05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਡੈਮੋਕ੍ਰੇਟਿਕ ਪੈਨਸਨਰਜ਼ ਫ਼ਰੰਟ ਜ਼ਿਲ੍ਹਾ ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਹੋਈ ਮੇਘਰਾਜ ਸ਼ਰਮਾ ਦਾ ਵਿਸ਼ੇਸ਼ ਸਨਮਾਨ

ਕੋਟਕਪੂਰਾ, 5 ਅਕਤੂਬਰ (ਮੋਹਰ ਸਿੰਘ ਗਿੱਲ)-ਡੈਮੋਕ੍ਰੇਟਿਕ ਪੈਨਸ਼ਨਰਜ਼ ਫ਼ਰੰਟ ਜ਼ਿਲ੍ਹਾ ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਸਥਾਨਕ ਮਿਊਂੁਸਪਲ ਪਾਰਕ ਵਿਖੇ ਕਨਵੀਨਰ ਸੁਖਮੰਦਰ ਸਿੰਘ ਸੰਧਵਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ‘ਅਜੀਤ’ ਅਖ਼ਬਾਰ ਦੇ ਸੇਵਾ ਮੁਕਤ ਪੱਤਰਕਾਰ ਅਤੇ ਸੇਵਾ ਮੁਕਤ ਅਧਿਆਪਕ ਮੇਘ ਰਾਜ ਸ਼ਰਮਾ ਦੀਆਂ ਅਧਿਆਪਨ, ਜਥੇਬੰਦਕ ਅਤੇ ਪੱਤਰਕਾਰੀ ਦੇ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਰਬਸੰਮਤੀ ਨਾਲ ਜਥੇਬੰਦੀ ਦਾ ਸਰਪ੍ਰਸਤ ਵੀ ਚੁਣਿਆਂ ਗਿਆ। ਮੀਟਿੰਗ ਵਿਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਸਾਂਝੀ ਤਾਲਮੇਲ ਕਮੇਟੀ ਵਲੋਂ ਪੰਜਾਬ ਸਰਕਾਰ ਵਿਰੁੱਧ ਚੱਲ ਰਹੇ ਅੰਦੋਲਨ ਵਿਚ ਵੱਧ ਚੜ੍ਹ ਕੇ ਭਾਗ ਲੈਣ ਦਾ ਫ਼ੈਸਲਾ ਕੀਤਾ ਗਿਆ।

Ad Position 21
No active advertisement
ਡੈਮੋਕ੍ਰੇਟਿਕ ਪੈਨਸਨਰਜ਼ ਫ਼ਰੰਟ ਜ਼ਿਲ੍ਹਾ ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਦੀ ਸਮਾਪਤੀ ’ਤੇ ਸੇਵਾ ਮੁਕਤ ਪੱਤਰਕਾਰ ਅਤੇ ਅਧਿਆਪਕ ਮੇਘਰਾਜ ਸ਼ਰਮਾ ਹੁਰਾਂ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਜਥੇਬੰਦਕ ਆਗੂ। ਅਜੀਤ ਤਸਵੀਰ 06-10-2026
ਕੋਟਕਪੂਰਾ, 5 ਅਕਤੂਬਰ (ਮੋਹਰ ਸਿੰਘ ਗਿੱਲ)-ਡੈਮੋਕ੍ਰੇਟਿਕ ਪੈਨਸ਼ਨਰਜ਼ ਫ਼ਰੰਟ ਜ਼ਿਲ੍ਹਾ ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਸਥਾਨਕ ਮਿਊਂੁਸਪਲ ਪਾਰਕ ਵਿਖੇ ਕਨਵੀਨਰ ਸੁਖਮੰਦਰ ਸਿੰਘ ਸੰਧਵਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ‘ਅਜੀਤ’ ਅਖ਼ਬਾਰ ਦੇ ਸੇਵਾ ਮੁਕਤ ਪੱਤਰਕਾਰ ਅਤੇ ਸੇਵਾ ਮੁਕਤ ਅਧਿਆਪਕ ਮੇਘ ਰਾਜ ਸ਼ਰਮਾ ਦੀਆਂ ਅਧਿਆਪਨ, ਜਥੇਬੰਦਕ ਅਤੇ ਪੱਤਰਕਾਰੀ ਦੇ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਰਬਸੰਮਤੀ ਨਾਲ ਜਥੇਬੰਦੀ ਦਾ ਸਰਪ੍ਰਸਤ ਵੀ ਚੁਣਿਆਂ ਗਿਆ। ਮੀਟਿੰਗ ਵਿਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਸਾਂਝੀ ਤਾਲਮੇਲ ਕਮੇਟੀ ਵਲੋਂ ਪੰਜਾਬ ਸਰਕਾਰ ਵਿਰੁੱਧ ਚੱਲ ਰਹੇ ਅੰਦੋਲਨ ਵਿਚ ਵੱਧ ਚੜ੍ਹ ਕੇ ਭਾਗ ਲੈਣ ਦਾ ਫ਼ੈਸਲਾ ਕੀਤਾ ਗਿਆ। 