ਅਹਿਮ ਜ਼ਿੰਮੇਵਾਰੀਆਂ ਸੰਭਾਲਣ ਸਮੇਂ ਵਿਦਿਆਰਥੀ ਪ੍ਰਿੰਸੀਪਲ ਹਰਪਾਲ ਕੌਰ ਅਤੇ ਹੋਰ ਸਟਾਫ਼ ਮੈਂਬਰਾਂ ਨਾਲ।
ਸ੍ਰੀ ਮੁਕਤਸਰ ਸਾਹਿਬ, 26 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਮੌੜ ਰੋਡ ਸਥਿਤ ਸੀ. ਆਰ.
ਸ੍ਰੀ ਮੁਕਤਸਰ ਸਾਹਿਬ, 26 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਮੌੜ ਰੋਡ ਸਥਿਤ ਸੀ.ਆਰ.ਐੱਮ. ਡੀ.ਏ ਵੀ. ਮਾਡਲ ਹਾਈ ਸਕੂਲ ਵਿਖੇ ਸਕੂਲ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਰ ਸਾਲ ਦੀ ਤਰ੍ਹਾਂ ਕੈਪਟਨ, ਵਾਈਸ ਕੈਪਟਨ, ਸਕੂਲ ਪ੍ਰੈਜੀਡੈਂਟ, ਸਕੂਲ ਵਾਈਸ ਪ੍ਰੈਜੀਡੈਂਟ, ਹੈੱਡ ਬੁਆਏ, ਹੈੱਡ ਗਰਲ ਦੀ ਚੋਣ ਕੀਤੀ ਗਈ। ਚਾਰੇ ਹਾਊਸ ਰਿਗਵੇਦ, ਯਯੁਰਵੇਦ, ਸਾਮਵੇਦ, ਅਥਰਵੇਦ ਚਾਰੇ ਹੀ ਹਾਊਸਾਂ ਵਿਚੋਂ ਚੋਣ ਕੀਤੀ ਗਈ। ਕਲਚਰ ਕੈਪਟਨ, ਅਨੁਸ਼ਾਸਨ ਕੈਪਟਨ, ਸਪੋਰਟਸ ਕੈਪਟਨ, ਲਿਟਰੇਰੀ ਕੈਪਟਨ ਆਦਿ ਦੀ ਚੋਣ ਕੀਤੀ ਗਈ। ਸਕੂਲ ਪ੍ਰੈਜੀਡੈਂਟ ਅਨੁਪਮ, ਸਕੂਲ ਵਾਈਸ ਪ੍ਰੈਜੀਡੈਂਟ ਜਸ਼ਨ, ਹੈੱਡ ਬੁਆਏ ਰਣਵੀਰ ਸਿੰਘ, ਹੈੱਡ ਗਰਲ ਨਵਿਕਾ, ਅਨੁਸ਼ਾਸਨ ਕੈਪਟਨ ਲਛਮੀ, ਸਪੋਰਟਸ ਕੈਪਟਨ ਨਵਜੋਤ ਕੌਰ, ਕਲਚਰ ਕੈਪਟਨ ਸ਼ੁਭਪ੍ਰੀਤ ਕੌਰ, ਲਿਟਰੇਰੀ ਕੈਪਟਨ ਰਾਜਕੁਮਾਰੀ ਹਨ। ਚਾਰੇ ਹਾਊਸ ਦੇ ਕੈਪਟਨ ਜਪਜੀਤ ਕੌਰ, ਬੀਰਕਰਨ ਸਿੰਘ, ਪੂਨਮ, ਵਿਸ਼ਨੂੰ, ਵਾਈਸ ਕੈਪਟਨ ਪੁਨੀਤ ਸਿੰਘ, ਮਨੀਸ਼, ਮਯੰਕ, ਜੋਤਨੂਰ ਸਿੰਘ, ਜੂਨੀਅਰ ਗਰੁੱਪ ਕੈਪਟਨ ਅਨੁਰਾਗ, ਹਰਜੀਤ ਸਿੰਘ, ਮੰਨਤ, ਨਤਾਸ਼ਾ, ਵਾਈਸ ਕੈਪਟਨ ਅਵਿਨਾਸ਼ ਕਿਰਾਰ, ਜੰਨਤ, ਗੁਰਪ੍ਰੀਤ ਸਿੰਘ, ਨੰਦਨੀ ਹਨ। ਇਸ ਮੌਕੇ ਪ੍ਰਿੰਸੀਪਲ ਨੇ ਚੁਣੇ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਕੂਲ ਚਲਾਉਣ ਲਈ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ। ਇਸ ਮੌਕੇ ਚਾਰੇ ਹਾਊਸ ਇੰਚਾਰਜ ਗੁਰਜੀਤ ਕੌਰ, ਮਨਦੀਪ ਕੌਰ, ਸੀਮਾ ਗੁਪਤਾ, ਚਰਨ ਦਾਸ ਹਾਜ਼ਰ ਸਨ।