21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਗੁਰਦੁਆਰਾ ਸ੍ਰੀ ਤਰਨ ਤਾਰਨ ਸਾਹਿਬ ਦੇ ਸਰੋਵਰ ਦੀ ਸੇਵਾ ਕਰਦੇ ਹੋਏ ਸੇਵਾਦਾਰ। ਗੁਰਜਿੰਦਰ ਕੌਰ ਗਿੱਲ ਦਾ ਅੰਗੀਠਾ ਸੰਭਾਲਿਆ ਵੱਖ - ਵੱਖ ਆਗੂ ਹੋਏ ਸ਼ਾਮਿਲ

ਸ੍ਰੀ ਮੁਕਤਸਰ ਸਾਹਿਬ, 21 ਅਗਸਤ (ਰਣਜੀਤ ਸਿੰਘ ਢਿੱਲੋਂ)-ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ, ਸਵ. ਭਾਈ ਸ਼ਮਿੰਦਰ ਸਿੰਘ ਸਾਬਕਾ ਐੱਮ.

Ad Position 21
No active advertisement
ਅਜੀਤ ਡੈਸਕ 22-08-2026
ਸ੍ਰੀ ਮੁਕਤਸਰ ਸਾਹਿਬ, 21 ਅਗਸਤ (ਰਣਜੀਤ ਸਿੰਘ ਢਿੱਲੋਂ)-ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ, ਸਵ. ਭਾਈ ਸ਼ਮਿੰਦਰ ਸਿੰਘ ਸਾਬਕਾ ਐੱਮ.ਪੀ., ਸਵ. ਭਾਈ ਨਰਿੰਦਰ ਸਿੰਘ ਅਤੇ ਭਾਈ ਅਪਮਿੰਦਰ ਸਿੰਘ ਦੀ ਭੈਣ ਅਤੇ ਹਰਇੰਦਰ ਸਿੰਘ ਗਿੱਲ ਤੇ ਇੰਜੀ. ਮਹਿਬੂਬ ਸਿੰਘ ਗਿੱਲ ਦੇ ਮਾਤਾ ਸਰਦਾਰਨੀ ਗੁਰਜਿੰਦਰ ਕੌਰ ਗਿੱਲ (84) ਧਰਮਪਤਨੀ ਸਵ. ਤੇਜਿੰਦਰ ਸਿੰਘ ਗਿੱਲ (ਰਿਟਾ. ਗਰੁੱਪ ਜਨਰਲ ਮੈਨੇਜਰ ਓ.ਐੱਨ.ਜੀ.ਸੀ.) ਵਾਸੀ ਬੂੜਾ ਗੁੱਜਰ ਰੋਡ ਸ੍ਰੀ ਮੁਕਤਸਰ ਸਾਹਿਬ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ। ਅੱਜ ਸਥਾਨਕ ਬਠਿੰਡਾ ਰੋਡ ਸਥਿਤ ਸ਼ਾਂਤੀਧਾਮ ਵਿਖੇ ਉਨ੍ਹਾਂ ਦਾ ਅੰਗੀਠਾ ਸੰਭਾਲਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਭਾਈ ਰਘੂਰਾਜ ਸਿੰਘ ਵਲੋਂ ਅਰਦਾਸ ਕੀਤੀ ਗਈ। ਇਸ ਉਪਰੰਤ ਪਰਿਵਾਰਕ ਮੈਂਬਰਾਂ ਵਲੋਂ ਅੰਗੀਠਾ ਸੰਭਾਲਣ ਦੀਆਂ ਰਸਮਾਂ ਨਿਭਾਈਆਂ ਗਈਆਂ। ਇਸ ਮੌਕੇ ਭਾਈ ਰਾਹੁਲ ਸਿੰਘ ਸਿੱਧੂ ਸਾਬਕਾ ਮੈਂਬਰ ਪੀ.ਪੀ.ਐੱਸ.ਸੀ., ਭਾਈ ਰਸਬੀਰ ਸਿੰਘ ਸਿੱਧੂ, ਹੋਰ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਸੀਨੀਅਰ ਆਗੂ ‘ਆਪ’ ਸੰਤ ਸਿੰਘ ਬਰਾੜ, ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਪ੍ਰਧਾਨ ਮਿੱਤ ਸਿੰਘ ਬਰਾੜ, ਡਾ. ਸਤਪਾਲ ਸਿੰਘ ਵਾਲੀਆ, ਭਾਈ ਦਵਿੰਦਰ ਸਿੰਘ ਚਹਿਲ, ਐਡਵੋਕੇਟ ਬਲਵੰਤ ਸਿੰਘ ਗਿੱਲ ਝੋਰੜ, ਬੂਟਾ ਰਾਮ ਕਮਰਾ ਪ੍ਰਧਾਨ ਅਸ਼ੀਰਵਾਦ ਕਲੱਬ, ਅਵਤਾਰ ਸਿੰਘ ਬਰਾੜ ਰਿਟਾ. ਡੀ.