ਕੋਟਕਪੂਰਾ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਕੰਮ ਅੱਧ ਵਿਚਕਾਰ ਠੱਪ
ਕੋਟਕਪੂਰਾ, 3 ਸਤੰਬਰ (ਹਰਪ੍ਰੀਤ ਸਿੰਘ)- ਸਥਾਨਕ ਰੇਲਵੇ ਵਿਭਾਗ ਵਲੋਂ ਅੰਮ੍ਰਿਤ ਸਟੇਸ਼ਨ ਸਕੀਮ ਤਹਿਤ ਕੋਟਕਪੂਰਾ ਰੇਲਵੇ ਸਟੇਸ਼ਨ ਦੀ ਨਵੀਨੀਕਰਨ ਦਾ ਕੰਮ ਅਜੇ ਵਿਚਕਾਰ ਲਟਕਿਆ ਹੋਇਆ ਹੈ ਪਰ ਇਸ ਕੰਮ ਕਾਰਨ ਇੱਥੇ ਆਉਣ ਵਾਲੇ ਯਾਤਰੀਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਕੋਟਕਪੂਰਾ ਰੇਲਵੇ ਸਟੇਸ਼ਨ ਦੀ ਮੁੱਖ ਇਮਾਰਤ ਦਾ ਕੰਮ ਵਿਭਾਗ ਵਲੋਂ ਲਗਪਗ 23.
ਕੋਟਕਪੂਰਾ, 3 ਸਤੰਬਰ (ਹਰਪ੍ਰੀਤ ਸਿੰਘ)- ਸਥਾਨਕ ਰੇਲਵੇ ਵਿਭਾਗ ਵਲੋਂ ਅੰਮ੍ਰਿਤ ਸਟੇਸ਼ਨ ਸਕੀਮ ਤਹਿਤ ਕੋਟਕਪੂਰਾ ਰੇਲਵੇ ਸਟੇਸ਼ਨ ਦੀ ਨਵੀਨੀਕਰਨ ਦਾ ਕੰਮ ਅਜੇ ਵਿਚਕਾਰ ਲਟਕਿਆ ਹੋਇਆ ਹੈ ਪਰ ਇਸ ਕੰਮ ਕਾਰਨ ਇੱਥੇ ਆਉਣ ਵਾਲੇ ਯਾਤਰੀਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਕੋਟਕਪੂਰਾ ਰੇਲਵੇ ਸਟੇਸ਼ਨ ਦੀ ਮੁੱਖ ਇਮਾਰਤ ਦਾ ਕੰਮ ਵਿਭਾਗ ਵਲੋਂ ਲਗਪਗ 23.5 ਕਰੋੜ ਰੁਪਏ ਨਾਲ ਕੀਤਾ ਗਿਆ ਹੈ, ਪਰ ਪੱਕੇ ਤੌਰ ’ਤੇ ਪਾਰਕਿੰਗ, ਪਾਰਕ, ਰੇਲਵੇ ਸਟੇਸ਼ਨ ਨੂੰ ਆਉਣ ਜਾਣ ਦਾ ਪੱਕੇ ਤੌਰ ’ਤੇ ਰਸਤਾ ਤੇ ਮੁਸਾਫ਼ਿਰ ਹਾਲ ਦੇ ਕੁਝ ਮੁੱਢਲੇ ਕੰਮ ਬਾਕੀ ਹਨ। ਜਿਸ ਕਾਰਨ ਰੇਲਵੇ ਅਧਿਕਾਰੀਆਂ ਵਲੋਂ ਇਸ ਨੂੰ ਵਰਤੋਂ ’ਚ ਨਹੀਂ ਲਿਆ ਜਾ ਰਿਹਾ। ਇਸ ਸਬੰਧੀ ਵਿਭਾਗ ਦੇ ਟੈਕਨੀਕਲ ਇੰਚਾਰਜ ਰਾਜੇਸ਼ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਹਨ ਕਿ ਰੇਲਵੇ ਨਵੀਨੀਕਰਨ ਸਬੰਧੀ ਕਿਸੇ ਨਾਲ ਵੀ ਜਾਣਕਾਰੀ ਨਹੀ ਸਾਂਝੀ ਕਰਨੀ। ਜ਼ਿਕਰਯੋਗ ਹੈ ਕਿ ਪਹਿਲੇ ਪੜਾਅ ਵਿਚ ਕਰੀਬ 10 ਕਰੋੜ ਰੁਪਏ ਦੇ ਕੰਮ ਲਈ ਆਏ ਸਨ ਅਤੇ ਇਸ ਤਹਿਤ ਹੋਣ ਵਾਲਾ ਕੰਮ ਮੁਕੰਮਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਦੂਜੇ ਪੜਾਅ ਵਿਚ ਜਿੱਥੇ ਪਲੇਟਫਾਰਮ ਦਾ ਫਰਸ਼ ਬਣਾਇਆ ਗਿਆ, ਉੱਥੇ ਹੀ ਪਲੇਟਫਾਰਮ ਨੰਬਰ ਇਕ ਨੂੰ ਅਤੇ ਸ਼ੈੱਡ ਨੂੰ ਵੀ ਵਧਾਇਆ ਗਿਆ ਹੈ ਅਤੇ ਦੂਜੇ ਪਾਸੇ ਨਵਾਂ ਪਲੇਟਫਾਰਮ ਅਤੇ ਸ਼ੈੱਡ ਵੀ ਬਣਾਇਆ ਗਿਆ ਹੈ। ਮੁਸਾਫ਼ਿਰਾਂ ਲਈ ਨਵੀਂ ਇਮਾਰਤ ਬਣਾਈ ਗਈ ਹੈ ਅਤੇ ਪੁਰਾਣੀ ਇਮਾਰਤ ਦੀ ਮੁੱਖ ਦਾ ਕੰਮ ਵੀ ਕੀਤਾ ਗਿਆ ਹੈ। ਕੁਝ ਪੁਰਾਣੀ ਇਮਾਰਤ ਵਿਚ ਬਣੇ ਦਫ਼ਤਰਾਂ ਨੂੰ ਵੀ ਇੱਥੋਂ ਤਬਦੀਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇੱਥੇ ਯਾਤਰੀਆਂ ਲਈ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਜਾਣਕਾਰੀ ਅਨੁਸਾਰ ਕੋਟਕਪੂਰਾ ਰੇਲਵੇ ਸਟੇਸ਼ਨ ’ਤੇ ਰੇਲ ਗੱਲੀ ਆਉਣ ਅਤੇ ਜਾਣ ਸਮੇਂ ਅਨਾਊਂਸਮੈਂਟ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਮੁਸਾਫਿਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨ ਦੇ ਨਾਲ ਪੀਣ ਵਾਲੇ ਸਾਫ਼ ਪਾਣੀ ਦੀ ਸਹੂਲਤ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਦੀ ਵੀ ਮੁੱਖ ਲੋੜ ਹੈ। ਇਸ ਦੇ ਇਲਾਵਾ ਇੱਥੇ ਆਪਣਾ ਲਾਈਟਿੰਗ ਸਿਸਟਮ ਲਈ ਸਫ਼ਾਈ ਸੇਵਕ ਨਹੀਂ ਹੈ। ਸਟੇਸ਼ਨ ਸ਼ਹਿਰ ਦੇ ਦੂਜੇ ਪਾਸੇ ਹੋਣ ਕਾਰਨ ਸ਼ਹਿਰ ਦੀ 80 ਫ਼ੀਸਦੀ ਆਬਾਦੀ ਨੂੰ ਰੇਲਵੇ ਸਟੇਸ਼ਨ ਤੱਕ ਪਹੁੰਚਣ ਲਈ ਪੁਲ ’ਤੇ ਚੜ੍ਹਨਾ ਪੈਂਦਾ ਹੈ। ਇਸ ਸਬੰਧੀ ਰੇਲਵੇ ਸਟੇਸ਼ਨ ਮਾਸਟਰ ਰਾਮ ਕੇਸ ਮੀਨਾ ਨੇ ਕਿਹਾ ਕਿ ਰੇਲ ਗੱਡੀ ਨਿਰਧਾਰਿਤ ਸਮੇਂ ਸਿਰ ਆਉਣ ਤੇ ਨਹੀ ਅਨਾਊਂਸਮੈਂਟ ਕੀਤੀ ਜਾਂਦੀ ਸਿਰਫ਼ ਰੇਲ ਗੱਡੀ ਲੇਟ ਜਾਂ ਪਲੇਟਫਾਰਮ ਤਬਦੀਲ ਕਰਨ ਤੇ ਹੀ ਕੀਤੀ ਜਾਂਦੀ ਹੈ। ਇਸ ਪੂਰੇ ਮਾਮਲੇ ਸਬੰਧੀ ਡੀ.ਆਰ.ਐਮ ਸੰਜੀਵ ਕੁਮਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਨਹੀਂ ਹੋ ਸਕਿਆ।