25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਈ . ਡੀ . ਵਲੋਂ ਪੂਰੇ ਦੇਸ਼ ’ ਚ ਫੈਲੇ 30,000 ਕਰੋੜ ਰੁਪਏ ਦੇ ਸਾਈਬਰ ਧੋਖਾਧੜੀ ਮਾਮਲੇ ’ ਚ 2 ਗ੍ਰਿਫ਼ਤਾਰ

ਮੁੰਬਈ/ਪਣਜੀ, 24 ਅਗਸਤ (ਪੀ. ਟੀ.

Ad Position 21
No active advertisement
ਅਜੀਤ ਡੈਸਕ 25-08-2026
ਮੁੰਬਈ/ਪਣਜੀ, 24 ਅਗਸਤ (ਪੀ.ਟੀ.ਆਈ.)-ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਨਫੋਰਸਮੈਂਟ ਡਾਇਰੈਕਟਰੇਟ (ਈ ਡੀ) ਨੇ ਪੂਰੇ ਦੇਸ਼ ’ਚ ਫੈਲੇ ਸਾਈਬਰ ਧੋਖਾਧੜੀ ਅਤੇ ‘ਡਿਜੀਟਲ ਗ੍ਰਿਫਤਾਰ’ ਦੇ ਇਕ ਕਥਿਤ ਮਾਮਲੇ ’ਚ ਮਨੀ ਲਾਂਡਰਿੰਗ ਦੀ ਜਾਂਚ ਦੇ ਤਹਿਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ’ਚ 30,000 ਕਰੋੜ ਰੁਪਏ ਦਾ ਲੈਣ-ਦੇਣ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਫਹੀਮ ਮੋਇਨ ਹੁਸੈਨ ਸਈਦ ਅਤੇ ਨਈਮ ਮੋਇਨ ਸਈਦ ਨੂੰ ਐਤਵਾਰ ਨੂੰ ਮੁੰਬਈ ’ਚ ਹਿਰਾਸਤ ’ਚ ਲਿਆ ਗਿਆ ਸੀ ਤੇ ਮਨੀ ਲਾਂਡਰਿੰਗ ਰੋਕਥਾਮ ਐਕਟ ਦੀ ਵਿਸ਼ੇਸ਼ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਉਨ੍ਹਾਂ ਨੂੰ ਪਣਜੀ (ਗੋਆ) ਲੈ ਕੇ ਜਾਣ ਲਈ ਈ.ਡੀ. ਟਰਾਂਜ਼ਿਟ ਰਿਮਾਂਡ ਦਿੱਤਾ, ਜਿਥੇ ਕੇਸ ਦਰਜ ਹੈ।ਈ.ਡੀ. ਅਨੁਸਾਰ, ਗੋਆ ਪੁਲਿਸ ਵਲੋਂ 9 ਜੂਨ, 2025 ਨੂੰ ਐੱਫ.ਆਈ.ਆਰ. ਦਰਜ ਕਰਨ ਤੋਂ ਬਾਅਦ ਜਾਂਚ ਸ਼ੁਰੂ ਹੋਈ। ਇਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਗੋਆ ਦੀ ਇਕ ਔਰਤ ਨੂੰ ਸਾਈਬਰ ਅਪਰਾਧੀਆਂ ਨੇ ‘ਡਿਜੀਟਲ ਗ੍ਰਿਫ਼ਤਾਰੀ’ ਦੀ ਆੜ ’ਚ ਧੋਖਾ ਦਿੱਤਾ ਸੀ ਅਤੇ 21 ਮਈ, 2025 ਅਤੇ 2 ਜੂਨ, 2025 ਦੇ ਵਿਚਕਾਰ ਕੁਝ ਅਖੌਤੀ “ਗੁਪਤ ਨਿਗਰਾਨੀ ਖਾਤਿਆਂ” ’ਚ 2.60 ਕਰੋੜ ਰੁਪਏ ਟ੍ਰਾਂਸਫਰ ਕਰਨ ਲਈ ਮਜਬੂਰ ਕੀਤਾ ਸੀ। ਏਜੰਸੀ ਨੇ ਪਾਇਆ ਕਿ ਪੀੜਤ ਤੋਂ ਧੋਖਾਧੜੀ ਕੀਤੀ ਗਈ ਰਕਮ 400 ਬੈਂਕ ਖਾਤਿਆਂ ’ਚ ਜਮ੍ਹਾਂ ਕੀਤੀ ਗਈ ਸੀ, ਨਕਦੀ ’ਚ ਕਢਵਾਈ ਗਈ ਸੀ ਤੇ ਫਿਰ ਆਰ.ਬੀ.ਆਈ.-ਲਾਇਸੰਸਸ਼ੁਦਾ ਮਨੀ ਚੇਂਜਰਾਂ ਰਾਹੀਂ ਵਿਦੇਸ਼ੀ ਮੁਦਰਾ ’ਚ ਬਦਲੀ ਗਈ ਸੀ। ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮਨੀ ਟ੍ਰੇਲ ਦੀ ਜਾਂਚ ਵਿੱਚ ਵਸਤੂ, ਵਪਾਰ, ਯਾਤਰਾ ਅਤੇ ਫਾਰੇਕਸ ਕੰਪਨੀਆਂ ਦੇ ਇਕ “ਇੰਟਰਕਨੈਕਟਡ” ਨੈੱਟਵਰਕ ਦਾ ਖੁਲਾਸਾ ਹੋਇਆ ਹੈ। ਇਨ੍ਹਾਂ ਕੰਪਨੀਆਂ ਨੇ 27,850 ਕਰੋੜ ਰੁਪਏ ਤੋਂ ਵੱਧ ਦੇ ਬੈਂਕਿੰਗ ਲੈਣ-ਦੇਣ ਕੀਤੇ ਅਤੇ 2,904 ਕਰੋੜ ਰੁਪਏ ਨਕਦ ਜਮ੍ਹਾ ਕੀਤੇ। ਇਸ ’ਚ ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ ’ਤੇ 61,448 ਬਲਕ ਨੋਟ ਸਵੀਕ੍ਰਿਤੀ ਮਸ਼ੀਨ (ਬੀ ਐੱਨ ਏ ਐੱਮ) ਲੈਣ-ਦੇਣ ਰਾਹੀਂ ਜਮ੍ਹਾ ਕੀਤੇ ਗਏ 584.70 ਕਰੋੜ ਰੁਪਏ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਾਈਬਰ ਧੋਖਾਧੜੀ ਪੀੜਤਾਂ ਦੀਆਂ ਲਗਭਗ 300 ਸ਼ਿਕਾਇਤਾਂ ਅਤੇ 20 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਲੋਂ ਦਰਜ ਕੀਤੀਆਂ ਗਈਆਂ 163 ਐੱਫ.ਆਈ.ਆਰਜ਼. ’ਚ ਇਨ੍ਹਾਂ ਸੰਸਥਾਵਾਂ ਦੇ ਬੈਂਕ ਖਾਤਿਆਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਮਾਮਲਿਆਂ ’ਚ ਕੁੱਲ 417.49 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।ਅਧਿਕਾਰੀਆਂ ਅਨੁਸਾਰ, ਈ.ਡੀ. ਨੇ ਜੁਲਾਈ ’ਚ ਗੋਆ ਅਤੇ ਮੁੰਬਈ ’ਚ ਤਲਾਸ਼ੀਆਂ ਲਈਆਂ ਅਤੇ 21 ਅਗਸਤ ਨੂੰ ਤਾਜ਼ਾ ਕਾਰਵਾਈ ’ਚ ਲਗਭਗ 3.25 ਕਰੋੜ ਰੁਪਏ ਨਕਦ ਜ਼ਬਤ ਕੀਤੇ।
Ad Position 22
No active advertisement
ਪਿਛਲੀ ਖ਼ਬਰ ਬਜ਼ੁਰਗ ਦਾ ਕਾਤਲ ਉਸ ਦਾ ਸਾਥੀ ਹੀ ਨਿਕਲਿਆ ਅਗਲੀ ਖ਼ਬਰ 15 ਸਤੰਬਰ ਤੋਂ ਪਹਿਲਾਂ ਅਮਰੀਕਾ ਵਾਪਸ ਆਉਣ ਵਿਦੇਸ਼ੀ ਵਿਦਿਆਰਥੀ-ਹਾਰਵਰਡ
Ad Position 24