26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਪੰਜਾਬ ਤੇ ਹਰਿਆਣਾ 'ਚ ਕਈ ਥਾਵਾਂ 'ਤੇ ਤੇਜ਼ ਹਵਾਵਾਂ ਨਾਲ ਪਿਆ ਹਲਕਾ ਮੀਂਹ

Ad Position 21
No active advertisement
ਅਜੀਤ ਡੈਸਕ 19-02-2026
ਚੰਡੀਗੜ੍ਹ, 18 ਫਰਵਰੀ (ਸੁਖਵਿੰਦਰ ਸਿੰਘ ਸ਼ਾਨ)-ਪੰਜਾਬ ਅਤੇ ਹਰਿਆਣਾ ਸਮੇਤ ਚੰਡੀਗੜ੍ਹ ਵਿਚ ਅੱਜ ਬੱਦਲਵਾਈ ਛਾਈ ਰਹੀ, ਜਦੋਂਕਿ ਹਰਿਆਣਾ ਦੇ ਕਰੀਬ ਸਾਰੇ ਜ਼ਿਲਿ੍ਹਆਂ ਅਤੇ ਪੰਜਾਬ ਦੇ ਕੁਝ ਇਲਾਕਿਆਂ ਵਿਚ ਤੇਜ਼ ਹਵਾਵਾਂ ਚੱਲੀਆਂ ਅਤੇ ਬੱਦਲਾਂ ਦੀ ਗਰਜ ਚਮਕ ਨਾਲ ਹਲਕਾ ਮੀਂਹ ਵੀ ਪਿਆ | ਪੰਜਾਬ 'ਚ ਮੰਗਲਵਾਰ ਨੂੰ ਦਿਨ ਦਾ ਵੱਧ ਤੋਂ ਵੱਧ ਤਾਪਮਾਨ 25.6 ਡਿਗਰੀ ਸੈਲਸੀਅਸ ਲੁਧਿਆਣਾ ਵਿਖੇ ਅਤੇ ਹਰਿਆਣਾ ਵਿਚ 24.4 ਡਿਗਰੀ ਸੈਲਸੀਅਸ ਅੰਬਾਲਾ ਵਿਖੇ ਦਰਜ ਕੀਤਾ ਗਿਆ | ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਤੋਂ ਅਨੁਸਾਰ ਬੀਤੀ ਰਾਤ ਤੋਂ ਪੰਜਾਬ ਦੇ ਜ਼ਿਲਿ੍ਹਆਂ ਬਠਿੰਡਾ, ਮਾਨਸਾ, ਸੰਗਰੂਰ ਅਤੇ ਪਟਿਆਲਾ ਵਿਚ ਬੱਦਲਵਾਈ ਛਾਈ ਰਹੀ | ਰਾਤ ਸਮੇਂ ਬਠਿੰਡਾ 'ਚ 46, ਮਾਨਸਾ 'ਚ 39 ਅਤੇ ਸੰਗਰੂਰ 'ਚ 37 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾਵਾਂ ਚੱਲੀਆਂ, ਜਦੋਂਕਿ ਸੁਨਾਮ, ਮਾਨਸਾ, ਬਠਿੰਡਾ, ਧੂਰੀ, ਸੰਗਰੂਰ, ਲਹਿਰਾ, ਮੂਨਕ, ਪਾਤੜਾ ਅਤੇ ਬੁੱਢਲਾਡਾ ਵਿਚ 1.2 ਤੋਂ 2.4 ਐਮ.ਐਮ. ਤੱਕ ਮੀਂਹ ਰਿਕਾਰਡ ਕੀਤਾ ਗਿਆ | ਤੇਜ਼ ਹਵਾਵਾਂ ਚੱਲਣ ਕਾਰਨ ਇਨ੍ਹਾਂ ਜ਼ਿਲਿ੍ਹਆਂ ਦੇ ਕੁਝ ਇਲਾਕਿਆਂ ਵਿਚ ਕਣਕ ਅਤੇ ਤੇਲ ਬੀਜ ਫ਼ਸਲਾਂ ਡਿੱਗ ਗਈਆਂ ਅਤੇ ਸਬਜ਼ੀਆਂ ਦੇ ਬੂਟਿਆਂ ਨੂੰ ਵੀ ਨੁਕਸਾਨ ਪਹੁੰਚਿਆ |

Ad Position 22
No active advertisement
ਪਿਛਲੀ ਖ਼ਬਰ ਭਾਈ ਹਵਾਰਾ ਮਾਮਲੇ 'ਚ ਸਰਕਾਰਾਂ 'ਤੇ ਮਨੁੱਖੀ ਅਧਿਕਾਰ ਉਲੰਘਣਾ ਦੇ ਦੋਸ਼ 21 ਨੂੰ ਪਿੰਡ ਹਵਾਰਾ 'ਚ ਵੱਡੇ ਸੰਘਰਸ਼ ਦਾ... ਅਗਲੀ ਖ਼ਬਰ ਸਾਲੇ ਵਲੋਂ ਜੀਜੇ ਦੀ ਗੋਲੀ ਮਾਰ ਕੇ ਹੱਤਿਆ ਭੈਣ ਦੇ ਪ੍ਰੇਮ ਵਿਆਹ ਤੋਂ ਖ਼ਫ਼ਾ ਸੀ ਨੌਜਵਾਨ
Ad Position 24