11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮੁੱਖ ਮੰਤਰੀ ਦੇ ਸੰਯੁਕਤ ਪ੍ਰਮੁੱਖ ਸਕੱਤਰ ਨਾਲ ਮੀਟਿੰਗ

ਚੰਡੀਗੜ੍ਹ, 11 ਅਗਸਤ (ਅਜਾਇਬ ਸਿੰਘ ਔਜਲਾ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਇਕ ਮੀਟਿੰਗ ਸੰਯੁਕਤ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਨਾਲ ਹੋਈ। ਮੀਟਿੰਗ ਵਿਚ ਮੁੱਦਾ ਚੁੱਕਿਆ ਗਿਆ ਕਿ ਆਮ ਆਦਮੀ ਪਾਰਟੀ ਵਲੋਂ ਸਰਕਾਰ ਬਣਨ ਤੋਂ ਪਹਿਲਾਂ ਆਂਗਣਵਾੜੀ ਵਰਕਰਾਂ ਹੈਲਪਰਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਆਉਣ ਤੇ ਮਾਣ ਭੱਤਾ ਦੁੱਗਣਾ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 12-08-2026
ਚੰਡੀਗੜ੍ਹ, 11 ਅਗਸਤ (ਅਜਾਇਬ ਸਿੰਘ ਔਜਲਾ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਇਕ ਮੀਟਿੰਗ ਸੰਯੁਕਤ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਨਾਲ ਹੋਈ। ਮੀਟਿੰਗ ਵਿਚ ਮੁੱਦਾ ਚੁੱਕਿਆ ਗਿਆ ਕਿ ਆਮ ਆਦਮੀ ਪਾਰਟੀ ਵਲੋਂ ਸਰਕਾਰ ਬਣਨ ਤੋਂ ਪਹਿਲਾਂ ਆਂਗਣਵਾੜੀ ਵਰਕਰਾਂ ਹੈਲਪਰਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਆਉਣ ਤੇ ਮਾਣ ਭੱਤਾ ਦੁੱਗਣਾ ਕੀਤਾ ਜਾਵੇਗਾ। ਜਥੇਬੰਦੀ ਦੇ ਵਫ਼ਦ ਨੇ ਮੰਗ ਕੀਤੀ ਹੈ ਕਿ ਮਾਣ ਭੱਤਾ ਦੁੱਗਣਾ ਕੀਤਾ ਜਾਵੇ, ਆਂਗਣ ਵਾੜੀਆਂ ਵਿਚੋਂ ਪ੍ਰਾਇਮਰੀ ਸਕੂਲਾਂ ਵਿਚ ਦਾਖਲ ਕੀਤੇ ਗਏ ਬੱਚੇ ਵਾਪਸ ਆਗਣਵਾੜੀਆਂ ਵਿਚ ਭੇਜੇ ਜਾਣ, ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ, ਐਨ.ਜੀ.ਓ. ਦੇ ਅੰਡਰ ਚੱਲ ਰਹੇ ਤਿੰਨ ਬਲਾਕ ਬਠਿੰਡਾ, ਸਿੱਧਵਾਂ ਬੇਟ, ਤਰਸਿੱਕਾ ਨੂੰ ਵਾਪਸ ਲੈਣ ਦਾ ਨੋਟੀਫ਼ਿਕੇਸ਼ਨ ਤੁਰੰਤ ਲਾਗੂ ਕੀਤਾ ਜਾਵੇ। ਆਂਗਣਵਾੜੀ ਵਰਕਰ ਹੈਲਪਰ ਤੋਂ ਵਰਕਰ ਬਣਨ ਲਈ ਯੋਗਤਾ ਦਸਵੀਂ ਹੀ ਰੱਖੀ ਜਾਵੇ। ਜਥੇਬੰਦੀ ਦੇ ਵਫ਼ਦ ਨੂੰ ਪ੍ਰਮੁੱਖ ਸੰਯੁਕਤ ਸਕੱਤਰ ਨੇ ਭਰੋਸਾ ਦਿੱਤਾ ਕਿ ਉਹ ਮਹਿਕਮੇ ਨਾਲ ਸੰਬੰਧਿਤ ਮੰਗਾਂ ਜਲਦੀ ਹੀ ਹੱਲ ਕਰਾਉਣਗੇ ਅਤੇ ਮੁੱਖ ਮੰਤਰੀ ਨਾਲ ਸੰਬੰਧਿਤ ਮੰਗਾਂ ਉਨ੍ਹਾਂ ਨਾਲ ਵਿਚਾਰ ਕਰਕੇ ਮੀਟਿੰਗ ਦਾ ਸਮਾਂ ਤੈਅ ਕਰਕੇ ਦੇਣਗੇ। ਮੀਟਿੰਗ ਵਿਚ ਗੁਰਮੀਤ ਕੌਰ ਬਠਿੰਡਾ, ਸਤਵੰਤ ਕੌਰ ਭੋਗਪੁਰ ਦੋਵੇਂ ਜਨਰਲ ਸਕੱਤਰ, ਬਲਵੀਰ ਕੌਰ ਵਿੱਤ ਸਕੱਤਰ ਬਲਵਿੰਦਰ ਕੌਰ, ਕਰਮਜੀਤ ਕੌਰ ਨੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਬਣਿਆ ਚੋਰਾਂ ਦਾ ਗੜ੍ਹ ਅਗਲੀ ਖ਼ਬਰ ਵਿਦੇਸ਼ਾਂ ’ਚ ਪਾਵਨ ਬੀੜਾਂ ਦੀ ਅਣ-ਅਧਿਕਾਰਤ ਪ੍ਰਕਾਸ਼ਨਾ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ-ਜਥੇਦਾਰ ਗੜਗੱਜ ਕਿਹਾ, ਕੇਂਦਰ...
Ad Position 24