25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਬਿਸ਼ਕੇਕ ’ਚ 1 ਸਤੰਬਰ ਨੂੰ ਹੋਵੇਗਾ ਐੱਸ.ਸੀ.ਓ. ਸੰਮੇਲਨ ਮੋਦੀ, ਸ਼ਰੀਫ਼, ਪੁਤਿਨ ਤੇ ਸ਼ੀ ਜਿਨਪਿੰਗ ਹੋਣਗੇ ਸ਼ਾਮਿਲ

ਅੰਮ੍ਰਿਤਸਰ, 24 ਅਗਸਤ (ਸੁਰਿੰਦਰ ਕੋਛੜ)-ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਖੇ 1 ਸਤੰਬਰ ਨੂੰ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ.

Ad Position 21
No active advertisement
ਨਰਿੰਦਰ ਮੋਦੀ, ਸ਼ਾਹਬਾਜ਼ ਸ਼ਰੀਫ਼। 25-08-2026
ਅੰਮ੍ਰਿਤਸਰ, 24 ਅਗਸਤ (ਸੁਰਿੰਦਰ ਕੋਛੜ)-ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਖੇ 1 ਸਤੰਬਰ ਨੂੰ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦਾ ਸਿਖ਼ਰ ਸੰਮੇਲਨ ਹੋਣ ਜਾ ਰਿਹਾ ਹੈ। ਸੂਤਰਾਂ ਅਨੁਸਾਰ ਇਸ ਸੰਮੇਲਨ ’ਚ ਪਾਕਿਸਤਾਨ ਦੀ ਨੁਮਾਇੰਦਗੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਕਰਨਗੇ ਅਤੇ ਇਸ ਮਹੱਤਵਪੂਰਨ ਬੈਠਕ ’ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੂਸ, ਚੀਨ ਅਤੇ ਈਰਾਨ ਦੇ ਰਾਸ਼ਟਰਪਤੀਆਂ ਸਮੇਤ ਖੇਤਰ ਦੇ ਕਈ ਪ੍ਰਮੁੱਖ ਆਗੂ ਇਕੱਠੇ ਹੋਣਗੇ। ਪਾਕਿਸਤਾਨੀ ਅਧਿਕਾਰੀਆਂ ਮੁਤਾਬਿਕ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ 31 ਅਗਸਤ ਨੂੰ ਕਿਰਗਿਜ਼ਸਤਾਨ ਦੇ ਅਧਿਕਾਰਤ ਦੌਰੇ ’ਤੇ ਬਿਸ਼ਕੇਕ ਪਹੁੰਚਣਗੇ। ਉਹ 1 ਸਤੰਬਰ ਨੂੰ ਐੱਸ. ਸੀ. ਓ. ਸੰਮੇਲਨ ’ਚ ਹਿੱਸਾ ਲੈਣਗੇ। ਪ੍ਰਾਪਤ ਜਾਣਕਾਰੀ ਅਨੁਸਾਰ 1 ਸਤੰਬਰ ਨੂੰ ਕਿਰਗਿਜ਼ਸਤਾਨ ਵਿਖੇ ਦੋ ਵੱਡੇ ਸੰਮੇਲਨ ਕਰਵਾਏ ਜਾ ਰਹੇ ਹਨ, ਜਿਸ ਤਹਿਤ ਉਸੇ ਦਿਨ ‘ਐੱਸ. ਸੀ. ਓ. ਪਲੱਸ’ ਬੈਠਕ ਵੀ ਹੋਵੇਗੀ। ਇਸ ਬੈਠਕ ਵਿਚ ਸ਼ਾਮਿਲ ਹੋਣ ਲਈ ਤੁਰਕੀ ਦੇ ਰਾਸ਼ਟਰਪਤੀ ਸਮੇਤ ਬੇਲਾਰੂਸ ਅਤੇ ਮੰਗੋਲੀਆ ਦੇ ਰਾਜ ਮੁਖੀਆਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅਜ਼ਰਬਾਈਜਾਨ, ਅਰਮੀਨੀਆ ਅਤੇ ਟੋਗੋ ਦੇ ਮੁਖੀ ਵੀ ਇਸ ਵਿਚ ਹਿੱਸਾ ਲੈਣਗੇ। ਐੱਸ. ਸੀ. ਓ. ਸੰਮੇਲਨ ਦੀ ਸਮਾਪਤੀ ਤੋਂ ਤੁਰੰਤ ਬਾਅਦ ਸ਼ਾਹਬਾਜ਼ ਸ਼ਰੀਫ਼ 2 ਸਤੰਬਰ ਨੂੰ ਕਿਰਗਿਜ਼ਸਤਾਨ ਦਾ ਦੁਵੱਲਾ ਦੌਰਾ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਦੋ ਨਸ਼ਾ ਤਸਕਰ 717 ਗ੍ਰਾਮ ਅਫ਼ੀਮ ਤੇ ਮੋਬਾਈਲ ਫ਼ੋਨ ਸਮੇਤ ਕਾਬੂ ਅਗਲੀ ਖ਼ਬਰ ਮਨੀਪੁਰ ਦੇ ਸੇਨਾਪਤੀ ਜ਼ਿਲ੍ਹੇ ’ਚ ਇੱਕ ਸੀ.ਆਰ.ਪੀ.ਐੱਫ. ਜਵਾਨ ਜ਼ਖ਼ਮੀ- ਕਈ ਘਰਾਂ ਨੂੰ ਲਗਾਈ ਅੱਗ
Ad Position 24