29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਡੀ.ਏ.ਵੀ ਪਬਲਿਕ ਸਕੂਲ ਵਿਖੇ ਮਹਿੰਦੀ ਮੁਕਾਬਲਾ ਉਤਸ਼ਾਹ ਤੇ ਉਮੰਗ ਨਾਲ ਸੰਪੰਨ

ਕੋਟਕਪੂਰਾ, 29 ਅਕਤੂਬਰ (ਮੋਹਰ ਸਿੰਘ ਗਿੱਲ)-ਡੀ. ਏ.

Ad Position 21
No active advertisement
ਡੀ.ਏ.ਵੀ ਪਬਲਿਕ ਸਕੂਲ ਦੀਆਂ ਮਹਿੰਦੀ ਮੁਕਾਬਲੇ ’ਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਆਪਣੇ ਅਧਿਆਪਕਾਂ ਨਾਲ। ਅਜੀਤ ਤਸਵੀਰ 30-10-2026
ਕੋਟਕਪੂਰਾ, 29 ਅਕਤੂਬਰ (ਮੋਹਰ ਸਿੰਘ ਗਿੱਲ)-ਡੀ.ਏ.ਵੀ ਪਬਲਿਕ ਸਕੂਲ ਕੋਟਕਪੂਰਾ ਵਿਖੇ ਵਿਦਿਆਰਥਣਾਂ ਦੀ ਸਿਰਜਣਾਤਮਕ ਪ੍ਰਤਿਭਾ ਨੂੰ ਨਿਖਾਰਨ, ਕਲਾਤਮਕ ਰੁਚੀਆਂ ਨੂੰ ਪ੍ਰਫੁੱਲਿਤ ਕਰਨ ਅਤੇ ਭਾਰਤੀ ਸੱਭਿਆਚਾਰਕ ਵਿਰਾਸਤ ਨਾਲ ਉਨ੍ਹਾਂ ਦੀ ਸਾਂਝ ਨੂੰ ਹੋਰ ਗੂੜ੍ਹਾ ਕਰਨ ਦੇ ਉਦੇਸ਼ ਨਾਲ ਮਹਿੰਦੀ ਮੁਕਾਬਲਾ ਕਰਵਾਇਆ ਗਿਆ। ਵਿਦਿਆਰਥਣਾਂ ਨੇ ਪੂਰੇ ਉਤਸ਼ਾਹ, ਲਗਨ ਅਤੇ ਆਤਮ-ਵਿਸ਼ਵਾਸ ਨਾਲ ਭਾਗ ਲੈਂਦਿਆਂ ਆਪਣੀ ਕਲਾਤਮਕ ਸੂਝ-ਬੂਝ ਅਤੇ ਸਿਰਜਣਾਤਮਕ ਸੋਚ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਸਮਾਜ ਸੇਵੀ ਬਬੀਤਾ ਗੋਇਲ ਨੇ ਸਮੁੱਚੇ ਪ੍ਰੋਗਰਾਮ ਦੀ ਸਪਾਂਸਰਸ਼ਿਪ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਵਿਦਿਆਰਥਣਾਂ ਦੀ ਹੌਂਸਲਾ-ਅਫ਼ਜਾਈ ਕੀਤੀ। ਉਨ੍ਹਾਂ ਜੇਤੂ ਵਿਦਿਆਰਥਣਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਮੁਕਾਬਲੇ ਵਿਚ ਭਾਗ ਲੈਣ ਵਾਲੀਆਂ ਸਾਰੀਆਂ ਵਿਦਿਆਰਥਣਾਂ ਨੂੰ ਤੋਹਫੇ ਦੇ ਕੇ ਉਨ੍ਹਾਂ ਦੀ ਮਿਹਨਤ ਅਤੇ ਕਲਾਤਮਕ ਯਤਨਾਂ ਦੀ ਕਦਰ ਕੀਤੀ। ਮੁਕਾਬਲੇ ਵਿਚ ਨੌਵੀਂ ਅਤੇ ਗਿਆਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਾਣਮੱਤੀਆਂ ਪ੍ਰਾਪਤੀਆਂ ਹਾਸਿਲ ਕੀਤੀਆਂ। ਨੌਵੀਂ ਜਮਾਤ ਵਿਚ ਪਲਵੀ ਅਤੇ ਮੰਤਾਸ਼ਾ ਨੇ ਪਹਿਲਾ ਸਥਾਨ, ਹੰਸਨੀਤ ਅਤੇ ਜਪਨੀਤ ਨੇ ਦੂਜਾ ਸਥਾਨ, ਜਦਕਿ ਖਵਾਸ ਅਤੇ ਬਾਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗਿਆਰ੍ਹਵੀਂ ਜਮਾਤ ਵਿਚ ਏਕਮਜੋਤ ਕੌਰ ਨੇ ਪਹਿਲਾ ਸਥਾਨ, ਏਕਮ ਨਾਰੰਗ ਅਤੇ ਨਵਰੀਤ ਕੌਰ ਨੇ ਦੂਜਾ ਸਥਾਨ ਅਤੇ ਮਨਸਾ ਤੇ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਕੀਤਾ। ਮੁਕਾਬਲੇ ਦਾ ਨਿਰਣਾ ਮੁੱਖ ਮਹਿਮਾਨ ਬਬੀਤਾ ਗੋਇਲ ਅਤੇ ਨਿਰਣਾਇਕ ਮੰਡਲੀ ਦੇ ਮੈਂਬਰਾਂ ਹਰਿੰਦਰ ਕੌਰ, ਰਿਤੂ ਰਾਣੀ ਅਤੇ ਮਿਸ ਪਿ੍ਰਆ ਗਰਗ ਵਲੋਂ ਕੀਤਾ ਗਿਆ। ਨਿਰਣਾਇਕਾਂ ਨੇ ਵਿਦਿਆਰਥਣਾਂ ਦੇ ਡਿਜਾਈਨਾਂ ਦੀ ਬਾਰੀਕੀ ਨਾਲ ਪਰਖ਼ ਕਰਦਿਆਂ ਉਨ੍ਹਾਂ ਦੀ ਮੌਲਿਕਤਾ, ਸੁੰਦਰਤਾ, ਸਫ਼ਾਈ ਅਤੇ ਕਲਾਤਮਕ ਨਿਪੁੰਨਤਾ ਦੇ ਆਧਾਰ ’ਤੇ ਜੇਤੂਆਂ ਦੀ ਚੋਣ ਕੀਤੀ। ਇਸ ਮੌਕੇ ਸਕੂਲ ਵਲੋਂ ਮੁੱਖ ਮਹਿਮਾਨ ਬਬੀਤਾ ਗੋਇਲ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਸਫ਼ਲਤਾ ਲਈ ਰਜਨੀ ਸ਼ਰਮਾ ਅਤੇ ਕੰਚਨ ਬਹਿਲ ਦੇ ਯਤਨਾਂ ਦੀ ਵਿਸ਼ੇਸ਼ ਸ਼ਲਾਘਾ ਕੀਤੀ ਗਈ। ਸਮਾਗਮ ਦਾ ਨਿਕਿਤਾ ਗਰੋਵਰ ਨੇ ਮੰਚ ਸੰਚਾਲਨ ਕੀਤਾ।
Ad Position 22
No active advertisement
ਪਿਛਲੀ ਖ਼ਬਰ 33ਵੇਂ ਅੱਖਾਂ ਦੇ ਜਾਂਚ ਕੈਂਪ ’ਚ 330 ਮਰੀਜ਼ ਆਪ੍ਰੇਸ਼ਨ ਲਈ ਚੁਣੇ ਅਗਲੀ ਖ਼ਬਰ ਮਾਨ ਸਰਕਾਰ ਦੇ ਸ਼ਾਸਨ ਦੌਰਾਨ ਕਾਨੂੰਨ ਵਿਵਸਥਾ ਮਾੜੇ ਹਾਲਾਤ ’ਚ ਪਹੁੰਚੀ- ਢਿੱਲਵਾਂ
Ad Position 24