03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਪੰਜਾਬ ਬੇਲਰ ਆਪ੍ਰੇਟਰ ਯੂਨੀਅਨ ਇਕਾਈ ਸੇਢਾ ਸਿੰਘ ਵਾਲਾ ਦੀ ਮੀਟਿੰਗ ਹੋਈ

ਬਾਜਾਖਾਨਾ, 3 ਅਕਤੂਬਰ (ਜਗਦੀਪ ਸਿੰਘ ਗਿੱਲ)-ਪੰਜਾਬ ਬੇਲਰ ਆਪ੍ਰੇਟਰ ਯੂਨੀਅਨ ਇਕਾਈ ਸੇਢਾ ਸਿੰਘ ਵਾਲਾ ਦੀ ਅਹਿਮ ਮੀਟਿੰਗ ਜਸਮੇਲ ਸਿੰਘ ਮੁੱਖ ਸਲਾਹਕਾਰ ਦੀ ਅਗਵਾਈ ਹੇਠ ਗੁਰਦੁਆਰਾ ਆਨੰਦਗੜ੍ਹ ਸਾਹਿਬ ਵਿਖੇ ਹੋਈ। ਜਿਸ ਵਿਚ ਇੱਕਤਰ ਸਾਥੀਆਂ ਨੇ ਫ਼ੈਸਲਾ ਲਿਆ ਕਿ ਜੇਕਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੀ ਪੂਰਤੀ ਨਾ ਕੀਤੀ ਗਈ ਤਾਂ ਉਹ 6 ਅਕਤੂਬਰ 2026 ਦਿਨ ਮੰਗਲਵਾਰ ਨੂੰ ਸੇਲ ਲਿਮਟਿਡ ਸੇਢਾ ਸਿੰਘ ਵਾਲਾ ਦੇ ਮੁੱਖ ਗੇਟ ’ਤੇ ਧਰਨਾ ਦੇਣ ਲਈ ਮਜਬੂਰ ਹੋਣਗੇ ਜਿਸ ਦੀ ਸਮੁੱਚੀ ਜ਼ਿੰਮੇਵਾਰੀ ਸੇਲ ਲਿਮਟਿਡ ਸੇਢਾ ਸਿੰਘ ਵਾਲਾ ਪਲਾਂਟ ਦੇ ਸੀਨੀਅਰ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਅਤੇ ਗਰੀਨ ਟਿ੍ਰਬਿਊਨਲ ਕਮੇਟੀ ਪੰਜਾਬ ਦੀ ਹੋਵੇਗੀ।

Ad Position 21
No active advertisement
ਪੰਜਾਬ ਬੇਲਰ ਆਪ੍ਰੇਟਰ ਯੂਨੀਅਨ ਇਕਾਈ ਸੇਢਾ ਸਿੰਘ ਵਾਲਾ ਦੀ ਮੀਟਿੰਗ ਹੋਈ 04-10-2026
ਬਾਜਾਖਾਨਾ, 3 ਅਕਤੂਬਰ (ਜਗਦੀਪ ਸਿੰਘ ਗਿੱਲ)-ਪੰਜਾਬ ਬੇਲਰ ਆਪ੍ਰੇਟਰ ਯੂਨੀਅਨ ਇਕਾਈ ਸੇਢਾ ਸਿੰਘ ਵਾਲਾ ਦੀ ਅਹਿਮ ਮੀਟਿੰਗ ਜਸਮੇਲ ਸਿੰਘ ਮੁੱਖ ਸਲਾਹਕਾਰ ਦੀ ਅਗਵਾਈ ਹੇਠ ਗੁਰਦੁਆਰਾ ਆਨੰਦਗੜ੍ਹ ਸਾਹਿਬ ਵਿਖੇ ਹੋਈ। ਜਿਸ ਵਿਚ ਇੱਕਤਰ ਸਾਥੀਆਂ ਨੇ ਫ਼ੈਸਲਾ ਲਿਆ ਕਿ ਜੇਕਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੀ ਪੂਰਤੀ ਨਾ ਕੀਤੀ ਗਈ ਤਾਂ ਉਹ 6 ਅਕਤੂਬਰ 2026 ਦਿਨ ਮੰਗਲਵਾਰ ਨੂੰ ਸੇਲ ਲਿਮਟਿਡ ਸੇਢਾ ਸਿੰਘ ਵਾਲਾ ਦੇ ਮੁੱਖ ਗੇਟ ’ਤੇ ਧਰਨਾ ਦੇਣ ਲਈ ਮਜਬੂਰ ਹੋਣਗੇ ਜਿਸ ਦੀ ਸਮੁੱਚੀ ਜ਼ਿੰਮੇਵਾਰੀ ਸੇਲ ਲਿਮਟਿਡ ਸੇਢਾ ਸਿੰਘ ਵਾਲਾ ਪਲਾਂਟ ਦੇ ਸੀਨੀਅਰ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਅਤੇ ਗਰੀਨ ਟਿ੍ਰਬਿਊਨਲ ਕਮੇਟੀ ਪੰਜਾਬ ਦੀ ਹੋਵੇਗੀ। ਪੰਜਾਬ ਬੇਲਰ ਅਪ੍ਰੇਟਰ ਯੂਨੀਅਨ ਦੇ ਸੀਨੀਅਰ ਆਗੂ ਜਗਦੀਸ਼ ਸਿੰਘ ਵਾੜਾ ਭਾਈ ਕਾ ਅਤੇ ਮੁੱਖ ਸਲਾਹਕਾਰ ਜਸਮੇਲ ਸਿੰਘ ਸਾਬਕਾ ਸਰਪੰਚ ਨੇ ਦੱਸਿਆ ਕਿ ਅਪ੍ਰੇਟਰਾਂ ਦੀਆਂ ਜਾਇਜ਼ ਮੰਗਾਂ ਵਿਚ ਸਹੀ ਰੇਟ ਫ਼ਿਕਸ ਕਰਨਾ ਕਿਉਂਕਿ 2006 ਤੋਂ ਬਾਅਦ ਪਲਾਂਟ ਵਲੋਂ ਫ਼ਿਕਸ ਕੀਤਾ ਗਿਆ ਰੇਟ ਅੱਜ ਤੱਕ ਨਹੀਂ ਵਧਾਇਆ ਗਿਆ ਅਤੇ ਉਨ੍ਹਾਂ ਦੇ ਖਰਚੇ ਡੀਜਲ, ਸਪੇਅਰ ਪਾਰਟਸ, ਧਾਗਾ, ਡਰਾਈਵਰਾਂ ਦੀਆਂ ਤਨਖਾਹਾਂ ਆਦਿ ਵਿਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਹੈ ਅਤੇ ਉਹ ਬੈਂਕਾਂ ਦੀਆਂ ਕਿਸ਼ਤਾਂ ਭਰਨ ਦੇ ਨਾਲ –ਨਾਲ ਆਪਣੇ ਪਰਿਵਾਰਾਂ ਨੂੰ ਪਾਲਣ ਲਈ ਵੀ ਤੰਗ ਪ੍ਰੇਸ਼ਾਨ ਹਨ ਅਤੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਇਸ ਮੌਕੇ ਮੇਲਾ ਸਿੰਘ ਵਾੜਾ ਭਾਈ ਕਾ ਨੇ ਇਕਾਈ ਸੇਢਾ ਸਿੰਘ ਵਾਲਾ ਦੇ ਸਮੁੱਚੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਜੇਕਰ ਆਪਣੀਆਂ ਮੰਗਾਂ ਦੀ ਪੂਰਤੀ ਨਹੀਂ ਹੁੰਦੀ ਤਾਂ 6 ਅਕਤੂਬਰ 2026 ਨੂੰ ਸੇਲ ਲਿਮਟਿਡ ਦੇ ਮੁੱਖ ਗੇਟ ’ਤੇ ਲੱਗਣ ਵਾਲੇ ਧਰਨੇ ਵਿਚ ਭਾਰੀ ਗਿਣਤੀ ’ਚ ਸ਼ਾਮਿਲ ਹੋਣ ਅਤੇ ਆਪਣੇ ਨਾਲ ਇਕ-ਇਕ ਟਰੈਕਟਰ-ਟਰਾਲਾ ਵੀ ਲੈ ਕੇ ਆਉਣ ਤਾਂ ਜੋ ਗੇਟ ਨੂੰ ਮੁਕੰਮਲ ਬੰਦ ਕਰਕੇ ਪਲਾਂਟ ਦੇ ਕੰਮ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਅਤੇ ਪਲਾਟ ਦੇ ਉੱਚ ਅਧਿਕਾਰੀਆਂ ’ਤੇ ਆਪਣੀ ਮੰਗਾਂ ਦੀ ਪੂਰਤੀ ਲਈ ਦਬਾਅ ਬਣਾਇਆ ਜਾ ਸਕੇ। ਇਸੋ ਮੌਕੇ ਬੇਅੰਤ ਸਿੰਘ ਪ੍ਰਧਾਨ ਪੰਜਾਬ ਬੇਲਰ ਅਪ੍ਰੇਟਰ ਯੂਨੀਅਨ ਇਕਾਈ ਸੇਢਾ ਸਿੰਘ ਵਾਲਾ, ਗੁਰਮੀਤ ਸਿੰਘ ਜਨਰਲ ਸਕੱਤਰ, ਸੁਖਵਿੰਦਰ ਸਿੰਘ ਬਿੱਟਾ ਰਾਊਵਾਲਾ, ਕੁਲਦੀਪ ਸਿੰਘ ਰੋੜੀਕਪੂਰਾ, ਮਨਪਿੰਦਰ ਸਿੰਘ, ਜਸਵਿੰਦਰ ਸਿੰਘ ਡੋਡ ਸਕੱਤਰ, ਦਿਲਬਾਰ ਸਿੰਘ ਦਾਰਾ ਗੀਤਾ, ਰਵੀ ਮਾਨ ਰੋੜੀਕਪੂਰਾ, ਸੋਨੂੰ ਸੇਢਾ ਸਿੰਘ ਵਾਲਾ ਸਲਾਹਕਾਰ, ਬੱਬੂ ਡੋਡ, ਰਣਜੀਤ ਸਿੰਘ ਸਰਪੰਚ ਭੈਣੀ ਸਲਾਹਕਾਰ ਅਤੇ ਜਸਵੀਰ ਸਿੰਘ ਸਧਾਨਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾ ਕੇਂਦਰੀ ਲੀਡਰਸ਼ਿਪ ਦੀ ਦੂਰ-ਅਦੇਸ਼ੀ ਸੋਚ ਦਾ ਸਬੂਤ: ਢਿੱਲਵਾਂ ਅਗਲੀ ਖ਼ਬਰ ਐੱਸ.ਜੀ.ਐੱਨ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਰਾਜ ਪੱਧਰੀ ਮੁਕਾਬਲਿਆਂ ਲਈ ਚੁਣੀ
Ad Position 24