ਹਨੇਰੀ ਝੱਖੜ ਨਾਲ ਫੈਕਟਰੀ ਦਾ ਸ਼ੈੱਡ ਉੱਡਿਆ, ਲੱਖਾਂ ਦਾ ਨੁਕਸਾਨ
ਕੋਟਕਪੂਰਾ, 19 ਅਕਤੂਬਰ (ਰਿੰਕੂ)-ਬੀਤੇ ਦਿਨੀਂ ਕੋਟਕਪੂਰਾ ਦੇ ਆਸ ਪਾਸ ਇਲਾਕਿਆਂ ਵਿਚ ਮੀਂਹ ਤੇ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਫ਼ਸਲਾਂ ਨੁਕਸਾਨ ਕੀਤਾ ਹੈ ਨਾਲ ਹੀ ਇੰਡਸਟਰੀ ਖੇਤਰ ਦਾ ਵੀ ਵਧੇਰੇ ਨੁਕਸਾਨ ਹੋਇਆ ਹੈ। ਕੋਟਕਪੂਰਾ ਦੇ ਨੇੜਲੇ ਕੋਠੇ ਬੇਰ ਵਾਲੇ ਨਜ਼ਦੀਕ ਮੀਂਹ ਤੇ ਝੱਖੜ ਨੇ ਇਕ ਇੰਡਸਟਰੀ ਦਾ ਲੱਖਾਂ ਰੁਪਏ ਦੇ ਬਿਜਲੀ ਉਪਕਰਨ ਅਤੇ ਸ਼ੈਡ ਦਾ ਨੁਕਸਾਨ ਕੀਤਾ ਹੈ।
ਕੋਟਕਪੂਰਾ, 19 ਅਕਤੂਬਰ (ਰਿੰਕੂ)-ਬੀਤੇ ਦਿਨੀਂ ਕੋਟਕਪੂਰਾ ਦੇ ਆਸ ਪਾਸ ਇਲਾਕਿਆਂ ਵਿਚ ਮੀਂਹ ਤੇ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਫ਼ਸਲਾਂ ਨੁਕਸਾਨ ਕੀਤਾ ਹੈ ਨਾਲ ਹੀ ਇੰਡਸਟਰੀ ਖੇਤਰ ਦਾ ਵੀ ਵਧੇਰੇ ਨੁਕਸਾਨ ਹੋਇਆ ਹੈ। ਕੋਟਕਪੂਰਾ ਦੇ ਨੇੜਲੇ ਕੋਠੇ ਬੇਰ ਵਾਲੇ ਨਜ਼ਦੀਕ ਮੀਂਹ ਤੇ ਝੱਖੜ ਨੇ ਇਕ ਇੰਡਸਟਰੀ ਦਾ ਲੱਖਾਂ ਰੁਪਏ ਦੇ ਬਿਜਲੀ ਉਪਕਰਨ ਅਤੇ ਸ਼ੈਡ ਦਾ ਨੁਕਸਾਨ ਕੀਤਾ ਹੈ। ਝੱਖੜ ਦਾ ਵਾਵਰੋਲਾ ਤੇਜ਼ ਹੋਣ ਕਾਰਨ ਇੰਡਸਟਰੀ ਵਿਚ ਬਣਿਆ ਸ਼ੈਡ, ਮਹਿੰਗੀਆਂ ਮੋਟਰਾਂ, ਮੀਂਹ ਵਿਚ ਖ਼ਰਾਬ ਹੋ ਗਈਆਂ ਅਤੇ ਮਾਲਕਾਂ ਵਲੋਂ ਕਰੀਬ 15 ਲੱਖ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅਗਰਵਾਲ ਇੰਡਸਟਰੀ ਪਲਾਈ ਵੁਡ ਫੈਕਟਰੀ ਦੇ ਮਾਲਕ ਨਰੇਸ਼ ਕੁਮਾਰ ਨੇ ਦੱਸਿਆ ਕਿ ਇਸ ਤੇਜ਼ ਮੀਂਹ, ਹਨੇਰੀ ਝੱਖੜ ਨੇ ਉਨ੍ਹਾਂ ਦਾ ਕਾਫ਼ੀ ਨੁਕਸਾਨ ਕਰ ਦਿੱਤਾ। ਜਿਸ ਨਾਲ ਉਨ੍ਹਾਂ ਦੀ ਆਰਥਿਕ ਵਿਵਸਥਾ ਵੀ ਵਿਗੜ ਗਈ ਹੈ। ਉਨ੍ਹਾਂ ਦੱਸਿਆ ਕਿ ਮਜ਼ਬੂਤੀ ਨਾਲ ਬਣੇ ਇੰਡਸਟਰੀ ਵਿਚ ਸ਼ੈੱਡ ਕਈ ਥਾਵਾਂ ਤੋਂ ਉੱਡ ਗਿਆ ਅਤੇ ਫੈਕਟਰੀ ਦੀਆਂ ਸਾਰੀਆਂ ਕੰਧਾਂ ਟੇਢੀਆਂ ਹੋ ਗਈਆਂ ਜਿਸ ਨਾਲ ਸ਼ੈੱਡ ਬੁਰੀ ਤਰ੍ਹਾਂ ਨਾਲ ਢਹਿ ਢੇਰੀ ਹੋ ਗਿਆ। ਸ਼ੈਡ ਥੱਲੇ ਲੱਗੀਆਂ ਮਹਿੰਗੀਆਂ ਮਸ਼ੀਨਾਂ ਮੀਂਹ ਦੇ ਪਾਣੀ ਨਾਲ ਖਰਾਬ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਕੁਦਰਤੀ ਆਫਤਾਂ ਸਮੇਂ ਪੰਜਾਬ ਸਰਕਾਰ ਨੂੰ ਇੰਡਸਟਰੀ ਖੇਤਰ ਲਈ ਸਹੂਲਤਾਂਵਾ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਸੂਬੇ ਵਿਚ ਇੰਡਸਟਰੀ ਕਿੱਤੇ ਨੂੰ ਹੋਰ ਮਜ਼ਬੂਤੀ ਮਿਲ ਸਕੇ।