28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਗਊਸ਼ਾਲਾ ਕਮੇਟੀ ਦੋਦਾ ਨੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੂੰ ਕੀਤਾ ਸਨਮਾਨਿਤ

ਦੋਦਾ, 26 ਅਗਸਤ (ਰਵੀਪਾਲ)-ਡੇਰਾ ਬਾਬਾ ਸੰਤ ਕ੍ਰਿਸ਼ਨ ਦਾਸ ਦੋਦਾ ਵਿਖੇ ਬਣੀ ਗਊਸ਼ਾਲਾ ਕਮੇਟੀ ਨੇ ਮੁੱਢਲਾ ਸਿਹਤ ਕੇਂਦਰ ਦੋਦਾ ਦੇ ਸੀਨੀਅਰ ਮੈਡੀਕਲ ਅਫ਼ਸਰ ਅਤੇ ਡਾਕਟਰ ਸਟਾਫ਼ ਵਲੋਂ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ’ਤੇ ਸਨਮਾਨ ਚਿੰਨ੍ਹ ਦਿੰਦੇ ਹੋਏ ਵਿਸ਼ੇਸ਼ ਸਨਮਾਨਿਤ ਕੀਤਾ। ਇਸ ਸਮਾਗਮ ਦੌਰਾਨ ਕਮੇਟੀ ਪ੍ਰਧਾਨ ਸੁਖਪਾਲ ਬਰਾੜ ਨੇ ਦੱਸਿਆ ਕਿ ਮੁੱਢਲਾ ਸਿਹਤ ਕੇਂਦਰ ਦੋਦਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ.

Ad Position 21
No active advertisement
ਅਜੀਤ ਡੈਸਕ 27-08-2026
ਦੋਦਾ, 26 ਅਗਸਤ (ਰਵੀਪਾਲ)-ਡੇਰਾ ਬਾਬਾ ਸੰਤ ਕ੍ਰਿਸ਼ਨ ਦਾਸ ਦੋਦਾ ਵਿਖੇ ਬਣੀ ਗਊਸ਼ਾਲਾ ਕਮੇਟੀ ਨੇ ਮੁੱਢਲਾ ਸਿਹਤ ਕੇਂਦਰ ਦੋਦਾ ਦੇ ਸੀਨੀਅਰ ਮੈਡੀਕਲ ਅਫ਼ਸਰ ਅਤੇ ਡਾਕਟਰ ਸਟਾਫ਼ ਵਲੋਂ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ’ਤੇ ਸਨਮਾਨ ਚਿੰਨ੍ਹ ਦਿੰਦੇ ਹੋਏ ਵਿਸ਼ੇਸ਼ ਸਨਮਾਨਿਤ ਕੀਤਾ। ਇਸ ਸਮਾਗਮ ਦੌਰਾਨ ਕਮੇਟੀ ਪ੍ਰਧਾਨ ਸੁਖਪਾਲ ਬਰਾੜ ਨੇ ਦੱਸਿਆ ਕਿ ਮੁੱਢਲਾ ਸਿਹਤ ਕੇਂਦਰ ਦੋਦਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਿਨਰਾਲ ਬਾਂਸਲ ਦੀ ਅਗਵਾਈ ਹੇਠ ਦੰਦਾਂ ਦੇ ਸਰਜਨ ਡਾ. ਸ਼ਾਕਸੀ ਪਠੋਲਾ ਤੇ ਸੀਨੀਅਰ ਐੱਮ.ਓ. ਡਾ. ਪੰਕਜ ਸਮੇਤ ਸਟਾਫ਼ ਦੀਆਂ ਵਧੀਆ ਸੇਵਾਵਾਂ ਨਗਰ ਦੋਦਾ ਤੇ ਆਸਪਾਸ ਪਿੰਡਾਂ ਨੂੰ ਮਿਲ ਰਹੀਆਂ ਹਨ। ਇਸ ਮੌਕੇ ਐੱਸ.ਐੱਮ . ਓ. ਅਤੇ ਡਾਕਟਰਾਂ ਨੇ ਸਮੂਹ ਕਮੇਟੀ ਦਾ ਧੰਨਵਾਦ ਕਰਦੇ ਹੋਏ ਆਪਣੀਆਂ ਸੇਵਾਵਾਂ ਪ੍ਰਤੀ ਹੋਰ ਤਨਦੇਹੀ ਨਾਲ ਸੇਵਾ ਕਰਨ ਦਾ ਭਰੋਸਾ ਦਿੱਤਾ। ਸਮੂਹ ਡਾਕਟਰਾਂ ਦੀ ਟੀਮ ਵਲੋਂ ਗਊਆਂ ਦੀ ਸੇਵਾ ਲਈ 11 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਵੀ ਕੀਤੀ ਗਈ। ਇਸ ਮੌਕੇ ਰਮੇਸ਼ ਗੋਇਲ, ਪ੍ਰਧਾਨ ਸੁਖਪਾਲ ਬਰਾੜ, ਗੁਰਮੇਲ ਸਿੰਘ ਬਰਾੜ, ਗੁਰਦੀਪ ਸਿੰਘ ਰੋਮਾਣਾ, ਬੋਹੜ ਸਿੰਘ, ਬਿੱਟੂ ਵਧਵਾ, ਸੁਖਵਿੰਦਰ ਸਿੰਘ ਸੁਪਰਵਾਈਜ਼ਰ ਐੱਮ.ਪੀ.ਐੱਚ., ਡਾ ਅਬਿਸ਼ੇਕ, ਭੁਪਿੰਦਰ ਸਿੰਘ, ਨਿਰਪਾਲ ਸਿੰਘ, ਸੇਵਕ ਖੋਸਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਹਿਬਾਜ਼ ਸੰਧੂ ਨੇ ਪਿੰਡਾਂ ’ਚ ਮੀਟਿੰਗਾਂ ਦੇ ਦੌਰ ’ਚ ਲਿਆਂਦੀ ਤੇਜ਼ੀ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਜ਼ਿਲ੍ਹਾ ਪੱਧਰੀ ਮੀਟਿੰਗ
Ad Position 24