14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਭਾਰਤ ਨਾਲ ਜੰਗ ਅਜੇ ਵੀ 'ਇਕ ਸੰਭਾਵਨਾ' ਹੈ-ਪਾਕਿ ਰੱਖਿਆ ਮੰਤਰੀ

Ad Position 21
No active advertisement
ਅਜੀਤ ਡੈਸਕ 20-02-2026

ਅੰਮਿ੍ਤਸਰ, 19 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਧਮਕੀ ਦਿੱਤੀ ਹੈ ਕਿ ਜੇਕਰ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਸ਼ਾਂਤੀ ਦਾ ਭਰੋਸਾ ਦੇਣ 'ਚ ਅਸਫ਼ਲ ਰਹਿੰਦੀ ਹੈ ਤਾਂ ਪਾਕਿ ਦੁਬਾਰਾ ਹਮਲਾ ਕਰਨ ਤੋਂ ਝਿਜਕੇਗਾ ਨਹੀਂ | ਦੱਸਣਯੋਗ ਹੈ ਕਿ ਅਕਤੂਬਰ 2025 'ਚ ਪਾਕਿ ਅਤੇ ਅਫ਼ਗਾਨਿਸਤਾਨ 'ਚ ਸਰਹੱਦੀ ਝੜਪਾਂ ਹੋਈਆਂ ਸਨ | ਇਸ ਦੌਰਾਨ ਤਾਲਿਬਾਨ ਨੇ ਪਾਕਿ ਦੀਆਂ ਕਈ ਸਰਹੱਦੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ | ਇਨ੍ਹਾਂ ਝੜਪਾਂ 'ਚ 300 ਤੋਂ ਵੱਧ ਤਾਲਿਬਾਨ ਅਤੇ ਪਾਕਿਸਤਾਨੀ ਸੈਨਿਕ ਮਾਰੇ ਗਏ | ਖ਼ਵਾਜਾ ਨੇ ਭਾਰਤ 'ਤੇ ਅੱਤਵਾਦੀ ਹਮਲਿਆਂ ਰਾਹੀਂ ਪਾਕਿ ਵਿਰੁੱਧ ਲੁਕਵੀਂ ਜੰਗ ਛੇੜਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਨਵੀਂ ਦਿੱਲੀ ਅਤੇ ਕਾਬੁਲ ਅਤੇ ਅੱਤਵਾਦੀ ਸੰਗਠਨ ਇੱਕੋ ਪੰਨੇ 'ਤੇ ਹਨ | ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿ ਦੇ ਮਈ 2025 ਦੇ ਹਥਿਆਰਬੰਦ ਟਕਰਾਅ ਤੋਂ ਬਾਅਦ ਇਸਲਾਮਾਬਾਦ ਅਤੇ ਨਵੀਂ ਦਿੱਲੀ ਇਕ ਦੂਜੇ ਨਾਲ ਸਿੱਧੇ ਜਾਂ ਅਸਿੱਧੇ ਸੰਪਰਕ 'ਚ ਨਹੀਂ ਹਨ | ਉਨ੍ਹਾਂ ਨੇ ਕਿਹਾ ਕਿ ਭਾਰਤ ਨਾਲ ਜੰਗ ਅਜੇ ਵੀ 'ਇਕ ਸੰਭਾਵਨਾ' ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਲੋਕਪੱਖੀ ਕਵੀ ਪਿ੍ੰ. ਫ਼ੌਜਾ ਸਿੰਘ ਬਰਾੜ (ਨਵਰਾਹੀ ਘੁਗਿਆਣਵੀਂ) ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ <b... ਅਗਲੀ ਖ਼ਬਰ ਮਲੇਰਕੋਟਲਾ ਸਿਵਲ ਹਸਪਤਾਲ 'ਚ ਆਈ.ਸੀ.ਯੂ. ਦੀ ਘਾਟ ਦਾ ਮਾਮਲਾ ਹਾਈ ਕੋਰਟ ਵਲੋਂ ਪੰਜਾਬ ਸਰਕਾਰ ਨੂੰ 10 ਦਿਨਾਂ ਦੀ ਆਖ਼ਰ...
Ad Position 24