26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪੰਜਾਬ ਦੇ 1100 ਆਮ ਆਦਮੀ ਮੁਹੱਲਾ ਕਲੀਨਿਕਾਂ ਦਾ ਸਟਾਫ਼ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਗਿਆ

ਸੰਗਰੂਰ, 25 ਅਗਸਤ (ਧੀਰਜ ਪਸ਼ੌਰੀਆ)-ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਸਮੇਂ ਤੋਂ ਸੰਘਰਸ਼ ਕਰ ਰਹੇ ਆਮ ਆਦਮੀ ਮਹੱਲਾ ਕਲੀਨਕਾਂ ਦੇ ਡਾਕਟਰ ਅਤੇ ਸਮੁੱਚਾ ਸਟਾਫ਼ ਫਿਰ ਤੋਂ ਅਣਮਿਥੇ ਸਮੇਂ ਦੀ ਹੜਤਾਲ ’ਤੇ ਚਲਿਆ ਗਿਆ ਹੈ, ਜਿਸ ਨਾਲ ਸੂਬੇ ਦੇ ਕਰੀਬ 1100 ਮਹੱਲਾ ਕਲੀਨਕਾਂ ਦੀਆਂ ਸਿਹਤ ਸੇਵਾਵਾਂ ਬਿਲਕੁਲ ਬੰਦ ਹੋ ਗਈਆਂ ਹਨ। ਸਿਹਤ ਸੇਵਾਵਾਂ ਦੇ ਪ੍ਰਭਾਵਿਤ ਹੋਣ ਨਾਲ ਮਰੀਜ਼ਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 26-08-2026
ਸੰਗਰੂਰ, 25 ਅਗਸਤ (ਧੀਰਜ ਪਸ਼ੌਰੀਆ)-ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਸਮੇਂ ਤੋਂ ਸੰਘਰਸ਼ ਕਰ ਰਹੇ ਆਮ ਆਦਮੀ ਮਹੱਲਾ ਕਲੀਨਕਾਂ ਦੇ ਡਾਕਟਰ ਅਤੇ ਸਮੁੱਚਾ ਸਟਾਫ਼ ਫਿਰ ਤੋਂ ਅਣਮਿਥੇ ਸਮੇਂ ਦੀ ਹੜਤਾਲ ’ਤੇ ਚਲਿਆ ਗਿਆ ਹੈ, ਜਿਸ ਨਾਲ ਸੂਬੇ ਦੇ ਕਰੀਬ 1100 ਮਹੱਲਾ ਕਲੀਨਕਾਂ ਦੀਆਂ ਸਿਹਤ ਸੇਵਾਵਾਂ ਬਿਲਕੁਲ ਬੰਦ ਹੋ ਗਈਆਂ ਹਨ। ਸਿਹਤ ਸੇਵਾਵਾਂ ਦੇ ਪ੍ਰਭਾਵਿਤ ਹੋਣ ਨਾਲ ਮਰੀਜ਼ਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਆਦਮੀ ਕਲੀਨਿਕ ਸਾਂਝਾ ਫਰੰਟ ਪੰਜਾਬ ਦੇ ਪ੍ਰਧਾਨ ਡਾ. ਤਲਵਿੰਦਰ ਸਿੰਘ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਮੰਗ ਹੈ ਕਿ ਇਨ੍ਹਾਂ ਮਹੱਲਾ ਕਲੀਨਿਕਾਂ ਵਿਚ ਕੰਮ ਕਰ ਰਹੇ ਸਟਾਫ਼ ਨੂੰ ਇਨਪੈਨਲਮੈਂਟ ਪ੍ਰਣਾਲੀ ਨੂੰ ਬੰਦ ਕਰਕੇ ਸਿਹਤ ਵਿਭਾਗ ਵਿਚ ਰੈਗੂਲਰ ਕਰਦਿਆਂ ਨਿਯੁਕਤੀ ਪੱਤਰ ਦਿੱਤੇ ਜਾਣ। ਇਨ੍ਹਾਂ ਮਹੱਲਾ ਕਲੀਨਿਕਾਂ ਵਿਚ ਕੰਮ ਕਰ ਰਹੇ ਕਲੀਨਿਕ ਅਸਿਸਟੈਂਟ ਦੀ ਯੋਗਤਾ ਏ.ਐਨ.ਐਮ. ਹੈ। ਇਸ ਲਈ ਇਨ੍ਹਾਂ ਨੂੰ ਏ.ਐਨ.ਐਮ. ਦਾ ਅਹੁਦਾ ਦਿੱਤਾ ਜਾਵੇ। ਭਵਿੱਖ ਵਿਚ ਸਿਹਤ ਵਿਭਾਗ ਵਿਚ ਨਿਕਲਣ ਵਾਲੀਆਂ ਅਸਾਮੀਆਂ ਵਿਚ ਮਹੱਲਾ ਕਲੀਨਕਾਂ ਦੇ ਸਟਾਫ ਨੂੰ ਤਜਰਬਾ ਅੰਕ ਦੇਣ ਦੇ ਨਾਲ-ਨਾਲ ਉਮਰ ਵਿਚ ਛੋਟ ਦਿੱਤੀ ਜਾਵੇ। ਮਹੱਲਾ ਕਲੀਨਕਾ ਵਿਚ ਕੰਮ ਕਰਨ ਵਾਲੇ ਸਟਾਫ਼ ਨੂੰ 15 ਕੈਜੂਅਲ ਲੀਵ ਅਤੇ ਮੈਡੀਕਲ ਲੀਵ ਦਿੱਤੀ ਜਾਵੇ। ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਡਾਕਟਰ ਇੰਦਰਜੀਤ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹੇ ਦੇ 54 ਆਮ ਆਦਮੀ ਮਹੱਲਾ ਕਲੀਨਿਕਾਂ ਦਾ ਸਮੁੱਚਾ ਸਟਾਫ਼ ਅਣਮਿਥੇ ਸਮੇਂ ਦੀ ਹੜਤਾਲ ’ਤੇ ਚਲਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਸਾਡੀਆਂ ਮੰਗਾਂ ਨੂੰ ਪ੍ਰਵਾਨ ਕਰੇ।
Ad Position 22
No active advertisement
ਪਿਛਲੀ ਖ਼ਬਰ ਡੇਰਾ ਮੁਖੀ ਨੂੰ ਮੁੜ ਪੈਰੋਲ ਦੇਣ ’ਤੇ ਪ੍ਰਧਾਨ ਧਾਮੀ ਨੇ ਜਤਾਇਆ ਸਖ਼ਤ ਇਤਰਾਜ਼ ਅਗਲੀ ਖ਼ਬਰ ਰੱਖੜੀ ਦਾ ਤਿਉਹਾਰ, ਅਕਸ਼ੈ ਸ਼ਰਮਾ ਨੇ ਵਿਧਾਨ ਸਭਾ ਕੀਤੀ ਤਿਆਰ ਹਲਕਾ ਉੱਤਰੀ ਤੋਂ ਹਜ਼ਾਰਾਂ ਭੈਣਾਂ ਤੇ ਪਰਿਵਾਰਾਂ ਦਾ ਮਿਲਿਆ...
Ad Position 24