27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਐਸ.ਬੀ.ਆਰ.ਐਸ. ਕਾਲਜ ਫਾਰ ਵੋਮੈਨ ਘੁੱਦੂਵਾਲਾ ਵਿਖੇ ਰੈੱਡ ਰਨ ਮੈਰਾਥਨ ਕਰਵਾਈ

ਸਾਦਿਕ, 26 ਅਗਸਤ (ਆਰ. ਐਸ.

Ad Position 21
No active advertisement
ਅਜੀਤ ਡੈਸਕ 27-08-2026
ਸਾਦਿਕ, 26 ਅਗਸਤ (ਆਰ.ਐਸ.ਧੁੰਨਾ)-ਏਡਜ਼ ਸਬੰਧੀ ਜਾਗਰੂਕਤਾ ਪੈਦਾ ਕਰਨ ਅਤੇ ਨੌਜਵਾਨਾਂ ਨੂੰ ਸਿਹਤਮੰਦ ਜੀਵਨਸ਼ੈਲੀ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਐਸ.ਬੀ.ਆਰ.ਐਸ. ਕਾਲਜ ਫਾਰ ਵੋਮੈਨ ਘੁੱਦੂਵਾਲਾ ਵਿਖੇ ਰੈੱਡ ਰਨ ਮੈਰਾਥਨ ਕਰਵਾਈ। ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਅਤੇ ਸਟਾਫ਼ ਨੇ ਉਤਸ਼ਾਹ ਨਾਲ ਭਾਗ ਲਿਆ। ਰੈੱਡ ਰਨ ਮੈਰਾਥਨ ਦੁਆਰਾ ਵਿਦਿਆਰਥਣਾਂ ਨੂੰ ਏਡਜ਼ ਦੀ ਰੋਕਥਾਮ, ਸਹੀ ਜਾਣਕਾਰੀ, ਭੇਦਭਾਵ ਤੋਂ ਬਚਾਅ ਅਤੇ ਸਿਹਤ ਪ੍ਰਤੀ ਜਾਗਰੂਕਤਾ ਦਾ ਸੰਦੇਸ਼ ਦਿੱਤਾ ਗਿਆ। ਭਾਗੀਦਾਰਾਂ ਨੇ ‘ਜਾਗਰੂਕਤਾ ਹੀ ਬਚਾਅ ਹੈ’ ਅਤੇ ‘ਐਚ.ਆਈ.ਵੀ ਨਾਲ ਨਹੀਂ ਭੇਦਭਾਵ ਨਾਲ ਲੜੋ’ ਵਰਗੇ ਸੰਦੇਸ਼ਾਂ ਰਾਹੀਂ ਸਮਾਜ ਨੂੰ ਜਾਗਰੂਕ ਕੀਤਾ। ਇਸ ਮੌਕੇ ਕਾਲਜ ਵਲੋਂ ਵਿਦਿਆਰਥਣਾਂ ਨੂੰ ਏਡਜ਼ ਨਾਲ ਜੁੜੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਅਤੇ ਸਮਾਜ ਵਿਚ ਪ੍ਰਭਾਵਿਤ ਵਿਅਕਤੀਆਂ ਪ੍ਰਤੀ ਸਨਮਾਨ ਅਤੇ ਸੰਵੇਦਨਸ਼ੀਲਤਾ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਇਹ ਰੈੱਡ ਰਨ ਮੈਰਾਥਨ ਵਿਦਿਆਰਥਣਾਂ ਵਿਚ ਸਿਹਤਮੰਦ ਜੀਵਨ, ਸਮਾਜਿਕ ਜ਼ਿੰਮੇਵਾਰੀ, ਏਕਤਾ ਅਤੇ ਏਡਜ਼ ਪ੍ਰਤੀ ਜਾਗਰੂਕਤਾ ਪੈਦਾ ਕਰਨ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਈ। ਸਮਾਗਮ ਦੇ ਅਖੀਰ ’ਚ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮਰਨ ਉਪਰੰਤ 98 ਵਿਅਕਤੀਆਂ ਵਲੋਂ ਅੱਖਾਂ ਦਾਨ ਕਰਨ ਦਾ ਐਲਾਨ ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਸੁਮਿਤ ਬਰਾੜ ਟ੍ਰੇਨਿੰਗ ਪ੍ਰੋਗਰਾਮ ’ਚ ਆਲ ਇੰਡੀਆ ਦੇ ਪ੍ਰਧਾਨ ਨੂੰ ਮਿਲੇ
Ad Position 24