24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫ਼ੇਅਰ ਸੁਸਾਇਟੀ ਵਲੋਂ ਸਰਕਾਰੀ ਹਾਈ ਸਕੂਲ ਦਲ ਸਿੰਘ ਵਾਲਾ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

ਜੈਤੋ , 23 ਸਤੰਬਰ ( ਗੁਰਚਰਨ ਸਿੰਘ ਗਾਬੜੀਆ )- ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫ਼ੇਅਰ ਸੁਸਾਇਟੀ ( ਰਜਿ :) ਕੋਟਕਪੂਰਾ ਵਲੋਂ ਸਰਕਾਰੀ ਹਾਈ ਸਕੂਲ ਦਲ ਸਿੰਘ ਵਾਲਾ ਦੇ ਵਿਦਿਅਕ ਸੈਸ਼ਨ 2025-26 ਦੌਰਾਨ ਛੇਵੀਂ ਤੋਂ ਦਸਵੀਂ ਜਮਾਤ ਵਿਚੋਂ ਪਹਿਲਾ , ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਮੈਡਲ , ਸਰਟੀਫਿਕੇਟ ਅਤੇ ਸਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ ਗਿਆ । ਸੁਸਾਇਟੀ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ , ਮੀਤ ਪ੍ਰਧਾਨ ਪ੍ਰੇਮ ਚਾਵਲਾ , ਵਿੱਤ ਸਕੱਤਰ ਸੋਮ ਨਾਥ ਅਰੋੜਾ ਅਤੇ ਕਮੇਟੀ ਮੈਂਬਰ ਹਰਨੇਕ ਸਿੰਘ ਸਾਹੋਕੇ ਨੇ ਕਿਹਾ ਕਿ ਸੁਸਾਇਟੀ ਵਲੋਂ ਆਪਣੇ ਲਗਪਗ 10 ਸਾਲਾਂ ਦੇ ਕਾਰਜਕਾਲ ਦੌਰਾਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੇ ਨਾਲ ਵਿਦਿਆਰਥੀਆਂ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਵੱਖ ਵੱਖ ਕਿਸਮ ਦੇ ਮੁਕਾਬਲੇ ਵੀ ਕਰਵਾਏ ਗਏ ਹਨ ।

Ad Position 21
No active advertisement
ਅਜੀਤ ਡੈਸਕ 24-09-2026
ਜੈਤੋ , 23 ਸਤੰਬਰ ( ਗੁਰਚਰਨ ਸਿੰਘ ਗਾਬੜੀਆ )- ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫ਼ੇਅਰ ਸੁਸਾਇਟੀ ( ਰਜਿ :) ਕੋਟਕਪੂਰਾ ਵਲੋਂ ਸਰਕਾਰੀ ਹਾਈ ਸਕੂਲ ਦਲ ਸਿੰਘ ਵਾਲਾ ਦੇ ਵਿਦਿਅਕ ਸੈਸ਼ਨ 2025-26 ਦੌਰਾਨ ਛੇਵੀਂ ਤੋਂ ਦਸਵੀਂ ਜਮਾਤ ਵਿਚੋਂ ਪਹਿਲਾ , ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਮੈਡਲ , ਸਰਟੀਫਿਕੇਟ ਅਤੇ ਸਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ ਗਿਆ । ਸੁਸਾਇਟੀ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ , ਮੀਤ ਪ੍ਰਧਾਨ ਪ੍ਰੇਮ ਚਾਵਲਾ , ਵਿੱਤ ਸਕੱਤਰ ਸੋਮ ਨਾਥ ਅਰੋੜਾ ਅਤੇ ਕਮੇਟੀ ਮੈਂਬਰ ਹਰਨੇਕ ਸਿੰਘ ਸਾਹੋਕੇ ਨੇ ਕਿਹਾ ਕਿ ਸੁਸਾਇਟੀ ਵਲੋਂ ਆਪਣੇ ਲਗਪਗ 10 ਸਾਲਾਂ ਦੇ ਕਾਰਜਕਾਲ ਦੌਰਾਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੇ ਨਾਲ ਵਿਦਿਆਰਥੀਆਂ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਵੱਖ ਵੱਖ ਕਿਸਮ ਦੇ ਮੁਕਾਬਲੇ ਵੀ ਕਰਵਾਏ ਗਏ ਹਨ । ਸਕੂਲ ਦੇ ਮੁੱਖ ਅਧਿਆਪਕਾ ਸੁਮਨਦੀਪ ਕੌਰ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਆਖਿਆ ਅਤੇ ਸੁਸਾਇਟੀ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਬਿਹਤਰੀ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ । ਸਮਾਗਮ ਦੌਰਾਨ ਪੈਨਸ਼ਨਰ ਆਗੂ ਪ੍ਰੇਮ ਚਾਵਲਾ ਨੇ ਮਹਾਨ ਸੂਫ਼ੀ ਫ਼ਕੀਰ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੇ ਮੌਕੇ ਉਨ੍ਹਾਂ ਦੇ ਵੱਖ - ਵੱਖ ਸਲੋਕ ਵਿਦਿਆਰਥੀਆਂ ਨਾਲ ਸਾਂਝੇ ਕਰਕੇ ਬਾਬਾ ਸ਼ੇਖ ਫਰੀਦ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ । ਸਮਾਗਮ ਦਾ ਮੰਚ ਸੰਚਾਲਨ ਸਕੂਲ ਦੇ ਅਧਿਆਪਕ ਬਲਵਿੰਦਰ ਸਿੰਘ ਨੇ ਕੀਤਾ । ਇਸ ਮੌਕੇ ਸਕੂਲ ਦੇ ਸਟਾਫ਼ ਮੈਂਬਰਜ਼ ਵਿਸ਼ਵਦੀਪ ਕੌਰ , ਪੰਕਜ ਮਿੱਤਲ , ਜਸਪ੍ਰੀਤ ਕੌਰ , ਵਰਿੰਦਰ ਸਿੰਘ , ਰੇਣੂ ਬਾਲਾ , ਪ੍ਰੀਆ ਅਤੇ ਦਵਿੰਦਰ ਪਾਲ ਆਦਿ ਹਾਜ਼ਰ ਸਨ । ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਬਾਜਾਖਾਨਾ , 23 ਸਤੰਬਰ ( ਗਿੱਲ )- ਬਰਗਾੜੀ ਨਿਵਾਸੀ ਟਕਸਾਲੀ ਅਕਾਲੀ ਆਗੂ ਸਵ . ਬੱਗਾ ਸਿੰਘ ਢਿੱਲੋਂ ਦੇ ਧਰਮ ਪਤਨੀ , ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ ਅਤੇ ਸੇਵਾ ਮੁਕਤ ਡੀ . ਡੀ . ਪੀ . ਓ . ਗੁਰਮੀਤ ਸਿੰਘ ਢਿੱਲੋਂ ਦੇ ਮਾਤਾ ਪ੍ਰਕਾਸ਼ ਕੌਰ ਢਿੱਲੋਂ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 25 ਸਤੰਬਰ 2026 ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ( ਫ਼ਰੀਦਕੋਟ ) ਵਿਖੇ ਬਾਅਦ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ । ਸੂਬਾ ਸਿੰਘ ਬਾਦਲ ਇੰਚਾਰਜ ਸ਼੍ਰੋ : ਅ : ਦਲ ( ਬ ) ਹਲਕਾ ਜੈਤੋ , ਮਨਤਾਰ ਸਿੰਘ ਬਰਾੜ ਸਾਬਕਾ ਵਿਧਾਇਕ ਕੋਟਕਪੂਰਾ , ਬਲਕਾਰ ਸਿੰਘ ਬਰਾੜ ਗੋਨਿਆਣਾ ਕੋਆਰਡੀਨੇਟਰ ਸ਼੍ਰੋ : ਅ : ਦਲ ( ਬ ) ਹਲਕਾ ਜੈਤੋ , ਪਰਗਟ ਸਿੰਘ ਬਰਾੜ ਡੋਡ ਕੌਮੀ ਜਨਰਲ ਕੌਂਸਲ ਮੈਂਬਰ ਸ਼੍ਰੋ : ਅ : ਦਲ ( ਬ ), ਮੋਹਣ ਸਿੰਘ ਗਿੱਲ ( ਅਮਰੀਕਾ ) ਸਾਬਕਾ ਸਰਪੰਚ ਲੰਭਵਾਲੀ , ਅਮਨਦੀਪ ਮੰਨੂ ਵਿੱਜ ਵਾੜਾ ਭਾਈ ਕਾ ਸੀਨੀ : ਮੀਤ ਪ੍ਰਧਾਨ ਸ਼੍ਰੋ : ਅ : ਦਲ ( ਬ ) ਫ਼ਰੀਦਕੋਟ , ਜਸਵਿੰਦਰ ਸਿੰਘ ਢਿੱਲੋਂ ਝੱਖੜਵਾਲਾ ਮੀਤ ਪ੍ਰਧਾਨ ਸ਼੍ਰੋ : ਅ : ਦਲ ( ਬ ) ਫ਼ਰੀਦਕੋਟ , ਨਿਰਮਲ ਸਿੰਘ ਨਿੰਮੀ ਵੜਿੰਗ ਪ੍ਰਧਾਨ ਸ਼੍ਰੋ : ਅ : ਦਲ ( ਬ ) ਸਰਕਲ ਬਾਜਾਖਾਨਾ , ਦਰਸ਼ਨ ਸਿੰਘ ਸਿੱਧੂ ਝੱਖੜਵਾਲਾ ਮੈਂਬਰ ਵਰਕਿੰਗ ਕਮੇਟੀ ਸ਼੍ਰੋ : ਅ : ਦਲ ( ਬ ) ਫ਼ਰੀਦਕੋਟ , ਮੈਂਬਰ ਵਰਕਿੰਗ ਕਮੇਟੀ ਸ਼੍ਰੋ : ਅ : ਦਲ ( ਬ ) ਫ਼ਰੀਦਕੋਟ , ਜਗਸੀਰ ਸਿੰਘ ਸੀਰਾ ਢਿੱਲੋਂ ਸੀਨੀਅਰ ਮੀਤ ਪ੍ਰਧਾਨ ਯੂਥ ਸ਼੍ਰੋ : ਅ : ਦਲ ( ਬ ) ਫ਼ਰੀਦਕੋਟ , ਜੰਗੀਰ ਸਿੰਘ ਬਰਾੜ ( ਡੋਡ ) ਮੀਤ ਪ੍ਰਧਾਨ ਯੂਥ ਅਕਾਲੀ ਦਲ ਫ਼ਰੀਦਕੋਟ , ਕੁਲਦੀਪ ਸਿੰਘ ਢਿੱਲੋਂ ਪ੍ਰਧਾਨ ਯੂਥ ਅਕਾਲੀ ਦਲ ਸਰਕਲ ਬਾਜਾਖਾਨਾ , ਖੁਸ਼ਵੰਤ ਸਿੰਘ ਬਰਾੜ ( ਡੋਡ ) ਯੂਥ ਅਕਾਲੀ ਆਗੂ , ਮਨਦੀਪ ਸਿੰਘ ਰੂਬੀ ਪ੍ਰਧਾਨ ਸਰਕਲ ਪੰਜਗਰਾਈਂ , ਅਮਰਪਾਲ ਸਿੰਘ ਪਾਲੀ ਢਿੱਲੋਂ ਪ੍ਰਧਾਨ ਸਰਕਲ ਬਰਗਾੜੀ , ਗੁਰਤੇਗਪਾਲ ਸਿੰਘ ਸੀਰਾ ਕੋਠੇ ਕੇਹਰ ਸਰਕਲ ਪ੍ਰਧਾਨ ਸਰਕਲ ਕੋਠੇ ਦੇਹਾਤੀ ਜੈਤੋ , ਰਾਜਪਾਲ ਸਿੰਘ ਸਾਬਕਾ ਸਰਪੰਚ ਸਰਕਲ ਪ੍ਰਧਾਨ ਰੋੜੀਕਪੂਰਾ , ਗਗਨਦੀਪ ਸਿੰਘ ਬਰਾੜ ਨੰਬਰਦਾਰ , ਹਰਦੀਪ ਸਿੰਘ ਸੇਵਾ ਮੁਕਤ ਇੰਸਪੈਕਟਰ ਸਰਾਵਾਂ , ਹਰਪਾਲ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਅਤੇ ਜੰਗੀਰ ਸਿੰਘ ਬਰਾੜ ਮੀਤ ਪ੍ਰਧਾਨ ਆਦਿ ਨੇ ਢਿੱਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਸਟਾਰ ਨਾਈਟ ’ਚ ਕੁਲਵਿੰਦਰ ਬਿੱਲਾ ਦੀ ਗਾਇਕੀ ’ਤੇ ਝੂੰਮੇ ਦਰਸ਼ਕ ਅਗਲੀ ਖ਼ਬਰ ਭਾਜਪਾ ਵਲੋਂ ਨਸ਼ਾ ਮੁਕਤ ਯਾਤਰਾ ਦੇ ਸਵਾਗਤ ਦੀਆਂ ਤਿਆਰੀਆਂ ਮੁਕੰਮਲ: ਡਾ. ਸਿਬੀਆ
Ad Position 24