13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਕਿਸਾਨਾਂ ਨੇ ਅਨਾਜ ਮੰਡੀ ’ਚ ਫ਼ਸਲ ਚੋਰੀ ਕਰਦੀਆਂ ਔਰਤਾਂ ਫੜੀਆਂ

ਕੋਟਕਪੂਰਾ, 11 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਦੀ ਨਵੀਂ ਦਾਣਾ ਮੰਡੀ ਵਿਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ, ਇਸ ਨਾਲ ਕਿਸਾਨਾਂ ਨੂੰ ਮੰਡੀ ਵਿਚ ਆਪਣੀ ਫ਼ਸਲ ਦੀ ਰਾਖੀ ਦਿਨ ਰਾਤ ਰੱਖਣੀ ਪੈ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਰਾਤਾਂ ਜਾਗ ਕੇ ਲੰਘਾਉਂਦੇ ਹਨ ਤਾਂ ਜੋ ਉਨ੍ਹਾਂ ਦੀ ਫ਼ਸਲ ਚੋਰੀ ਨਾ ਹੋ ਸਕੇ।

Ad Position 21
No active advertisement
ਅਜੀਤ ਡੈਸਕ 12-10-2026
ਕੋਟਕਪੂਰਾ, 11 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਦੀ ਨਵੀਂ ਦਾਣਾ ਮੰਡੀ ਵਿਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ, ਇਸ ਨਾਲ ਕਿਸਾਨਾਂ ਨੂੰ ਮੰਡੀ ਵਿਚ ਆਪਣੀ ਫ਼ਸਲ ਦੀ ਰਾਖੀ ਦਿਨ ਰਾਤ ਰੱਖਣੀ ਪੈ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਰਾਤਾਂ ਜਾਗ ਕੇ ਲੰਘਾਉਂਦੇ ਹਨ ਤਾਂ ਜੋ ਉਨ੍ਹਾਂ ਦੀ ਫ਼ਸਲ ਚੋਰੀ ਨਾ ਹੋ ਸਕੇ। ਅੱਜ ਅਨਾਜ ਮੰਡੀ ਵਿਚ ਕਿਸਾਨਾਂ ਨੇ ਪਰਵਾਸੀ ਔਰਤਾਂ ਨੂੰ ਫ਼ਸਲ ਚੋਰੀ ਕਰਦਿਆਂ ਫੜ੍ਹ ਲਿਆ ਤੇ ਉਨ੍ਹਾਂ ਪਾਸੋਂ 2 ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ ਫ਼ਸਲ ਦੇ ਗੱਟੇ ਵੀ ਬਰਾਮਦ ਕੀਤੇ। ਵੱਖ ਵੱਖ ਪਿੰਡਾਂ ਤੋਂ ਮੰਡੀ ਵਿਚ ਫ਼ਸਲ ਵੇਚਣ ਆਏ ਕਿਸਾਨਾਂ ਨੇ ਦੱਸਿਆ ਕਿ ਮੰਡੀ ਵਿਚ ਪਰਵਾਸੀ ਮਜ਼ਦੂਰਾਂ ਦੇ ਛੋਟੇ ਬੱਚੇ ਅਤੇ ਔਰਤਾਂ, ਕਿਸਾਨਾਂ ਦੀਆਂ ਫ਼ਸਲਾਂ ਢੇਰੀਆਂ ’ਚੋਂ ਚੋਰੀ ਕਰਕੇ ਅਨਾਜ ਮੰਡੀ ਵਿਚ ਹੀ ਵੇਚ ਦਿੰਦੀਆਂ ਹਨ। ਕਿਸਾਨਾਂ ਨੇ ਮਾਰਕੀਟ ਕਮੇਟੀ ਕੋਟਕਪੂਰਾ ਤੋਂ ਮੰਗ ਕਰਦਿਆਂ ਕਿਹਾ ਕਿ ਮੰਡੀ ਵਿਚ ਛੋਟੇ ਬੱਚਿਆਂ ਨੂੰ ਵੜਨ ਨਾ ਦਿੱਤਾ ਜਾਵੇ ਅਤੇ ਮੰਡੀ ਦੇ ਚਾਰੇ ਗੇਟਾਂ ਤੇ ਕਰਮਚਾਰੀ ਤਾਇਨਾਤ ਕੀਤੇ ਜਾਣ। ਕਿਸਾਨਾਂ ਨੇ ਮਾਰਕੀਟ ਕਮੇਟੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਨਾਜ ਮੰਡੀ ਵਿਚ ਚੋਰੀ ਦੀ ਫ਼ਸਲ ਖ਼ਰੀਦਣ ਵਾਲੇ ਦੁਕਾਨਦਾਰ ’ਤੇ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਬੇ-ਮੌਸਮੇ ਮੀਂਹ ਨੇ ਕਿਸਾਨਾਂ ਦੇ ਚਿਹਰਿਆਂ ਦੀਆਂ ਰੌਣਕਾਂ ਖੋਹੀਆਂ ਬਾਰਿਸ਼ ਨਾਲ ਮੰਡੀ ’ ਚ ਪਈਆਂ ਝੋਨੇ ਦੀਆਂ ਢੇਰੀਆਂ ਭਿੱਜ... ਅਗਲੀ ਖ਼ਬਰ ਤਰਪਾਲਾਂ ਦੀ ਘਾਟ ਕਾਰਨ ਕਿਸਾਨਾਂ ਦੀ ਫ਼ਸਲ ਮੀਂਹ ਦੇ ਪਾਣੀ ’ਚ ਰੁੜੀ
Ad Position 24