11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਭਾਖੜਾ ਡੈਮ ਜਲ ਭੰਡਾਰ ਦੀ ਸਮਰੱਥਾ ਬਾਰੇ ਆਈ. ਆਈ. ਟੀ. ਰੂਪਨਗਰ ਦੀ ਜਾਂਚ ਨੇ ਖੋਲ੍ਹੇ ਨਵੇਂ ਤੱਥ ਡੈਮ ਦੀ ‘ਲਾਈਵ ਸਟੋਰੇਜ’ 19 ਤੋਂ ਘਟ ਕੇ 12.9 ਫ਼ੀਸਦੀ ਰਹੀ

ਨੰਗਲ, 11 ਅਗਸਤ (ਪ੍ਰੀਤਮ ਸਿੰਘ ਬਰਾਰੀ)-ਭਾਖੜਾ ਜਲ ਭੰਡਾਰ ਵਿਚ ਸਾਲਾਂ ਤੋਂ ਜਮ੍ਹਾ ਹੋ ਰਹੀ ਗਾਰ (ਸਿਲਟੇਸ਼ਨ) ਨੇ ਇਸ ਦੀ ਅਸਲ ਭੰਡਾਰ (ਸਟੋਰੇਜ) ਸਮਰੱਥਾ ਬਾਰੇ ਨਵੇਂ ਤੱਥ ਸਾਹਮਣੇ ਲਿਆਂਦੇ ਹਨ। ਆਈ.

Ad Position 21
No active advertisement
ਜਾਣਕਾਰੀ ਦਿੰਦੇ ਬੀ.ਬੀ.ਐਮ.ਬੀ. ਦੇ ਮੁੱਖ ਇੰਜੀਨੀਅਰ ਸੀ.ਪੀ. ਸਿੰਘ ਤੇ ਨਾਲ ਹੋਰ ਅਧਿਕਾਰੀ। 12-08-2026

