19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਦੁਸਹਿਰੇ ਮੌਕੇ ਐਸ.ਐਸ.ਪੀ. ਬੈਂਸ ਨੇ ਪ੍ਰੈੱਸ ਕਲੱਬ ਦਾ ਪੋਸਟਰ ਰਿਲੀਜ਼ ਕੀਤਾ

ਫ਼ਰੀਦਕੋਟ, 19 ਅਕਤੂਬਰ (ਸਟਾਫ਼ ਰਿਪੋਰਟਰ)-ਦੁਸਹਿਰੇ ਦੇ ਤਿਉਹਾਰ ਨੂੰ ਸਮਰਪਿਤ ਸ਼ੇਖ਼ ਫ਼ਰੀਦ ਪ੍ਰਿੰਟ ਐਂਡ ਇਲੈਕਟਰੋਨਿਕ ਮੀਡੀਆ ਪ੍ਰੈੱਸ ਕਲੱਬ ਫ਼ਰੀਦਕੋਟ ਵਲੋਂ ਤਿਆਰ ਕਰਵਾਇਆ ਗਿਆ ਵਿਸ਼ੇਸ਼ ਵਧਾਈ ਪੋਸਟਰ ਜ਼ਿਲ੍ਹਾ ਪੁਲਿਸ ਮੁਖੀ ਗੁਰਬੰਸ ਸਿੰਘ ਬੈਂਸ ਵਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਐਸ.

Ad Position 21
No active advertisement
ਅਜੀਤ ਡੈਸਕ 20-10-2026
ਫ਼ਰੀਦਕੋਟ, 19 ਅਕਤੂਬਰ (ਸਟਾਫ਼ ਰਿਪੋਰਟਰ)-ਦੁਸਹਿਰੇ ਦੇ ਤਿਉਹਾਰ ਨੂੰ ਸਮਰਪਿਤ ਸ਼ੇਖ਼ ਫ਼ਰੀਦ ਪ੍ਰਿੰਟ ਐਂਡ ਇਲੈਕਟਰੋਨਿਕ ਮੀਡੀਆ ਪ੍ਰੈੱਸ ਕਲੱਬ ਫ਼ਰੀਦਕੋਟ ਵਲੋਂ ਤਿਆਰ ਕਰਵਾਇਆ ਗਿਆ ਵਿਸ਼ੇਸ਼ ਵਧਾਈ ਪੋਸਟਰ ਜ਼ਿਲ੍ਹਾ ਪੁਲਿਸ ਮੁਖੀ ਗੁਰਬੰਸ ਸਿੰਘ ਬੈਂਸ ਵਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਐਸ.ਐਸ.ਪੀ. ਫ਼ਰੀਦਕੋਟ ਗੁਰਬੰਸ ਸਿੰਘ ਬੈਂਸ ਨਾਲ ਵਿਸ਼ੇਸ਼ ਮੁਲਾਕਾਤ ਕਰਦਿਆਂ ਦੁਸਹਿਰੇ ਦੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਸਾਂਝੀਆਂ ਕੀਤੀਆਂ। ਕਲੱਬ ਪ੍ਰਧਾਨ ਕੇ.ਪੀ. ਸਿੰਘ ਸਰਾਂ ਨੇ ਕਿਹਾ ਕਿ ਸ਼ੇਖ ਫ਼ਰੀਦ ਪ੍ਰਿੰਟ ਐਂਡ ਇਲੈਕਟਰੋਨਿਕ ਮੀਡੀਆ ਪ੍ਰੈੱਸ ਕਲੱਬ ਫ਼ਰੀਦਕੋਟ ਦਾ ਮੁੱਖ ਉਦੇਸ਼ ਪੱਤਰਕਾਰ ਭਾਈਚਾਰੇ ਵਿਚ ਆਪਸੀ ਏਕਤਾ, ਪਿਆਰ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨਾ ਹੈ। ਪ੍ਰਸਿੱਧ ਲੇਖਕ ਅਤੇ ਪੱਤਰਕਾਰ ਸ਼ਿਵਨਾਥ ਦਰਦੀ ਵਲੋਂ ਆਪਣੀ ਲਿਖੀ ਪੁਸਤਕ ‘ਦੁਖਿਆਰੇ ਲੋਕ’ ਐਸ.ਐਸ.ਪੀ. ਗੁਰਬੰਸ ਸਿੰਘ ਬੈਂਸ ਨੂੰ ਭੇਟ ਕੀਤੀ ਗਈ। ਇਸ ਮੌਕੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਗੌਤਮ ਬਾਂਸਲ, ਪ੍ਰਸਿੱਧ ਲੇਖਕ ਅਤੇ ਪੱਤਰਕਾਰ ਸ਼ਿਵਨਾਥ ਦਰਦੀ ਜਰਨਲ ਸਕੱਤਰ, ਕਲੱਬ ਦੇ ਸਰਪ੍ਰਸਤ ਐਡਵੋਕੇਟ ਰਾਕੇਸ਼ ਭੁਠੇਜਾ, ਲੀਗਲ ਐਡਵਾਈਜ਼ਰ ਐਡਵੋਕੇਟ ਪ੍ਰਦੀਪ ਅਟਵਾਲ, ਪੀ.ਆਰ.ਓ. ਪ੍ਰਤੀਕ ਸੇਠੀ, ਗੁਰਵਿੰਦਰ ਸਿੰਘ ਧਨੋਆ, ਨਾਇਬ ਰਾਜ, ਹਰਮਿੰਦਰ ਸਿੰਘ ਮਿੰਦਾ ਅਤੇ ਦੀਪੂ ਸਿੰਗਲਾ ਖ਼ਜ਼ਾਨਚੀ, ਗੁਰਤੇਜ ਸਿੰਘ ਖੋਸਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ, ਰਾਜੇਸ਼ ਕੁਮਾਰ ਐਸ.ਐਚ.ਓ. ਥਾਣਾ ਸਦਰ ਫ਼ਰੀਦਕੋਟ ਅਤੇ ਗੌਰਵ ਬਾਂਸਲ ਸਪੁੱਤਰ ਗੌਤਮ ਬਾਂਸਲ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਅਮੋਲਕ ਸਿੰਘ ਦੁਸਹਿਰੇ ਦੌਰਾਨ ਅਗਨੀ ਭੇਟ ਕਰਨ ਦੀ ਰਸਮ ਅਦਾ ਕਰਨਗੇ ਅਗਲੀ ਖ਼ਬਰ ਆਦਰਸ਼ ਸਕੂਲ ਕੋਟਭਾਈ ਵਿਖੇ ਦੂਜੀ ਐਲੂਮਨੀ ਮੀਟ ਕਰਵਾਈ
Ad Position 24