21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਗੂਹਲਾ ਚੀਕਾ ਵਿਖੇ ਡਾ. ਹਮਦਰਦ ਦਾ ਜਨਮ ਦਿਨ ਮਨਾਇਆ

ਗੂਹਲਾ ਚੀਕਾ (ਹਰਿਆਣਾ), 21 ਅਗਸਤ-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਤੇ ਪਦਮ ਭੂਸ਼ਣ ਨਾਲ ਸਨਮਾਨਿਤ ਡਾ. ਬਰਜਿੰਦਰ ਸਿੰਘ ਹਮਦਰਦ ਦਾ ਜਨਮ ਦਿਨ ਨਿਊ ਟੈਗੋਰ ਐਜੂਕੇਸ਼ਨ ਸੁਸਾਇਟੀ, ਚੀਕਾ (ਰਜਿਸਟਰਡ) ਵਲੋਂ ਨਿਊ ਟੈਗੋਰ ਪਬਲਿਕ ਸਕੂਲ ਚੀਕਾ ਵਿਖੇ ਬਹੁਤ ਧੂਮਧਾਮ ਨਾਲ ਮਨਾਇਆ ਗਿਆ।

Ad Position 21
No active advertisement
ਅਜੀਤ ਡੈਸਕ 22-08-2026
ਗੂਹਲਾ ਚੀਕਾ (ਹਰਿਆਣਾ), 21 ਅਗਸਤ-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਤੇ ਪਦਮ ਭੂਸ਼ਣ ਨਾਲ ਸਨਮਾਨਿਤ ਡਾ. ਬਰਜਿੰਦਰ ਸਿੰਘ ਹਮਦਰਦ ਦਾ ਜਨਮ ਦਿਨ ਨਿਊ ਟੈਗੋਰ ਐਜੂਕੇਸ਼ਨ ਸੁਸਾਇਟੀ, ਚੀਕਾ (ਰਜਿਸਟਰਡ) ਵਲੋਂ ਨਿਊ ਟੈਗੋਰ ਪਬਲਿਕ ਸਕੂਲ ਚੀਕਾ ਵਿਖੇ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੰਤ ਮਹੰਤ ਸ੍ਰੀ ਹਰੀਗਿਰੀ ਦਰਬਾਰ ਹਰੀਗੜ੍ਹ ਕਿੰਗਨ, ਬਾਬਾ ਰਮੇਸ਼ ਦਰਬਾਰ ਬਾਬਾ ਗੋਰਖਨਾਥ ਸੇਵਾ ਦਲ ਟਰੱਸਟ ਹਰੀਗੜ੍ਹ ਕਿੰਗਨ ਚੀਕਾ (ਕੈਥਲ), ਬਾਬਾ ਕਰਤਾਰ ਸਿੰਘ ਸਰਵਸਾਂਝ ਕੀਰਤਨ ਦਰਬਾਰ ਗੂਹਲਾ, ਡੀ.ਐਸ.ਪੀ. ਗੂਹਲਾ ਰਮੇਸ਼ ਕੁਮਾਰ ਗੁਲੀਆ ਦੇ ਰੀਡਰ ਰਾਜਵੀਰ ਸਿੰਘ, ਬਾਰ ਐਸੋਸੀਏਸ਼ਨ ਗੂਹਲਾ ਦੇ ਸਾਬਕਾ ਪ੍ਰਧਾਨ, ਸੀਨੀਅਰ ਐਡਵੋਕੇਟ ਦੇਵਰਾਜ ਸ਼ਰਮਾ, ਸੁਪਰਡੈਂਟ ਹਾਕਮ ਸਿੰਘ ਸੈਣੀ ਕੁਰੂਕਸ਼ੇਤਰ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਇਸ ਮੌਕੇ ਪ੍ਰਸਿੱਧ ਸਮਾਜ ਸੇਵੀ, ਸਰਵ ਕਲਿਆਣ ਮੰਚ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਪਿੰਡ ਪੀਡਲ ਦੇ ਸਾਬਕਾ ਸਰਪੰਚ ਸ਼੍ਰੀ ਓਮਪਾਲ ਰਾਣਾ, ਕੰਬੋਜ ਸਭਾ ਦੇ ਪ੍ਰਧਾਨ ਹਰਜਿੰਦਰ ਸਿੰਘ ਕੰਬੋਜ, ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸ਼ਹੀਦ ਮਾਰਗ ਮੇਨ ਚੌਕ ਚੀਕਾ ਦੇ ਪ੍ਰਧਾਨ ਹੁਸ਼ਿਆਰ ਸਿੰਘ ਕੰਬੋਜ, ਮਾਸਟਰ ਸਰਿੰਦਰ ਸਿੰਘ ਕੰਬੋਜ, ਸਾਬਕਾ ਸਰਪੰਚ ਅਮਰ ਸਿੰਘ ਕੰਬੋਜ, ਸਮਾਜ ਸੇਵੀ ਸਰਪੰਚ ਅਮਰ ਸਿੰਘ ਕੰਬੋਜ, ਸਾਬਕਾ ਸਰਪੰਚ ਮਾਨ ਸਿੰਘ ਸ. ਕਲੇਰ ਮਾਜਰਾ, ਸਰਵ ਕਲਿਆਣ ਮੰਚ ਗੂਹਲਾ ਦੇ ਪ੍ਰਧਾਨ ਅਤੇ ਸਮਾਜ ਸੇਵੀ ਸਾਗਰ ਭਾਰਦਵਾਜ, ਬਲਾਕ ਸਮਿਤੀ ਮੈਂਬਰ ਨਾਇਬ ਸਿੰਘ ਹਰੀਗੜ੍ਹ ਕਿੰਗਰ, ਵਪਾਰ ਮੰਡਲ ਦੇ ਸੂਬਾਈ ਮੀਤ ਪ੍ਰਧਾਨ ਅਤੇ ਸਿੱਖ ਆਗੂ ਸਰਦਾਰ ਦਲੀਪ ਸਿੰਘ ਮਠਾੜੂ, ਮਾਸਟਰ ਗੌਤਮ ਦੱਤ ਸ਼ਾਸਤਰੀ, ਗੁਰਦੇਵ ਸਿੰਘ, ਭਾਜਪਾ ਆਗੂ ਕ੍ਰਿਸ਼ਨਾ ਬਾਂਸਲ, ਕੁਰੂਕਸ਼ੇਤਰ ਤੋਂ ਸੰਸਦ ਨਵੀਨ ਜਿੰਦਲ ਵਲੋਂ ਇੰਚਾਰਜ ਕਰਮਵੀਰ ਸਿੰਘ, ਰਾਜਿੰਦਰ ਸਿੰਘ, ਨੇਕੀ ਦਾ ਘਰ ਸੰਸਥਾ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਹੁਕਮ ਸਿੰਘ ਮੇਹਲਾ, ਸੀਨੀਅਰ ਪੱਤਰਕਾਰ ਗੁਰਦੀਪ ਸਿੰਘ ਚਾਬਾ, ਸੀਨੀਅਰ ਪੱਤਰਕਾਰ ਸੁਰਿੰਦਰ ਵਧਾਵਨ, ਕਾਮਰੇਡ ਸੁਖਦੇਵ ਸਿੰਘ, ਪਦਮ ਸਿੰਘ ਸੈਣੀ, ਬਾਬਾ ਰਾਮਫਲ ਸੰਜੇ ਬਸਤੀ, ਸੰਜੀਵ ਗਰਗ, ਸੰਦੀਪ ਗਰਗ ਉਰਫ਼ ਬਿੱਟੂ, ਦਲਬੀਰ ਸਿੰਘ ਬਲਵਿੰਦਰ ਸਿੰਘ, ਸਕੂਲ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੀ ਸਿੱਖ ਵਿਰੋਧੀ ਮਾਨਸਿਕਤਾ-ਸਿਰਸਾ ਅਗਲੀ ਖ਼ਬਰ ਆਲੂ ਉਤਪਾਦਕਾਂ ਤੇ ਕੋਲਡ ਸਟੋਰ ਮਾਲਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰਨ ਅਧਿਕਾਰੀ-ਮੋਹਿੰਦਰ ਭਗਤ
Ad Position 24