11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਮਾਲਵਾ ਪਾਲੀਟੈਕਨਿਕ ਕਾਲਜ ਦੀ ਵਿਦਿਆਰਥਣ ਦੀ ਬਿਜਲੀ ਬੋਰਡ ’ਚ ਜੇ.ਈ. ਵਜੋਂ ਨਿਯੁਕਤੀ ਹੋਈ

ਸਾਦਿਕ, 10 ਸਤੰਬਰ (ਆਰ. ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਸਾਦਿਕ, 10 ਸਤੰਬਰ (ਆਰ.ਐਸ.ਧੁੰਨਾ)-ਮਾਲਵਾ ਪਾਲੀਟੈਕਨਿਕ ਕਾਲਜ ਦੀ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਦੀ ਹੋਣਹਾਰ ਵਿਦਿਆਰਥਣ ਰਵਿਨਾ ਰਾਣੀ ਦੀ ਬਿਜਲੀ ਵਿਭਾਗ ਵਿਖੇ ਜੂਨੀਅਰ ਇੰਜੀਨੀਅਰ ਵਜੋਂ ਨਿਯੁਕਤੀ ਹੋਣ ਕਾਰਨ ਕਾਲਜ ਅਤੇ ਉਸਦੇ ਮਾਪਿਆਂ ਦਾ ਨਾਂਅ ਰੌਸ਼ਨ ਹੋਇਆ ਹੈ। ਰਵਿਨਾ ਰਾਣੀ ਦੀ ਇਹ ਨਿਯੁਕਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਹੈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਇੰਜੀ. ਗੁਰਜੀਤ ਸਿੰਘ ਗਾਂਧੀ ਅਤੇ ਡੀਨ ਅਕਾਦਮਿਕ ਇੰਚਾਰਜ ਪਿ੍ਰੰਸ ਜੈਨ ਨੇ ਰਵਿਨਾ ਰਾਣੀ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਉਸਦੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਇਲੈਕਟ੍ਰੀਕਲ ਇੰਜੀ. ਵਿਭਾਗ ਦੇ ਮੁਖੀ ਇੰਜੀ. ਲਖਵਿੰਦਰ ਕੌਰ ਅਤੇ ਸਮੂਹ ਸਟਾਫ਼ ਨੇ ਵੀ ਰਵਿਨਾ ਰਾਣੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸਦੀ ਇਹ ਪ੍ਰਾਪਤੀ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇਗੀ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਕਿਸਾਨਾਂ ਵਲੋਂ ਫ਼ਰੀਦਕੋਟ ਵਿਖੇ ਕੀਤਾ ਜਾਣ ਵਾਲਾ ਵੱਡਾ ਇਕੱਠ ਮੁਲਤਵੀ : ਡੱਲੇਵਾਲ
Ad Position 24