ਪਿਆਜ਼ ਦੀਆਂ ਕੀਮਤਾਂ 59 ਫੀਸਦੀ ਵਧੀਆਂ
ਨਵੀਂ ਦਿੱਲੀ, 24 ਅਗਸਤ (ਪੀ. ਟੀ.
ਨਵੀਂ ਦਿੱਲੀ, 24 ਅਗਸਤ (ਪੀ.ਟੀ.ਆਈ.)-ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਕਿਹਾ ਕਿ ਕੇਂਦਰ ਨੇ ਸਪਲਾਈ ਵਧਾਉਣ ਅਤੇ ਕੀਮਤਾਂ ਵਿਚ ਮੌਸਮੀ ਵਾਧੇ ਨੂੰ ਰੋਕਣ ਦੇ ਯਤਨਾਂ ਦੇ ਹਿੱਸੇ ਵਜੋਂ, ਮਹਾਰਾਸ਼ਟਰ ਦੇ ਨਾਸਿਕ ਤੋਂ ਸਮਰਪਿਤ ਰੇਲਵੇ ਰੈਕਾਂ - ‘ਕਾਂਦਾ ਐਕਸਪ੍ਰੈਸ’ - ਰਾਹੀਂ ਵੱਡੇ ਖਪਤਕਾਰ ਕੇਂਦਰਾਂ ਤੱਕ ਪਿਆਜ਼ ਦੇ ਸਟਾਕ ਨੂੰ ਭੇਜਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਰੈਕਾਂ ’ਤੇ ਮੌਜੂਦਾ ਸਮੇਂ ਵਿਚ ਲੋਡ ਕੀਤੇ ਜਾ ਰਹੇ ਸਟਾਕ ਬੁੱਧਵਾਰ ਤੱਕ ਪਛਾਣੇ ਗਏ ਕੇਂਦਰਾਂ ਤੱਕ ਪਹੁੰਚਣ ਦੀ ਉਮੀਦ ਹੈ। ਮੰਤਰਾਲੇ ਦੁਆਰਾ ਰੱਖੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 24 ਅਗਸਤ ਨੂੰ ਪਿਆਜ਼ ਦੀ ਕੁੱਲ ਭਾਰਤ ਵਿਚ ਔਸਤ ਪ੍ਰਚੂਨ ਕੀਮਤ ਸਾਲ-ਦਰ-ਸਾਲ 59 ਫੀਸਦੀ ਵਧ ਕੇ 43.53 ਰੁਪਏ/ਕਿਲੋਗ੍ਰਾਮ ਹੋ ਗਈ, ਜੋ ਕਿ ਇੱਕ ਸਾਲ ਪਹਿਲਾਂ 27.37 ਰੁਪਏ/ਕਿਲੋਗ੍ਰਾਮ ਸੀ । ਔਸਤ ਥੋਕ ਕੀਮਤ 68 ਫੀਸਦੀ ਵੱਧ ਕੇ 35.58 ਰੁਪਏ/ਕਿਲੋਗ੍ਰਾਮ ਹੋ ਗਈ, ਜੋ ਕਿ ਇੱਕ ਸਾਲ ਪਹਿਲਾਂ ਦੀ ਮਿਆਦ ਵਿਚ 21.23 ਰੁਪਏ/ਕਿਲੋਗ੍ਰਾਮ ਸੀ। ਵੱਡੇ ਸ਼ਹਿਰਾਂ ਵਿਚ, ਸੋਮਵਾਰ ਨੂੰ ਪਿਆਜ਼ ਦੀਆਂ ਪ੍ਰਚੂਨ ਕੀਮਤਾਂ ਚੇਨਈ ਵਿਚ 60 ਰੁਪਏ/ਕਿਲੋਗ੍ਰਾਮ (ਇੱਕ ਸਾਲ ਪਹਿਲਾਂ 33 ਰੁਪਏ), ਦਿੱਲੀ ਵਿਚ 55 ਰੁਪਏ/ਕਿਲੋਗ੍ਰਾਮ (35 ਰੁਪਏ) ਤੇ ਕੋਲਕਾਤਾ ਵਿੱ 53 ਰੁਪਏ/ਕਿਲੋਗ੍ਰਾਮ ਰਹੀਆਂ। ਖਰੇ ਨੇ ਦੱਸਿਆ ਕਿ ਸ਼ੁਰੂ ਵਿੱਚ, ਪਿਆਜ਼ ਪੰਜ ਪ੍ਰਮੁੱਖ ਖਪਤ ਕੇਂਦਰਾਂ, ਜਿਵੇਂ ਕਿ ਚੇਨਈ, ਮਦੁਰਾਈ, ਦਿੱਲੀ, ਏਰਨਾਕੁਲਮ ਅਤੇ ਗੁਹਾਟੀ ਨੂੰ ਸਪਲਾਈ ਕੀਤਾ ਜਾਵੇਗਾ, ਜਿਸ ਤੋਂ ਬਾਅਦ ਵਿਚ ਉਭਰ ਰਹੇ ਬਾਜ਼ਾਰ ਦੀਆਂ ਜ਼ਰੂਰਤਾਂ ਦੇ ਅਧਾਰ ’ਤੇ ਹੋਰ ਸਥਾਨ ਸ਼ਾਮਲ ਕੀਤੇ ਜਾਣਗੇ। ਸਰਕਾਰ ਪਿਆਜ਼ ਨੂੰ ਇੱਕ ਸਥਾਨ ਤੋਂ ਦੂਜੀ ਥਾਂ ’ਤੇ ਤੇਜ਼ੀ ਨਾਲ ਲਿਜਾਣ ਲਈ ‘ਕਾਂਦਾ ਐਕਸਪ੍ਰੈੱਸ’ ਚਲਾ ਰਹੀ ਹੈ। 2024-25 ਵਿਚ, ਲਗਭਗ 12,000 ਟਨ ਪਿਆਜ਼ 14 ਰੇਲਵੇ ਰੈਕਾਂ ਦੀ ਵਰਤੋਂ ਕਰਕੇ ਪੰਜ ਸ਼ਹਿਰਾਂ ਵਿਚ ਪਹੁੰਚਾਇਆ ਗਿਆ ਸੀ। ਬਾਅਦ ਵਿਚ ਇਹ ਸਮਰਥਾ 2025-26 ਵਿਚ ਵਧਾ ਕੇ 86 ਰੈਕਾਂ ਕਰ ਦਿੱਤੀ ਗਈ, ਜਿਸ ਨਾਲ ਲਗਭਗ 88,000 ਟਨ ਪਿਆਜ਼ ਦੀ ਢੋਆ-ਢੁਆਈ ਹੋਈ। ਨਾਸਿਕ ਤੋਂ ਪਿਆਜ਼ ਦੀ ਸਪਲਾਈ ਹੁਣ 24 ਅਗਸਤ, 2026 ਨੂੰ ਸ਼ੁਰੂ ਹੋਣ ਵਾਲੀ ਹੈ ।