20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਪਾਕਿ ’ਚ ਦੋ ਨੌਜਵਾਨਾਂ ਨੂੰ ਭਾਰਤੀ ਝੰਡੇ ਦੀ ਤਸਵੀਰ ਸਾਂਝੀ ਕਰਨ ਤੇ ਜੈ ਹਿੰਦ ਲਿਖਣ ’ਤੇ ਜੇਲ੍ਹ

ਅੰਮ੍ਰਿਤਸਰ, 19 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਮੁਹੰਮਦ ਜ਼ਿਲ੍ਹੇ ਦੀ ਪੁਲਿਸ ਨੇ ਭਾਰਤ ਦੇ ਆਜ਼ਾਦੀ ਦਿਵਸ ’ਤੇ ਸੋਸ਼ਲ ਮੀਡੀਆ ‘ਤੇ ਭਾਰਤੀ ਤਿਰੰਗੇ ਦੀ ਤਸਵੀਰ ਅਤੇ ਜੈ ਹਿੰਦ ਸ਼ਬਦ ਨੂੰ ਸਾਂਝਾ ਕਰਨ ਦੇ ਦੋਸ਼ ’ਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਮੁਹੰਮਦ ਜ਼ਿਲ੍ਹੇ ਦੇ ਘਲਨਈ ਖੇਤਰ ਦੇ ਐੱਸ.

Ad Position 21
No active advertisement
ਜੀਸ਼ਾਨ ਮੁਹੰਮਦ 20-08-2026
ਅੰਮ੍ਰਿਤਸਰ, 19 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਮੁਹੰਮਦ ਜ਼ਿਲ੍ਹੇ ਦੀ ਪੁਲਿਸ ਨੇ ਭਾਰਤ ਦੇ ਆਜ਼ਾਦੀ ਦਿਵਸ ’ਤੇ ਸੋਸ਼ਲ ਮੀਡੀਆ ‘ਤੇ ਭਾਰਤੀ ਤਿਰੰਗੇ ਦੀ ਤਸਵੀਰ ਅਤੇ ਜੈ ਹਿੰਦ ਸ਼ਬਦ ਨੂੰ ਸਾਂਝਾ ਕਰਨ ਦੇ ਦੋਸ਼ ’ਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਮੁਹੰਮਦ ਜ਼ਿਲ੍ਹੇ ਦੇ ਘਲਨਈ ਖੇਤਰ ਦੇ ਐੱਸ. ਐੱਚ. ਓ. ਮੁਰਾਦ ਖ਼ਾਨ ਨੇ ਦੱਸਿਆ ਕਿ ਹਲੀਮਜ਼ਈ ਤਹਿਸੀਲ ਦੇ ਕੁਜ਼ ਗੰਡੋਅ ਦੇ ਰਹਿਣ ਵਾਲੇ ਇਕਬਾਲ ਦੇ ਪੁੱਤਰ ਜੀਸ਼ਾਨ ਮੋਹਮੰਦ ਅਤੇ ਕਟਾਰਕੇਲ ਖੇਤਰ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ’ ਚ ਭੇਜ ਦਿੱਤਾ।ਐੱਫ. ਆਈ. ਆਰ. ਅਨੁਸਾਰ ਜੀਸ਼ਾਨ ਮੋਹਮੰਦ ’ਤੇ ਆਪਣੇ ਫੇਸਬੁੱਕ ਅਕਾਊਂਟ ਤੋਂ ਜੈ ਹਿੰਦ ਲਿਖਣ, ਭਾਰਤੀ ਝੰਡੇ ਦੀ ਤਸਵੀਰ ਸਾਂਝੀ ਕਰਨ ਅਤੇ ਭਾਰਤ ਦਾ ਆਜ਼ਾਦੀ ਦਿਵਸ ਮਨਾਉਣ ਦਾ ਦੋਸ਼ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸੈਂਟਰਲ ਟਾਊਨ ਵਿਖੇ ਮਹੀਨਾਵਾਰ ਸਮਾਗਮ ਅੱਜ ਅਗਲੀ ਖ਼ਬਰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਇਮਰਾਨ ਖ਼ਾਨ ਨਾਲ ਭੈਣ ਤੇ ਪਤਨੀ ਨੇ ਕੀਤੀ ਮੁਲਾਕਾਤ
Ad Position 24