30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਪੰਜਾਬ ’ਵਰਸਿਟੀ ਸੈਨੇਟ ਚੋਣਾਂ ’ਚ ਡਾ. ਸਿਰਸਾ ਨੂੰ ਜਿਤਾਉਣ ਦੀ ਅਪੀਲ

ਜਲੰਧਰ, 29 ਅਗਸਤ (ਜਸਪਾਲ ਸਿੰਘ)-ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਚੋਣਾਂ ’ਚ ਰਜਿਸਟਰਡ ਗ੍ਰੇਜੂਏਟ ਹਲਕੇ ਤੋਂ ਚੋਣ ਲੜ ਰਹੇ ਡਾ. ਸੁਖਦੇਵ ਸਿੰਘ ਸਿਰਸਾ ਦੀ ਹਮਾਇਤ ਦਾ ਐਲਾਨ ਕਰਦਿਆਂ ਯੂਨੀਵਰਸਿਟੀ ’ਚ ਜਮਹੂਰੀਅਤ ਦੀ ਰਾਖੀ ਅਤੇ ਭਾਸ਼ਾ, ਗਿਆਨ, ਸਾਹਿਤ ਤੇ ਸੱਭਿਆਚਾਰ ਦੇ ਵਿਕਾਸ ਲਈ ਡਾ.

Ad Position 21
No active advertisement
ਅਜੀਤ ਡੈਸਕ 30-08-2026
ਜਲੰਧਰ, 29 ਅਗਸਤ (ਜਸਪਾਲ ਸਿੰਘ)-ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਚੋਣਾਂ ’ਚ ਰਜਿਸਟਰਡ ਗ੍ਰੇਜੂਏਟ ਹਲਕੇ ਤੋਂ ਚੋਣ ਲੜ ਰਹੇ ਡਾ. ਸੁਖਦੇਵ ਸਿੰਘ ਸਿਰਸਾ ਦੀ ਹਮਾਇਤ ਦਾ ਐਲਾਨ ਕਰਦਿਆਂ ਯੂਨੀਵਰਸਿਟੀ ’ਚ ਜਮਹੂਰੀਅਤ ਦੀ ਰਾਖੀ ਅਤੇ ਭਾਸ਼ਾ, ਗਿਆਨ, ਸਾਹਿਤ ਤੇ ਸੱਭਿਆਚਾਰ ਦੇ ਵਿਕਾਸ ਲਈ ਡਾ. ਸੁਖਦੇਵ ਸਿੰਘ ਸਿਰਸਾ ਨੂੰ ਵੋਟਾਂ ਦੇ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ ਹੈ। ਇਸ ਸੰਬੰਧੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਡਾ. ਸੁਖਜੀਤ ਜੱਜ, ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ, ਉੱਘੇ ਚਿੰਤਕ ਡਾ. ਸਵਰਾਜਬੀਰ, ਡਾ. ਸਰਬਜੀਤ ਸਿੰਘ, ਕਿਰਪਾਲ ਕਜ਼ਾਕ, ਗੁਰਭਜਨ ਗਿਲੱ, ਡਾ. ਪਰਿਮੰਦਰ ਸਿੰਘ, ਗੁਰਬਚਨ ਭੁੱਲਰ, ਡਾ. ਪਾਲ ਕੌਰ, ਡਾ. ਅਨੂਪ ਸਿੰਘ, ਪ੍ਰੋ. ਬਲਦੇਵ ਸਿੰਘ ਬੱਲੀ, ਗੁਰਨਾਮ ਸਿੰਘ ਕੰਵਰ, ਓ.ਪੀ. ਵਸ਼ਿਸ਼ਟ, ਸਤਨਾਮ ਚਾਨਾ, ਲਾਭ ਸਿੰਘ ਖੀਵਾ, ਬਲਦੇਵ ਸਿੰਘ ਮੋਗਾ, ਹਰਮੀਤ ਵਿਦਿਆਰਥੀ, ਜਸਪਾਲ ਮਾਨਖੇੜਾ, ਰਮੇਸ਼ ਯਾਦਵ, ਸੁਖਵਿੰਦਰ ਪੱਪੀ, ਡਾ. ਅਰਵਿੰਦਰ ਕਾਕੜਾ, ਇਕਬਾਲ ਉਦਾਸੀ, ਡਾ. ਕੁਲਬੀਰ ਮਲਿਕ, ਡਾ. ਸੰਤੋਖ ਸੁੱਖੀ, ਸਤਪਾਲ ਭੀਖੀ, ਡਾ. ਕੁਲਦੀਪ ਚੌਹਾਨ, ਮੱਖਣ ਮਾਨ, ਤਰਸੇਮ, ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਡਾ. ਸੁਖਦੇਵ ਸਿੰਘ ਸਿਰਸਾ ਨੇ ਪੰਜਾਬੀ ਆਲੋਚਨਾ ਦੇ ਖੇਤਰ ’ਚ ਆਪਣੀਆਂ 10 ਤੋਂ ਵੱਧ ਪੁਸਤਕਾਂ ਰਾਹੀਂ ਮਹੱਤਵਪੂਰਨ ਧਾਰਨਾਵਾਂ ਦਿੱਤੀਆਂ ਅਤੇ ਸਾਹਿਤ ਦੀ ਸਮਾਜਿਕ ਜ਼ਿੰਮੇਵਾਰੀ ਦੇ ਮੁੱਦੇ ’ਤੇ ਡੱਟ ਕੇ ਕੰਮ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਵਰਸਿਟੀ ਦੇ ਹੋਸਟਲ ’ਚ ਵਿਦਿਆਰਥੀ ਵਲੋਂ ਖੁਦਕੁਸ਼ੀ ਹਰਿਆਣਾ ਦਾ ਰਹਿਣ ਵਾਲਾ ਸੀ ਚੇਤਨਿਆ ਸਿੰਘ ਅਗਲੀ ਖ਼ਬਰ ਰੱਬ....
Ad Position 24