ਦਿੱਲੀ ਹਵਾਈ ਅੱਡੇ ’ਤੇ ਖਰਾਬ ਮੌਸਮ ਕਾਰਨ 15 ਉਡਾਣਾਂ ਡਾਇਵਰਟ
ਨਵੀਂ ਦਿੱਲੀ, 24 ਅਗਸਤ (ਪੀ. ਟੀ.
ਨਵੀਂ ਦਿੱਲੀ, 24 ਅਗਸਤ (ਪੀ.ਟੀ.ਆਈ.) ਖਰਾਬ ਮੌਸਮ ਕਾਰਨ ਸੋਮਵਾਰ ਨੂੰ ਦਿੱਲੀ ਹਵਾਈ ਅੱਡੇ ਤੋਂ 15 ਉਡਾਣਾਂ ਨੂੰ ਡਾਇਵਰਟ ਕੀਤਾ ਗਿਆ। ਖਰਾਬ ਮੌਸਮ ਕਾਰਨ ਰਾਸ਼ਟਰੀ ਰਾਜਧਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਈ ਉਡਾਣਾਂ ਦੇਰੀ ਨਾਲ ਚੱਲੀਆਂ ਤੇ ਕੁਝ ਨੂੰ ਰੱਦ ਕਰ ਦਿੱਤਾ ਗਿਆ । ਰਾਸ਼ਟਰੀ ਰਾਜਧਾਨੀ ਵਿਚ ਮੀਂਹ ਪਿਆ ਤੇ ਸ਼ਹਿਰ ਦੇ ਕੁਝ ਹਿੱਸਿਆਂ ਵਿਚ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ, ਬਿਜਲੀ ਅਤੇ ਹਵਾਵਾਂ ਚੱਲਣ ਦੀ ਵੀ ਉਮੀਦ ਹੈ । ਅਧਿਕਾਰੀ ਨੇ ਕਿਹਾ ਕਿ 12 ਉਡਾਣਾਂ ਜੈਪੁਰ, ਦੋ ਚੰਡੀਗੜ੍ਹ ਤੇ ਇੱਕ ਲਖਨਊ ਵੱਲ ਮੋੜੀਆਂ ਗਈਆਂ। ਇੰਡੀਗੋ ਨੇ ਇੱਕ ਪੋਸਟ ਵਿਚ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿਚ ਖਰਾਬ ਮੌਸਮ ਨੇ ਉਡਾਣ ਦੇ ਸਮਾਂ-ਸਾਰਣੀ ਨੂੰ ਪ੍ਰਭਾਵਿਤ ਕੀਤਾ ਹੈ ਤੇ ਏਅਰਲਾਈਨ ਮੌਸਮ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ । ਏਅਰ ਇੰਡੀਆ ਨੇ ਇੱਕ ਪੋਸਟ ਵਿਚ ਕਿਹਾ ਕਿ ਮੌਸਮ ਦੇ ਮਾੜੇ ਹਾਲਾਤ ਅੱਜ ਦਿੱਲੀ ਆਉਣ-ਜਾਣ ਵਾਲੀਆਂ ਉਡਾਣਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ । ਫਲਾਈਟ ਟਰੈਕਿੰਗ ਵੈੱਬਸਾਈਟ ਦੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਹਵਾਈ ਅੱਡੇ ’ਤੇ 280 ਤੋਂ ਵੱਧ ਸੇਵਾਵਾਂ ਵਿਚ ਦੇਰੀ ਹੋਈ ਤੇ 20 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ । ਦਿੱਲੀ ਹਵਾਈ ਅੱਡੇ ਤੋਂ ਰੋਜ਼ਾਨਾ 1,300 ਤੋਂ ਵੱਧ ਉਡਾਣਾਂ ਦੀ ਚਲਦੀਆਂ ਹਨ ।