ਬਾਰ ਐਸੋਸੀਏਸ਼ਨ ਫ਼ਰੀਦਕੋਟ ਦੀ ਚੋਣ ’ਚ ਐਡ. ਸਰਨਾਮ ਸਿੰਘ ਸੰਧੂ ਸਮੇਤ ਪੂਰੀ ਟੀਮ ਰਹੀ ਜੇਤੂ
ਫ਼ਰੀਦਕੋਟ, 12 ਸਤੰਬਰ (ਸਰਬਜੀਤ ਸਿੰਘ)-ਫ਼ਰੀਦਕੋਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਵੋਟਾਂ ਬੀਤੇ ਦਿਨੀਂ ਸਥਾਨਕ ਜ਼ਿਲ੍ਹਾ ਕਚਿਹਰੀਆ ਵਿਖੇ ਪਈਆਂ ਸਨ। ਜਿਸ ਵਿਚ ਐਡਵੋਕੇਟ ਸਰਨਾਮ ਸਿੰਘ ਸੰਧੂ ਦੀ ਪੂਰੀ ਟੀਮ ਜੇਤੂ ਰਹੀ ਅਤੇ ਮੁੱਖ ਮੁਕਾਬਲੇ ਵਿਚ ਖੜ੍ਹੇ ਐਡਵੋਕੇਟ ਨਵਜੋਤ ਸਿੰਘ ਵਹਿਣੀਵਾਲ ਤੇ ਉਨ੍ਹਾਂ ਦਾ ਕੋਈ ਵੀ ਉਮੀਦਵਾਰ ਨਹੀਂ ਜਿੱਤ ਸਕਿਆ।
ਫ਼ਰੀਦਕੋਟ, 12 ਸਤੰਬਰ (ਸਰਬਜੀਤ ਸਿੰਘ)-ਫ਼ਰੀਦਕੋਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਵੋਟਾਂ ਬੀਤੇ ਦਿਨੀਂ ਸਥਾਨਕ ਜ਼ਿਲ੍ਹਾ ਕਚਿਹਰੀਆ ਵਿਖੇ ਪਈਆਂ ਸਨ। ਜਿਸ ਵਿਚ ਐਡਵੋਕੇਟ ਸਰਨਾਮ ਸਿੰਘ ਸੰਧੂ ਦੀ ਪੂਰੀ ਟੀਮ ਜੇਤੂ ਰਹੀ ਅਤੇ ਮੁੱਖ ਮੁਕਾਬਲੇ ਵਿਚ ਖੜ੍ਹੇ ਐਡਵੋਕੇਟ ਨਵਜੋਤ ਸਿੰਘ ਵਹਿਣੀਵਾਲ ਤੇ ਉਨ੍ਹਾਂ ਦਾ ਕੋਈ ਵੀ ਉਮੀਦਵਾਰ ਨਹੀਂ ਜਿੱਤ ਸਕਿਆ। ਸਰਨਾਮ ਸਿੰਘ ਨੇ ਆਪਣੇ ਨੇੜਲੇ ਉਮੀਦਵਾਰ ਨਵਜੋਤ ਸਿੰਘ ਵਹਿਣੀਵਾਲ ਤੋਂ 156 ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕਰਵਾਈ। ਪਿਛਲੇ ਦੋ ਹਫ਼ਤਿਆਂ ਤੋਂ ਫ਼ਰੀਦਕੋਟ ਦੀਆਂ ਬਾਰ ਐਸੋਸੀਏਸ਼ਨ ਦੀਆਂ ਵੋਟਾਂ ਦੀ ਪੂਰੀ ਸਰਗਰਮੀ ਨਾਲ ਹਲਚਲ ਚੱਲ ਰਹੀ ਸੀ। ਮੁੱਖ ਮੁਕਾਬਲਾ ਐਡਵੋਕੇਟ ਸਰਨਾਮ ਸਿੰਘ ਸੰਧੂ ਅਤੇ ਐਡਵੋਕੇਟ ਨਵਜੋਤ ਸਿੰਘ ਵਹਿਣੀਵਾਲ ਵਿਚਕਾਰ ਚੱਲ ਰਿਹਾ ਸੀ। ਦੋਵਾਂ ਵਲੋਂ ਆਪਣੀਆਂ ਟੀਮਾਂ ਸਮੇਤ ਮੈਦਾਨ ਵਿਚ ਉੱਤਰ ਕੇ ਦਿਨ ਰਾਤ ਇਕ ਕੀਤੀ ਹੋਈ ਸੀ ਤੇ ਹਰੇਕ ਵਕੀਲ ਨਾਲ ਰਾਬਤਾ ਕਾਇਮ ਕੀਤਾ ਹੋਇਆ ਸੀ। ਇਕ ਧੜੇ ਵਲੋਂ ਸਰਨਾਮ ਸਿੰਘ ਸੰਧੂ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਕਈ ਰਿੱਟਾਂ ਤੇ ਬਾਰ ਕੌਂਸਲ ਹਰਿਆਣਾ ਤੇ ਪੰਜਾਬ, ਚੰਡੀਗੜ੍ਹ ਨੂੰ ਸ਼ਿਕਾਇਤਾਂ ਵੀ ਲਿੱਖ ਕੇ ਪਾਈਆਂ ਸਨ, ਪ੍ਰੰਤੂ ਸਰਨਾਮ ਸਿੰਘ ਸੰਧੂ ਨੂੰ ਵੱਡਾ ਸਮਰਥਨ ਮਿਲਿਆ ਅਤੇ ਉਹ ਕਾਮਯਾਬ ਹੋਇਆ। ਸਿਰਫ ਉਹ ਹੀ ਨਹੀਂ ਕਾਮਯਾਬ ਹੋਇਆ ਸਗੋਂ ਉਸ ਦੀ ਟੀਮ ਦੇ ਹੋਰ ਉਮੀਦਵਾਰ ਵੀ ਬਾਕੀ ਅਹੁਦੇਦਾਰੀਆਂ ’ਤੇ ਆਪਣੀ ਜਿੱਤ ਦਰਜ ਕਰਵਾਉਣ ਵਿਚ ਕਾਮਯਾਬ ਰਹੇ। ਸਰਨਾਮ ਸਿੰਘ ਸੰਧੂ ਦੀ ਟੀਮ ਦੇ ਸਰਬਜੋਤ ਸਿੰਘ ਖ਼ਜ਼ਾਨਚੀ, ਸੰਗੀਤਾ ਸ਼ਰਮਾ ਜੁਆਇੰਟ ਸੈਕਟਰੀ, ਮੁਕੇਸ਼ ਸ਼ਰਮਾ ਸੈਕਟਰੀ, ਅਮਨਪ੍ਰੀਤ ਕੌਰ ਮੀਤ ਪ੍ਰਧਾਨ (ਔਰਤਾਂ), ਸ਼ਿਵਮ ਠਾਕੁਰ ਮੀਤ ਪ੍ਰਧਾਨ (ਜਨਰਲ) ਵਜੋਂ ਚੁਣੇ ਗਏ। ਜਦੋਂ ਕਿ ਮੁਕਾਬਲੇ ਵਿਚ ਪ੍ਰਧਾਨ ਦੇ ਅਹੁਦੇ ’ਤੇ ਨਵਜੋਤ ਸਿੰਘ ਵੈਹਨੀਵਾਲ, ਮੀਤ ਪ੍ਰਧਾਨ ਦੇ ਅਹੁਦੇ ਲਈ ਤੁਲਸੀਰਾਮ ਸ਼ਰਮਾ ਤੇ ਸ਼ਿਵਾਨੀ ਸਿੰਘ, ਸੈਕਟਰੀ ਦੇ ਅਹੁਦੇ ਲਈ ਗੁਰਸਿਮਹਜੀਤ ਸਿੰਘ, ਜੁਆਇੰਟ ਸੈਕਟਰੀ ਲਈ ਸਤਵੀਰ ਕੌਰ ਮਾਨ ਅਤੇ ਖ਼ਜ਼ਾਨਚੀ ਲਈ ਗਗਨਦੀਪ ਖੜੇ੍ਹ ਸਨ। ਇਸ ਮੌਕੇ ਪ੍ਰਧਾਨ ਵਜੋਂ ਚੁਣੇ ਗਏ ਸਰਨਾਮ ਸਿੰਘ ਸੰਧੂ ਵਲੋਂ ਸਾਰੇ ਵਕੀਲਾਂ ਦਾ ਧੰਨਵਾਦ ਕੀਤਾ ਗਿਆ। ਸਾਰੀ ਚੋਣ ਪ੍ਰਕਿਰਿਆ ਕਿਰਨਜੀਤ ਸ਼ਰਮਾ ਰਿਟਿਰਨਿੰਗ ਅਫ਼ਸਰ ਦੀ ਦੇਖ ਰੇਖ ਵਿਚ ਚੋਈ। ਇਸ ਮੌਕੇ ਪਿ੍ਰਤਪਾਲ ਸਿੰਘ ਸੁਖੀਜਾ ਨੋਟਰੀ, ਜਸਕੀਰਤ ਸਿੰਘ ਬਾਵਾ, ਸ਼ਿਵ ਕਰਤਾਰ ਸਿੰਘ ਸੇਖੋਂ, ਅੰਮ੍ਰਿਤਪਾਲ ਬਾਂਸਲ, ਕੁਲਦੀਪ ਮਿੱਤਲ, ਹਰੀ ਸਿੰਘ ਸੇਖੋਂ, ਸਖਵਿੰਦਰ ਸਿੰਘ ਸਿੱਧੂ, ਜਸਵੰਤ ਜੱਸ, ਅਸ਼ੋਕ ਮੋਂਗਾ, ਪ੍ਰਸ਼ੋਤਮ ਕੁਮਾਰ ਆਦਿ ਵਕੀਲਾਂ ਵਲੋਂ ਜੇਤੂਆਂ ਨੂੰ ਵਧਾਈ ਦਿੱਤੀ ਗਈ।