ਭਾਰਤ ਤੋਂ ਪਾਕਿ ਜਾਂਦਾ ਘੁਸਪੈਠੀਆ ਢੇਰ
ਲਾਸ਼ ਸਰਹੱਦੀ ਕੰਡਿਆਲੀ ਤਾਰ ਵਿਚੋਂ ਫਸੀ ਪੁਲਿਸ ਨੇ ਕੱਢੀ
ਅਟਾਰੀ ਸਰਹੱਦ, 8 ਅਗਸਤ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਬੀਤੀ ਦੇਰ ਰਾਤ ਬੀ. ਓ.
ਅਟਾਰੀ ਸਰਹੱਦ, 8 ਅਗਸਤ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਬੀਤੀ ਦੇਰ ਰਾਤ ਬੀ.ਓ.ਪੀ. ਬੀ.ਐਸ.ਐਫ. ਚੌਕੀ ਰਾਜਾਤਾਲ ਦੇ ਖੇਤਰ ਵਿਚ ਭਾਰਤੀ ਸਰਹੱਦ ਤੋਂ ਕੰਡਿਆਂ ਵਾਲੀ ਵਾੜ ਪਾਰ ਕਰਕੇ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰ ਰਹੇ ਇਕ ਅਣਪਛਾਤੇ ਘੁਸਪੈਠੀਏ ਨੂੰ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਗਿਆ। ਮ੍ਰਿਤਕ ਕੋਲੋਂ ਕੋਈ ਪਛਾਣ ਪੱਤਰ ਜਾਂ ਹੋਰ ਇਤਰਾਜ਼ਯੋਗ ਸਮਗਰੀ ਬਰਾਮਦ ਨਹੀਂ ਹੋਈ। ਬੀ.ਐਸ.ਐਫ. ਦੇ ਅਨੁਸਾਰ ਮ੍ਰਿਤਕ ਪਾਏ ਗਏ ਭਾਰਤੀ ਨਾਗਰਿਕ ਦੇ ਚਿਹਰੇ ਅਤੇ ਢਿੱਡ ‘ਤੇ ਸੜਨ ਦੇ ਨਿਸ਼ਾਨ ਅਤੇ ਸਰੀਰ ਦੀ ਅਕੜੀ ਹੋਈ ਹਾਲਤ ਤੋਂ ਸੰਕੇਤ ਮਿਲਦਾ ਹੈ ਕੰਡਿਆਂ ਵਾਲੀ ਵਾੜ ਨਾਲ ਬਿਜਲੀ ਦਾ ਕਰੰਟ ਲੱਗਾ ਸੀ।