31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਨੇ 42 ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਜਨਮ ਦਿਨ ’ਤੇ ਸਨਮਾਨਿਤ ਕੀਤਾ

ਫ਼ਰੀਦਕੋਟ, 31 ਅਗਸਤ (ਜਸਵੰਤ ਸਿੰਘ ਪੁਰਬਾ)-ਪਿਛਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਅਨੁਸਾਰ ਅਗਸਤ ਮਹੀਨੇ ਵਿਚ ਵੱਖ ਵੱਖ ਵਰਗਾਂ ਤੋਂ ਸੇਵਾ ਮੁਕਤ ਹੋਏ 42 ਕਰਮਚਾਰੀ ਅਤੇ ਅਧਿਕਾਰੀਆਂ ਦਾ ਜਨਮ ਦਿਵਸ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਰਜਿ: ਫਰੀਦਕੋਟ ਵਲੋਂ ਪੈਨਸ਼ਨ ਭਵਨ ਵਿਖੇ ਫੁੱਲਾਂ ਦੇ ਹਾਰ ਪਾ ਕੇ ਅਤੇ ਸ਼ਾਨਦਾਰ ਗਿਫਟ ਦੇ ਕੇ ਮਨਾਇਆ ਗਿਆ। ਆਏ ਮਹਿਮਾਨਾਂ ਦਾ ਗੁਰਦੇਵ ਸਿੰਘ ਭਾਣਾ, ਮਨੋਹਰ ਸਿੰਘ ਧੁੰਨਾ ਅਤੇ ਬਿਸ਼ਨ ਕੁਮਾਰ ਅਰੋੜਾ ਨੇ ਸਵਾਗਤ ਕੀਤਾ।

Ad Position 21
No active advertisement
ਅਜੀਤ ਡੈਸਕ 01-09-2026
ਫ਼ਰੀਦਕੋਟ, 31 ਅਗਸਤ (ਜਸਵੰਤ ਸਿੰਘ ਪੁਰਬਾ)-ਪਿਛਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਅਨੁਸਾਰ ਅਗਸਤ ਮਹੀਨੇ ਵਿਚ ਵੱਖ ਵੱਖ ਵਰਗਾਂ ਤੋਂ ਸੇਵਾ ਮੁਕਤ ਹੋਏ 42 ਕਰਮਚਾਰੀ ਅਤੇ ਅਧਿਕਾਰੀਆਂ ਦਾ ਜਨਮ ਦਿਵਸ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਰਜਿ: ਫਰੀਦਕੋਟ ਵਲੋਂ ਪੈਨਸ਼ਨ ਭਵਨ ਵਿਖੇ ਫੁੱਲਾਂ ਦੇ ਹਾਰ ਪਾ ਕੇ ਅਤੇ ਸ਼ਾਨਦਾਰ ਗਿਫਟ ਦੇ ਕੇ ਮਨਾਇਆ ਗਿਆ। ਆਏ ਮਹਿਮਾਨਾਂ ਦਾ ਗੁਰਦੇਵ ਸਿੰਘ ਭਾਣਾ, ਮਨੋਹਰ ਸਿੰਘ ਧੁੰਨਾ ਅਤੇ ਬਿਸ਼ਨ ਕੁਮਾਰ ਅਰੋੜਾ ਨੇ ਸਵਾਗਤ ਕੀਤਾ। ਜਨਮ ਦਿਵਸ ਮਨਾਉਣ ਆਏ ਪ੍ਰੋਫੈਸਰ ਦਲਬੀਰ ਸਿੰਘ, ਡਿਪਟੀ ਡਾਇਰੈਕਟਰ ਹਰਿਮੰਦਰ ਸਿੰਘ, ਹਰਬੰਸ ਸਿੰਘ ਠੱਠੀ ਭਾਈ, ਮਨਜੀਤ ਸਿੰਘ ਲਹੋਰੀਆ, ਹਰਬੰਸ ਸਿੰਘ ਰੋਮਾਣਾ, ਜਸਵਿੰਦਰ ਸਿੰਘ ਜੌੜਾ ਸੇਵਾ ਮੁਕਤ ਸੀ ਐਚ ਡੀ, ਪ੍ਰਿੰਸੀਪਲ ਮਨਜੀਤ ਕੌਰ, ਬੀਰ ਇੰਦਰਪਾਲ ਸਿੰਘ ਬਰਾੜ ਕਮਾਂਡੈਂਟ ਹੋਮਗਾਰਡ ਸੇਵਾ ਮੁਕਤ ਅਤੇ ਮਾਤਾ ਹਰਪਾਲ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਟੇਜ ਸਾਂਝੀ ਕਰਦਿਆਂ ਜਿੱਥੇ ਪ੍ਰਿੰਸੀਪਲ ਕ੍ਰਿਸ਼ਨ ਲਾਲ ਬੋਕੋਲੀਆ, ਪ੍ਰੋਫੈਸਰ ਦਲਬੀਰ ਸਿੰਘ , ਡਾਕਟਰ ਹਰਿਮੰਦਰ ਸਿੰਘ ਵੱਖ-ਵੱਖ ਤਰਾਂ ਦੇ ਵਿਚਾਰ ਪੇਸ਼ ਕੀਤੇ। ਉੱਥੇ ਪ੍ਰਿੰਸੀਪਲ ਜੋਗਿੰਦਰ ਸਿੰਘ ਸਿੱਧੂ, ਪ੍ਰਿੰਸੀਪਲ ਸੁਖਦੇਵ ਸਿੰਘ, ਦਰਸ਼ਨ ਸਿੰਘ ਵਿਰਦੀ ਨੇ ਗੀਤ ਪੇਸ਼ ਕਰਕੇ ਖੂਬ ਰੰਗ ਬੰਨਿਆ। ਸਟੇਜ ਸਕੱਤਰ ਦੀ ਭੂਮਿਕਾ ਜਗਤਾਰ ਸਿੰਘ ਗਿੱਲ ਨੇ ਬਾਖੂਬੀ ਨਿਭਾਉਂਦਿਆਂ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਵੱਲ ਆਪਣੇ ਕਿੰਨੇ ਡਿਊਜ਼ ਕਿੰਨੀ ਦੇਰ ਤੋਂ ਲਮਕਦੇ ਆ ਰਹੇ ਹਨ ਅਤੇ ਸੰਸਥਾ ਵਲੋਂ ਜੋ ਹੁਣ ਤੱਕ ਸੰਘਰਸ਼ ਕੀਤਾ ਗਿਆ ਅਤੇ ਅੱਗੇ ਕੀਤੇ ਜਾਣ ਵਾਲੇ ਸੰਘਰਸ਼ ਬਾਰੇ ਚਾਨਣਾ ਪਾਇਆ। ਪ੍ਰਧਾਨ ਇੰਦਰਜੀਤ ਸਿੰਘ ਖੀਵਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਦੱਸਿਆ ਕਿ ਇਸ ਸੰਸਥਾ ਦੇ ਰਿਕਾਰਡ ਤੋੜ 2000 ਤੋਂ ਉੱਪਰ ਮੈਂਬਰ ਬਣ ਚੁੱਕੇ ਹਨ ਅਤੇ ਕਈ ਮੈਂਬਰਾਂ ਨੂੰ ਇਸ ਸੰਸਥਾ ਵਲੋਂ 14 ਕਰੋੜ ਤੋਂ ਉੱਪਰ ਦੇ ਰੁਲੇ ਹੋਏ ਬਕਾਏ ਬਹਾਲ ਕਰਵਾਏ ਗਏ ਹਨ। ਪ੍ਰਧਾਨ ਖੀਵਾ ਨੇ ਡੀਏ ਸਬੰਧੀ ਹਾਈ ਕੋਰਟ ਵਲੋਂ ਦਿੱਤੇ ਫ਼ੈਸਲੇ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਪੰਜਾਬ ਸਰਕਾਰ ਵਲੋਂ ਇਸ ਵਿਚ ਪਾਏ ਜਾ ਰਹੇ ਅੜਿਕਿਆਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਅੰਤ ਵਿਚ ਆਮ ਜਾਣਕਾਰੀ ਸਬੰਧੀ ਸਵਾਲ ਜਵਾਬ ਪੁੱਛੇ ਗਏ। ਸਰਬਜੀਤ ਸਿੰਘ ਸੇਵਾ ਮੁਕਤ ਬੀਡੀਪੀਓ ਅਤੇ ਕ੍ਰਿਸ਼ਨ ਲਾਲ ਮਥਰੇਜਾ ਸੇਵਾ ਮੁਕਤ ਸੀਨੀਅਰ ਐਡੀਟਰ ਨੇ ਸਵਾਲਾਂ ਦੇ ਜਵਾਬ ਦੇ ਕੇ ਇਨਾਮ ਪ੍ਰਾਪਤ ਕੀਤੇ। ਅਮਰਜੀਤ ਸਿੰਘ ਵਾਲੀਆ ਤੇ ਇੰਜ: ਜੀਤ ਸਿੰਘ ਨੇ ਜੱਜ ਦੀ ਭੂਮਿਕਾ ਨਿਭਾਈ। ਸਮਾਗਮ ਦੇ ਅਖੀਰ ਵਿਚ ਮਹੀਨਾ ਅਗਸਤ ਦੌਰਾਨ ਸਵਰਗ ਵਾਸ ਹੋਏ ਨਛੱਤਰ ਸਿੰਘ, ਰਾਮ ਸਿੰਘ, ਸੱਤਿਆ ਰਾਣੀ ਅਤੇ ਵਲੈਤੀ ਰਾਮ ਆਦਿ ਮੈਂਬਰਾਂ ਪ੍ਰਤੀ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ। ਸਮਾਗਮ ’ਚ ਨਿਰਮਲ ਅਰੋੜਾ, ਜਗਦੀਸ਼ ਬੈਂਹਬੀ, ਮਨਜੀਤ ਇੰਦਰ ਸਿੰਘ ਵਾਲੀਆ , ਇੰਜ : ਬਲਵੰਤ ਰਾਏ ਗੱਖੜ, ਕਿਰਨ ਬਾਲਾ, ਝਾਂਜੀ, ਜੰਗੀਰ ਕੌਰ ਬਰਾੜ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 6.80 ਗਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ ਅਗਲੀ ਖ਼ਬਰ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਵਲੋਂ ਕੀਤੇ ਜਾ ਰਹੇ ਹਨ ਲਗਾਤਾਰ ਉਪਰਾਲੇ : ਅਨਿਲ ਠਾਕੁਰ
Ad Position 24