23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਮਹਿਲਾ ਮੋਰਚਾ ਕਮੇਟੀ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਭਾਈ ਰਾਹੁਲ ਸਿੱਧੂ ਨੇ ਨਿਯੁਕਤੀ ਪੱਤਰ ਵੰਡੇ

ਕੋਟਕਪੂਰਾ, 23 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਭਾਈ ਰਾਹੁਲ ਸਿੱਧੂ ਸਾਬਕਾ ਮੈਂਬਰ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਦਫ਼ਤਰ ਵਿਖੇ ਅੱਜ ਭਾਜਪਾ ਮਹਿਲਾ ਮੋਰਚਾ ਦੀ ਇਕ ਅਹਿਮ ਮੀਟਿੰਗ ਹੋਈ। ਜਿਸ ਦੌਰਾਨ ਮਹਿਲਾ ਮੋਰਚਾ ਕੋਟਕਪੂਰਾ ਦੀ ਸ਼ਹਿਰੀ ਪ੍ਰਧਾਨ ਅਮਨ ਬਰਾੜ ਦੀ ਅਗਵਾਈ ਹੇਠ ਮਹਿਲਾ ਮੋਰਚਾ ਦੀ ਕਮੇਟੀ ਦਾ ਗਠਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 24-10-2026
ਕੋਟਕਪੂਰਾ, 23 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਭਾਈ ਰਾਹੁਲ ਸਿੱਧੂ ਸਾਬਕਾ ਮੈਂਬਰ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਦਫ਼ਤਰ ਵਿਖੇ ਅੱਜ ਭਾਜਪਾ ਮਹਿਲਾ ਮੋਰਚਾ ਦੀ ਇਕ ਅਹਿਮ ਮੀਟਿੰਗ ਹੋਈ। ਜਿਸ ਦੌਰਾਨ ਮਹਿਲਾ ਮੋਰਚਾ ਕੋਟਕਪੂਰਾ ਦੀ ਸ਼ਹਿਰੀ ਪ੍ਰਧਾਨ ਅਮਨ ਬਰਾੜ ਦੀ ਅਗਵਾਈ ਹੇਠ ਮਹਿਲਾ ਮੋਰਚਾ ਦੀ ਕਮੇਟੀ ਦਾ ਗਠਨ ਕੀਤਾ ਗਿਆ। ਹਲਕਾ ਇੰਚਾਰਜ ਭਾਈ ਰਾਹੁਲ ਸਿੱਧੂ ਨੇ ਨਵੀਆਂ ਨਿਯੁਕਤ ਕੀਤੀਆਂ। ਨਵੀਂ ਕਮੇਟੀ ਵਿਚ ਪੂਨਮ ਅਤੇ ਰੇਖਾ ਨੂੰ ਮੀਤ ਪ੍ਰਧਾਨ, ਦੀਪਾਲੀ ਕੌਰ, ਸਿਮਰਜੀਤ ਕੌਰ, ਰਮਨਦੀਪ ਕੌਰ, ਨਰਿੰਦਰ ਕੌਰ, ਸ਼ਕੁੰਤਲਾ ਅਤੇ ਮਨਕਮਲ ਨੂੰ ਬਤੌਰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਭਾਈ ਰਾਹੁਲ ਸਿੱਧੂ ਨੇ ਕਿਹਾ ਭਾਰਤੀ ਜਨਤਾ ਪਾਰਟੀ ਵਿਚ ਔਰਤਾਂ ਦਾ ਸਤਿਕਾਰ ਸਭ ਤੋਂ ਉੱਪਰ ਹੈ ਅਤੇ ਪਾਰਟੀ ਦੀ ਮਜ਼ਬੂਤੀ ਲਈ ਮਹਿਲਾ ਸ਼ਕਤੀ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਕੋਟਕਪੂਰਾ ਹਲਕੇ ਦੇ ਵਿਕਾਸ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢ ਕੇ ਰੋਜ਼ਗਾਰ ਦੇ ਮੁੱਖ ਸਾਧਨਾਂ ਨਾਲ ਜੋੜਨ ਲਈ ਜੋ ‘ਨਸ਼ਾ ਨਹੀਂ ਰੋਜ਼ਗਾਰ ਦਿਓ’ ਮੁਹਿੰਮ ਚਲਾਈ ਜਾ ਰਹੀ ਹੈ। ਨਵ-ਨਿਯੁਕਤ ਟੀਮ ਨੇ ਭਾਈ ਰਾਹੁਲ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਪਾਰਟੀ ਦੀਆਂ ਨੀਤੀਆਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰੇਗੀ। ਇਸ ਮੌਕੇ ਯਾਦਵਿੰਦਰ ਸਿੰਘ, ਪਵਨ ਕੁਮਾਰ (ਦਫ਼ਤਰ ਇੰਚਾਰਜ), ਸੁਖਵਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਗੋਲਾ (ਪੀਏ ਭਾਈ ਰਾਹੁਲ ਸਿੱਧੂ), ਕੁਲਵਿੰਦਰ ਸਿੰਘ ਕਿੰਦਰ ਸਮੇਤ ਭਾਜਪਾ ਦੇ ਹੋਰ ਸੀਨੀਅਰ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸਿਬੀਆਂ ਵਿਖੇ ਕੇਸ ਸੰਭਾਲ ਮੁਹਿੰਮ ਤਹਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਬੀਬੀ ਬੇਅੰਤ ਕੌਰ ਸੇਖੋਂ ਨੇ ਕਿਸਾਨਾਂ, ਆੜ੍ਹਤੀਆਂ ਅਤੇ ਟਰੱਕਾਂ ਵਾਲਿਆਂ ਦੀਆਂ ਮੁਸ਼ਕਿਲਾਂ ਸੁਣੀਆਂ ਐਸ. ਡੀ. ਸਕੂਲ ਦੇ ਕਰ...
Ad Position 24