12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਦੋਸਤ ਵਲੋਂ ਦੋਸਤ ਦੀ ਹੱਤਿਆ

ਸੁਨਾਮ ਊਧਮ ਸਿੰਘ ਵਾਲਾ, 11 ਅਗਸਤ (ਭੁੱਲਰ,ਧਾਲੀਵਾਲ)-ਬੀਤੀ ਰਾਤ ਨੇੜਲੇ ਪਿੰਡ ਭਰੂਰ ਵਿਖੇ ਇਕ ਵਿਅਕਤੀ ਦੀ ਹੱਤਿਆ ਹੋਣ ਦੀ ਖ਼ਬਰ ਹੈ। ਡੀ.

Ad Position 21
No active advertisement
ਅਜੀਤ ਡੈਸਕ 12-08-2026
ਸੁਨਾਮ ਊਧਮ ਸਿੰਘ ਵਾਲਾ, 11 ਅਗਸਤ (ਭੁੱਲਰ,ਧਾਲੀਵਾਲ)-ਬੀਤੀ ਰਾਤ ਨੇੜਲੇ ਪਿੰਡ ਭਰੂਰ ਵਿਖੇ ਇਕ ਵਿਅਕਤੀ ਦੀ ਹੱਤਿਆ ਹੋਣ ਦੀ ਖ਼ਬਰ ਹੈ। ਡੀ. ਐਸ. ਪੀ. ਸੁਨਾਮ ਹਰਵਿੰਦਰ ਸਿੰਘ ਖਹਿਰਾ ਅਤੇ ਪੁਲਿਸ ਥਾਣਾ ਸ਼ਹਿਰੀ ਸੁਨਾਮ ਦੇ ਐੱਸ.ਐੱਚ.ਓ. ਇੰਸਪੈਕਟਰ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਪਿੰਡ ਭਰੂਰ ਦੇ ਰਹਿਣ ਵਾਲੇ ਕੁਲਵੰਤ ਸਿੰਘ ਅਤੇ ਰਣਜੀਤ ਸਿੰਘ ਦਾ ਆਪਸ ਵਿਚ ਗੂੜਾ ਪਿਆਰ ਸੀ ਅਤੇ ਬੀਤੀ ਰਾਤ ਖੇਤ ਵਿਚ ਬੈਠੇ ਦੋਵੇਂ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਤਕਰਾਰ ਹੋ ਗਿਆ, ਜਿਸ ਨੂੰ ਲੈ ਕੇ ਰਣਜੀਤ ਸਿੰਘ ਨੇ ਕੁਲਵੰਤ ਸਿੰਘ ਤੇ ਲੋਹੇ ਦੀ ਰਾਂਡ ਨਾਲ ਕਈ ਵਾਰ ਕਰ ਦਿੱਤੇ, ਜਿਸ ਕਾਰਨ ਕੁਲਵੰਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਸੁਨਾਮ ਲਿਜਾਇਆ ਗਿਆ ਪਰ ਡਾਕਟਰਾਂ ਵਲੋਂ ਉਸ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਇਲਾਜ ਲਈ ਪਟਿਆਲਾ ਭੇਜ ਦਿੱਤਾ ਗਿਆ ਪਰ ਕੁਲਵੰਤ ਸਿੰਘ (65) ਪੁੱਤਰ ਜਾਗਰ ਸਿੰਘ ਵਾਸੀ ਭਰੂਰ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿਚ ਮੌਤ ਹੋ ਗਈ।
Ad Position 22
No active advertisement
ਪਿਛਲੀ ਖ਼ਬਰ ਇਕ ਦਿਨ ਵਿਚ 100 ਰੁਪਏ ਕੁਇੰਟਲ ਮਹਿੰਗੀ ਹੋਈ ਖੰਡ ਅਗਲੀ ਖ਼ਬਰ ਦੋ ਨਾਬਾਲਗਾਂ ਸਮੇਤ ਤਿੰਨ ਲੜਕਿਆਂ ਨੇ ਇਕੱਠਿਆਂ ਸਲਫਾਸ ਨਿਗਲੀ ਇੱਕ ਦੀ ਮੌਤ, ਦੂਜਾ ਗੰਭੀਰ, ਤੀਜਾ ਖਤਰੇ ਤੋਂ ਬਾਹਰ
Ad Position 24