ਨੰਗਲ, 11 ਅਗਸਤ (ਪ੍ਰੀਤਮ ਸਿੰਘ ਬਰਾਰੀ)-ਭਾਖੜਾ ਜਲ ਭੰਡਾਰ ਵਿਚ ਸਾਲਾਂ ਤੋਂ ਜਮ੍ਹਾ ਹੋ ਰਹੀ ਗਾਰ (ਸਿਲਟੇਸ਼ਨ) ਨੇ ਇਸ ਦੀ ਅਸਲ ਭੰਡਾਰ (ਸਟੋਰੇਜ) ਸਮਰੱਥਾ ਬਾਰੇ ਨਵੇਂ ਤੱਥ ਸਾਹਮਣੇ ਲਿਆਂਦੇ ਹਨ। ਆਈ.ਆਈ.ਟੀ. ਰੂਪਨਗਰ ਵਲੋਂ ਕੀਤੀ ਗਈ ਵਿਸਥਾਰਤ ਤਕਨੀਕੀ ਜਾਂਚ ਅਨੁਸਾਰ ਭਾਖੜਾ ਜਲ ਭੰਡਾਰ ਦੀ ‘ਲਾਈਵ ਸਟੋਰੇਜ’ ਸਮਰੱਥਾ ਪਹਿਲਾਂ ਦਰਸਾਈ ਜਾ ਰਹੀ ਕਰੀਬ 19 ਫ਼ੀਸਦੀ ਤੋਂ ਘੱਟ ਕੇ 12.9 ਫ਼ੀਸਦੀ ਰਹਿ ਗਈ ਹੈ। ਹਾਲਾਂਕਿ, ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ.ਬੀ.ਐਮ.ਬੀ.) ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਭੰਡਾਰ ਵਿਚ ਆਈ ਇਸ ਕਮੀ ਨੂੰ ਲੈ ਕੇ ਕਿਸੇ ਤੁਰੰਤ ਜਲ ਸੰਕਟ ਜਾਂ ਡੈਮ ਦੀ ਸੁਰੱਖਿਆ ਸੰਬੰਧੀ ਘਬਰਾਉਣ ਦੀ ਲੋੜ ਨਹੀਂ ਹੈ। ਬੀ.ਬੀ.ਐਮ.ਬੀ. ਦੇ ਮੁੱਖ ਇੰਜੀਨੀਅਰ ਸੀ.ਪੀ. ਸਿੰਘ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਆਈ.ਆਈ.ਟੀ. ਰੂਪਨਗਰ ਦੀ ਮਾਹਿਰ ਟੀਮ ਵਲੋਂ ਜਲ ਭੰਡਾਰ ਦੇ ਵੱਖ-ਵੱਖ ਹਿੱਸਿਆਂ ਅਤੇ ਡੁੰਘਾਈਆਂ ‘ਤੇ ਵਿਗਿਆਨਕ ਸਰਵੇਖਣ, ਸੈਂਪਲਿੰਗ ਅਤੇ ਡਾਟਾ ਵਿਸ਼ਲੇਸ਼ਣ ਕੀਤਾ ਗਿਆ। ਆਧੁਨਿਕ ਤਕਨੀਕਾਂ ਰਾਹੀਂ ਜਲ ਭੰਡਾਰ ਵਿਚ ਲੰਮੇ ਸਮੇਂ ਤੋਂ ਜਮ੍ਹਾ ਹੋ ਰਹੀ ਸਿਲਟ ਦੀ ਮਾਤਰਾ ਅਤੇ ਇਸ ਦੇ ਸਟੋਰੇਜ ਸਮਰੱਥਾ ‘ਤੇ ਪੈ ਰਹੇ ਪ੍ਰਭਾਵ ਦਾ ਮੁਲਾਂਕਣ ਕੀਤਾ ਗਿਆ। ਪਹਿਲਾਂ ਵਿਭਾਗੀ ਅੰਕੜਿਆਂ ਅਨੁਸਾਰ ‘ਗ੍ਰਾਸ ਸਟੋਰੇਜ’ ਕਰੀਬ 26 ਫ਼ੀਸਦੀ ਅਤੇ ‘ਲਾਈਵ ਸਟੋਰੇਜ’ 19 ਫ਼ੀਸਦੀ ਮੰਨੀ ਜਾਂਦੀ ਸੀ, ਜਦਕਿ ਨਵੀਂ ਤਕਨੀਕੀ ਜਾਂਚ ਨੇ ਸਥਿਤੀ ਵਿਚ ਮਹੱਤਵਪੂਰਨ ਅੰਤਰ ਦਰਸਾਇਆ ਹੈ। ਮੁੱਖ ਇੰਜੀਨੀਅਰ ਅਨੁਸਾਰ ਮੌਜੂਦਾ ਸਮੇਂ ਭਾਖੜਾ ਜਲ ਭੰਡਾਰ ਦਾ ਪਾਣੀ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਲਗਭਗ 32 ਫੁੱਟ ਹੇਠਾਂ ਹੈ ਅਤੇ ਲੰਬੇ ਸਮੇਂ ਦੀ ਔਸਤ ਨਾਲੋਂ ਕਰੀਬ 20 ਫੁੱਟ ਘੱਟ ਹੈ। ਇਸ ਦੇ ਬਾਵਜੂਦ ਸਿੰਚਾਈ, ਪੀਣ ਵਾਲੇ ਪਾਣੀ ਅਤੇ ਹੋਰ ਜ਼ਰੂਰੀ ਲੋੜਾਂ ਦੀ ਪੂਰਤੀ ਲਈ ਪਾਣੀ ਦਾ ਪ੍ਰਬੰਧਨ ਯੋਜਨਾਬੱਧ ਢੰਗ ਨਾਲ ਕੀਤਾ ਜਾ ਰਿਹਾ ਹੈ। ਸਥਿਤੀ ‘ਤੇ ਰੋਜ਼ਾਨਾ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਪਾਣੀ ਦੀ ਉਪਲਬਧਤਾ ਅਨੁਸਾਰ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ ਜਾ ਸਕਣ।
‘ਡੈਮ ਝੁਕ ਰਿਹਾ ਹੈ’ ਦੀਆਂ ਅਫ਼ਵਾਹਾਂ ਨੂੰ ਨਕਾਰਿਆ
ਡੈਮ ਦੇ ਝੁਕਣ ਜਾਂ ਇਸ ਦੀ ਸੁਰੱਖਿਆ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਮੁੱਖ ਇੰਜੀਨੀਅਰ ਨੇ ਕਿਹਾ ਕਿ ਪਾਣੀ ਦੇ ਪੱਧਰ ਵਿਚ ਉਤਾਰ-ਚੜ੍ਹਾਅ ਨਾਲ ਡੈਮ ’ਤੇ ਪੈਣ ਵਾਲੇ ਦਬਾਅ ਵਿਚ ਕੁਦਰਤੀ ਤਬਦੀਲੀਆਂ ਆਉਂਦੀਆਂ ਹਨ, ਜੋ ਇੰਜੀਨੀਅਰਿੰਗ ਪ੍ਰਕਿਰਿਆ ਦਾ ਹਿੱਸਾ ਹਨ। ਡੈਮ ਨਾਲ ਸੰਬੰਧਿਤ ਸਾਰੇ ਸੁਰੱਖਿਆ ਮਾਪਦੰਡਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਇਸ ਪੱਖੋਂ ਕਿਸੇ ਤਰ੍ਹਾਂ ਦੀ ਘਬਰਾਹਟ ਦੀ ਲੋੜ ਨਹੀਂ। ਉਨ੍ਹਾਂ ਦੱਸਿਆ ਕਿ ਭਾਰੀ ਮੀਂਹ ਦੌਰਾਨ ਜਲ ਭੰਡਾਰ ਵਿਚ ਆਉਣ ਵਾਲੀ ਗਾਰ ਦੀ ਸਥਿਤੀ ‘ਤੇ ਵੀ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਨੰਗਲ ਡੈਮ ਅਤੇ ਨਹਿਰਾਂ ਦੀ ਸਫ਼ਾਈ ਤੇ ਨਿਗਰਾਨੀ ਦੇ ਨਾਲ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐਸ. ਐਫ.) ਵਲੋਂ ਸੁਰੱਖਿਆ ਪ੍ਰਬੰਧਾਂ ਵਿਚ ਸਹਿਯੋਗ ਦਿੱਤਾ ਜਾ ਰਿਹਾ ਹੈ। 

Ad Position 22
No active advertisement
ਪਿਛਲੀ ਖ਼ਬਰ ਸਾਫਮਾ ਨੇ 14 ਦੀ ਰਾਤ ਵਾਹਗਾ ਸਰਹੱਦ ’ਤੇ ਮੋਮਬੱਤੀਆਂ ਜਗਾਉਣ ਦਾ ਬਦਲਿਆ ਪ੍ਰੋਗਰਾਮ ਹੁਣ 13 ਦੀ ਰਾਤ ਸਰਹੱਦ ’ਤੇ ਮੋਮਬੱਤ... ਅਗਲੀ ਖ਼ਬਰ ਸੁਖਬੀਰ ਸਿੰਘ ਵਾਹਲਾ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਨਿਯੁਕਤ
Ad Position 24