12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸਨੌਰ ’ਚ ਨੌਜਵਾਨ ਦਾ ਕਿਰਚਾਂ ਮਾਰ ਕੇ ਕਤਲ

ਸਨੌਰ ’ਚ ਨੌਜਵਾਨ ਦਾ ਕਿਰਚਾਂ ਮਾਰ ਕੇ ਕਤਲ

Ad Position 21
No active advertisement
ਅਜੀਤ ਡੈਸਕ 12-08-2026

ਸਨੌਰ, 11 ਅਗਸਤ (ਸੋਖਲ)-ਜ਼ਿਲ੍ਹਾ ਪਟਿਆਲਾ ਦੇ ਅਧੀਨ ਸ਼ਹਿਰ ਸਨੌਰ ਦੇ ਖ਼ਾਲਸਾ ਕਾਲੋਨੀ ਮੁਹੱਲੇ ਵਿਚ ਦੇਰ ਸ਼ਾਮ ਦੋ ਵਿਅਕਤੀਆਂ ਵਲੋਂ ਕਿਰਚਾਂ ਨਾਲ ਕੀਤੇ ਹਮਲੇ ਵਿਚ ਕਰੀਬ 24 ਸਾਲਾ ਜਸ਼ਨ ਵਿਰਕ ਨਾਂਅ ਦੇ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਨੂੰ ਬਚਾਉਣ ਆਇਆ, ਉਸ ਦਾ ਸਾਥੀ ਬਲਦੇਵ ਸਿੰਘ ਵੀ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਖ਼ਾਲਸਾ ਕਾਲੋਨੀ ਵਿਚ ਗੱਡੀਆਂ ਧੋਣ ਵਾਲੀ ਇਕ ਦੁਕਾਨ ਦੇ ਬਾਹਰ ਗੱਡੀ ਨੂੰ ਅੱਗੇ-ਪਿੱਛੇ ਕਰਨ ਨੂੰ ਲੈ ਕੇ ਕੁਝ ਵਿਅਕਤੀਆਂ ਵਿਚਕਾਰ ਬਹਿਸ ਹੋ ਗਈ, ਜੋ ਹੱਥੋਪਾਈ ਤੱਕ ਪਹੁੰਚ ਗਈ, ਜਿਸ ਦੌਰਾਨ ਦੋ ਵਿਅਕਤੀਆਂ ਨੇ ਜਸ਼ਨ ਵਿਰਕ ਅਤੇ ਉਸ ਦੇ ਸਾਥੀ ਬਲਦੇਵ ਸਿੰਘ ’ਤੇ ਕਿਰਚਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਜਸ਼ਨ ਵਿਰਕ ਤੇ ਬਲਦੇਵ ਸਿੰਘ ਜ਼ਖ਼ਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਜਸ਼ਨ ਵਿਰਕ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਥਾਣਾ ਸਨੌਰ ਦੇ ਮੁੱਖੀ ਹਰਮਿੰਦਰ ਸਿੰਘ ਨੇ ਦੱਸਿਆ ਕਿ 6 ਵਿਅਕਤੀਆ ਖ਼ਿਲਾਫ਼ ਪਰਚਾ ਦਰਜ਼ ਕੀਤਾ ਗਿਆ ਹੈ। 

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ 4 ਆਈ. ਏ. ਐਸ. ਅਧਿਕਾਰੀਆਂ ਦੇ ਤਬਾਦਲੇ ਅਗਲੀ ਖ਼ਬਰ ਇਕ ਦਿਨ ਵਿਚ 100 ਰੁਪਏ ਕੁਇੰਟਲ ਮਹਿੰਗੀ ਹੋਈ ਖੰਡ
Ad Position 24