ਐੱਮ. ਮਾਰਕਫੈਡ, ਮਲਕੀਤ ਸਿੰਘ ਪੈਂਕ ਰਿਟਾ. ਡੀ.ਐੱਮ.ਓ., ਗੁਰਸ਼ਿੰਦਰ ਸਿੰਘ ਸੰਧੂ ਕਾਨਿਆਂਵਾਲੀ, ਚਰਨਜੀਤ ਸਿੰਘ ਢਿੱਲੋਂ, ਜਸਪਾਲ ਸਿੰਘ ਢਿੱਲੋਂ ਚੱਕ ਜਵਾਹਰੇਵਾਲਾ, ਪਰਮਜੀਤ ਸਿੰਘ ਗਿੱਲ, ਅਨਿਲ ਕਥੂਰੀਆ, ਹਰਜੀਤ ਸਿੰਘ ਬਰਾੜ ਖੁੰਡੇ ਹਲਾਲ, ਪਰਮਜੀਤ ਕੌਰ ਬਰਾੜ ਇਸਤਰੀ ਆਗੂ, ਮਲਵਿੰਦਰਪਾਲ ਸਿੰਘ ਬਰਕੰਦੀ, ਨੰਬਰਦਾਰ ਸੁਖਪਾਲ ਸਿੰਘ ਸਿੱਧੂ, ਸ਼ਿਵਰਾਜ ਸਿੰਘ ਰਾਜ ਚਹਿਲ, ਨਿਰੰਜਨ ਸਿੰਘ ਰੱਖਰਾ, ਗੁਰਦੀਪ ਸਿੰਘ ਕੱਦੂ, ਕੌਂਸਲਰ ਬਿੱਟਾ ਗਿੱਲ, ਪ੍ਰੋਫ਼ੈਸਰ ਪੁਸ਼ਪਿੰਦਰ ਸਿੰਘ ਔਲਖ, ਰਜਿੰਦਰਪਾਲ ਸਿੰਘ ਢਿੱਲੋਂ, ਗੁਰਜੰਟ ਸਿੰਘ ਬਰਾੜ ਅਕਾਲੀ ਆਗੂ, ਜਸਵੰਤ ਰਾਏ ਰਾਣਾ ਅਗਰਵਾਲ, ਸੁਰਿੰਦਰਪਾਲ ਸਿੰਘ ਥਿੰਦ, ਨਰਿੰਦਰ ਸਿੰਘ ਬਰਾੜ, ਜਸਵੰਤ ਸਿੰਘ ਬਰਾੜ, ਐਡਵੋਕੇਟ ਗੁਰਵਿੰਦਰ ਸਿੰਘ ਢਿੱਲੋਂ, ਸੰਜੀਵ ਖੇੜਾ, ਚਰਨਜੀਤ ਸਿੰਘ ਸਮਾਘ, ਸ਼ੇਰਬਾਜ ਸਿੰਘ ਬਰਾੜ, ਜਸਵਿੰਦਰ ਸਿੰਘ ਗੋਹਲਾ, ਗੁਰਜੀਤ ਸਿੰਘ ਬਰਾੜ, ਗੁਰਪਾਲ ਸਿੰਘ ਪਾਲੀ ਆਦਿ ਸ਼ਹਿਰ ਵਾਸੀ, ਵੱਖ-ਵੱਖ ਪਾਰਟੀਆਂ ਦੇ ਵਰਕਰ ਅਤੇ ਇਲਾਕਾ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਇਸ ਦੌਰਾਨ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਗੁਰਦਾਸ ਗਿਰਧਰ ਅਤੇ ਰਣਜੀਤ ਸਿੰਘ ਬਰਾੜ ਕਾਉਣੀ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਨੇ ਵੀ ਇਸ ਦੁੱਖ ਦੀ ਘੜੀ ਵਿਚ ਭਾਈ ਤੇ ਗਿੱਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ੍ਰੀਮਤੀ ਗਰਜਿੰਦਰ ਕੌਰ ਗਿੱਲ ਨਮਿੱਤ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ 27 ਅਗਸਤ ਦਿਨ ਵੀਰਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਸ਼ਾਂਤੀ ਭਵਨ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਗਿੱਦੜਬਾਹਾ ਵਿਖੇ ਪੰਜਾਬ ਰਾਈਸ ਮਿੱਲਜ਼ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਅਗਲੀ ਖ਼ਬਰ ਮਾਤਾ ਤੇਜ ਕੌਰ ਭੁੱਟੀਵਾਲਾ ਦੇ ਦਿਹਾਂਤ ’ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ
Ad Position 24