਨ੍ਹਾਂ ਨੂੰ ਦਰਸ਼ਨੀ ਭੇਟਾਂ, ਬਸਤਰ ਵੰਡੇ ਜਾਣਗੇ। ਇਸ ਦਿਨ ਦੇਰ ਸ਼ਾਮ ਸਰਬ-ਧਰਮ ਸੰਮੇਲਨ, ਕੀਰਤਨ ਦਰਬਾਰ ਹੋਵੇਗਾ। ਕੀਰਤਨ ਦਰਬਾਰ ਵਿਚ ਵੱਖ-ਵੱਖ ਸੰਪਰਦਾਇ ਦੇ ਮਹਾਤਮਾ, ਪ੍ਰਚਾਰਕ ਗੁਰੂ ਜਸ ਕੀਰਤਨ ਰਾਹੀ ਸੰਗਤ ਨੂੰ ਨਿਹਾਲ ਕਰਨਗੇਂ। ਦਿਨ ਐਤਵਾਰ, ਦਿਨ 6 ਸਤੰਬਰ ਨੂੰ ਅੰਮ੍ਰਿਤ ਵੇਲੇ ਅਰੰਭ ਪਾਠਾਂ ਦੇ ਭੋਗ ਉਪਰੰਤ ਮੁੱਖ ਅਸਥਾਨ (ਛਤਰੀ ਸਾਹਿਬ) ਵਿਖੇ ਜੁੜੀ ਸੰਗਤ ਨਾਲ ਸਵਾਮੀ ਹੋਰਾਂ ਵਲੋਂ ਸ਼ਬਦ ਕੀਰਤਨ, ਕਥਾ ਦੀ ਵਿਚਾਰ ਹੋਵੇਗੀ।