...ਉਹ ਛੁੱਟੀ ਦੌਰਾਨ ਵੀ ਭੈਣਾਂ ਦਾ ਪਿਆਰ ਵੰਡਦੇ ਰਹੇ!
ਕੋਟਕਪੂਰਾ, 26 ਅਗਸਤ (ਮੋਹਰ ਸਿੰੰਘ ਗਿੱਲ)-ਭਾਰਤੀ ਡਾਕ ਵਿਭਾਗ ਦੇ ਕਰਮਚਾਰੀਆਂ ਨੂੰ ਈਦ ਮਿਲਾਦ ਦੇ ਪਾਵਨ ਤਿਉਹਾਰ ਮੌਕੇ ਛੁੱਟੀ ਹੋਣ ਦੇ ਬਾਵਜੂਦ ਵੀ ਡਾਕ ਕਰਮਚਾਰੀ ਭੈਣ ਦਾ ਪਿਆਰ ਯਾਨੀ ਰੱਖੜੀਆਂ ਵਾਲੀਆਂ ਚਿੱਠੀਆਂ ਵੰਡਦੇ ਹੋਏ ਨਜ਼ਰ ਆਏ। ਇਸੇ ਸ਼ੁੱਕਰਵਾਰ ਨੂੰ ਰੱਖੜੀ ਦਾ ਤਿਉਹਾਰ ਹੈ।
ਕੋਟਕਪੂਰਾ, 26 ਅਗਸਤ (ਮੋਹਰ ਸਿੰੰਘ ਗਿੱਲ)-ਭਾਰਤੀ ਡਾਕ ਵਿਭਾਗ ਦੇ ਕਰਮਚਾਰੀਆਂ ਨੂੰ ਈਦ ਮਿਲਾਦ ਦੇ ਪਾਵਨ ਤਿਉਹਾਰ ਮੌਕੇ ਛੁੱਟੀ ਹੋਣ ਦੇ ਬਾਵਜੂਦ ਵੀ ਡਾਕ ਕਰਮਚਾਰੀ ਭੈਣ ਦਾ ਪਿਆਰ ਯਾਨੀ ਰੱਖੜੀਆਂ ਵਾਲੀਆਂ ਚਿੱਠੀਆਂ ਵੰਡਦੇ ਹੋਏ ਨਜ਼ਰ ਆਏ। ਇਸੇ ਸ਼ੁੱਕਰਵਾਰ ਨੂੰ ਰੱਖੜੀ ਦਾ ਤਿਉਹਾਰ ਹੈ। ਵਿਭਾਗ ਨੇ ਪੋਸਟਮੈਨਾਂ ਦੀ ਸਪੈਸ਼ਲ ਡਿਊਟੀਆਂ ਲਾ ਕੇ ਭੈਣਾਂ ਦੀਆਂ ਰੱਖੜੀਆਂ ਨੂੰ ਘਰ-ਘਰ ਪਹੁੰਚਾਇਆ। ਹਾਲਾਂਕਿ ਇਨ੍ਹਾਂ ਦਿਨਾਂ ’ਚ ਅੰਤਾਂ ਦੀ ਗਰਮੀ ਅਤੇ ਹੁੰਮਸ ਭਰਿਆ ਮੌਸਮ ਹੈ। ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਕੋਟਕਪੂਰਾ ਦੇ ਮੁੱਖ ਡਾਕਘਰ ਦੇ ਤਮਾਮ ਪੋਸਟਮੈਨ ਰੱਖੜੀ ਦੀ ਸਪੈਸ਼ਲ ਡਿਊਟੀ ’ਤੇ ਹਾਜ਼ਰ ਰਹੇ ਅਤੇ ਸਬ ਪੋਸਟਮਾਸਟਰ ਪੁਨੀਤ ਕੁਮਾਰ ਦੀ ਨਿਗਰਾਨੀ ਵਿਚ ਰੱਖੜੀ ਦੀ ਡਾਕ ਦੀ ਛੰਟਾਈ ਕਰਕੇ ਉਸ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਗਿਆ। ਇਸ ਮੌਕੇ ਐਮ.ਟੀ.ਐਮ. ਗੁਰਵਿੰਦਰ ਸਿੰਘ, ਪੀ.ਏ ਗੁਰਦੇਵ ਸਿੰਘ, ਅਮਨਪ੍ਰੀਤ, ਪੋਸਟਮੈਨ ਸੁਰਿੰਦਰ ਕੁਮਾਰ, ਸੰਦੀਪ ਕੌਰ, ਰਮੇਸ਼ ਕੁਮਾਰ, ਸੁਰਜੀਤ ਸਿੰਘ, ਵੀਰੂ ਖਾਨ, ਹਰਦਲੀਪ ਸਿੰਘ, ਗੁਰਮੇਲ ਸਿੰਘ ਅਜੇ ਕੁਮਾਰ ਆਦਿ ਹਾਜ਼ਰ ਸਨ।