10 ਅਕਤੂਬਰ ਦੀ ਸੰਗਰੂਰ ਮਹਾਂ ਰੈਲੀ ਵਿਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਮੀਟਿੰਗ ਵਿਚ ਪੰਜਾਬ ਵਿਚ ਪੁਲਿਸ ਜ਼ਬਰ ਦੀ ਨਿਖੇਧੀ ਕੀਤੀ ਗਈ ਕਿ ਕਿਵੇਂ ਥਾਂ-ਥਾਂ ’ਤੇ ਇਨਸਾਫ਼ ਦੀ ਮੰਗ ਕਰ ਰਹੇ ਸ਼ਾਂਤਮਈ ਅੰਦੋਲਨਕਾਰੀ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਹੋਰਨਾਂ ਵਰਗਾਂ ਉਪਰ ਲਾਠੀਚਾਰਜ, ਪਾਣੀ ਦੀਆਂ ਬੁਛਾੜਾਂ, ਕੁੱਟਮਾਰ ਆਦਿ ਕੀਤੀ ਜਾ ਰਹੀ ਹੈ ਅਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਹੈ। ਮੰਗ ਕੀਤੀ ਗਈ ਕਿ ਕੇਂਦਰ ਅਨੁਸਾਰ 13 ਪ੍ਰਤੀਸ਼ਤ ਡੀ.ਏ. ਜਾਰੀ ਕੀਤਾ ਜਾਵੇ। ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਜਨਵਰੀ 16 ਤੋਂ ਪਹਿਲਾਂ ਸੇਵਮਕੁਤ ਹੋਏ ਮੁਲਾਜ਼ਮਾਂ ਲਈ 2.59 ਦਾ ਫੈਕਟਰ ਲਾਗੂ ਕੀਤਾ ਜਾਵੇ। ਸਾਰੇ ਕੱਚੇ ਮੁਲਾਜ਼ਮ ਵਿਭਾਗਾਂ ’ਚ ਲਿਆ ਕੇ ਪੱਕੇ ਕੀਤੇ ਜਾਣ। ਡਾ. ਮੁਕੇਸ਼ ਭੰਡਾਰੀ ਅਤੇ ਜੋਗਿੰਦਰ ਸਿੰਘ ਸੁਰਗਾਪੁਰੀ ਨੇ ਮੇਘਰਾਜ ਸ਼ਰਮਾ ਬਾਰੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਕੁਲਵਿੰਦਰ ਸਿੰਘ ਮੌੜ, ਪੂਰਨ ਸਿੰਘ ਸਰਾਵਾਂ, ਸੁਰਜੀਤ ਸਿੰਘ ਭੱਟੀ, ਸੁਖਮੰਦਰ ਸਿੰਘ ਸੰਧਵਾਂ, ਗੁਰਮੇਲ ਸਿੰਘ ਟਹਿਣਾ, ਜੰਗੀਰ ਸਿੰਘ, ਲਛਮਣ ਦਾਸ ਨੇ ਮੇਘਰਾਜ ਹੁਰਾਂ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਜਗਸੀਰ ਸਿੰਘ ਸੇਖੋਂ, ਗੇਜ ਰਾਮ ਭੌਰਾ, ਅਮਨਦੀਪ ਸ਼ਰਮਾ, ਮਹਿੰਦਰ ਸਿੰਘ, ਸਰਵਣ ਸਿੰਘ, ਗੁਰਜੰਟ ਸਿੰਘ ਮੌੜ, ਰੇਸ਼ਮ ਸਿੰਘ ਮੌੜ, ਗੁਰਮੀਤ ਸਿੰਘ ਮੌੜ, ਪਿ੍ਰੰਸੀਪਲ ਦਿਗਵਿਜੇ ਸਿੰਘ , ਜਗਵੰਤ ਸਿੰਘ ਹੈਡਮਾਸਟਰ, ਵਿਨੋਦ ਕੁਮਾਰ, ਸਤਨਾਮ ਸਿੰਘ, ਸਵਰਨ ਸਿੰਘ, ਸੁਨੀਲ ਕੁਮਾਰ ਮਿੱਤਲ, ਬਚਨ ਸਿੰਘ, ਰਾਜਿੰਦਰ ਸਿੰਘ ਬਾਵਾ, ਗੁਰਚਰਨ ਸਿੰਘ ਸਿੱਖਾਂ ਵਾਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤਿੰਨ ਮਹੀਨਿਆਂ ਤੋਂ ਵਾਟਰ ਵਰਕਸ ਦੀਆਂ ਲੀਕ ਪਾਈਪਾਂ ਠੀਕ ਨਾ ਹੋਣ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ ਅਗਲੀ ਖ਼ਬਰ ਯੂਥ ਅਕਾਲੀ ਆਗੂ ਜਗਸੀਰ ਸਿੰਘ ਜੱਗਾ ਗੋਂਦਾਰਾ ਨੂੰ ਸਦਮਾ- ਸੱਸ ਦਾ ਦਿਹਾਂਤ
Ad Position 24