ਗੌਰਮਿੰਟ ਟੀਚਰਜ਼ ਯੂਨੀਅਨ ਵਿਗਿਆਨਕ ਦੀ ਮੀਟਿੰਗ
ਸ੍ਰੀ ਮੁਕਤਸਰ ਸਾਹਿਬ , 21 ਅਗਸਤ ( ਹਰਮਹਿੰਦਰ ਪਾਲ )- ਗੌਰਮਿੰਟ ਟੀਚਰਜ਼ ਯੂਨੀਅਨ ਵਿਗਿਆਨਕ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਹਿਮ ਮੀਟਿੰਗ ਹੋਈ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਰਗਟ ਸਿੰਘ ਜੰਬਰ ਨੇ ਕਿਹਾ ਕਿ ਅਧਿਆਪਕ ਸਾਥੀ 27 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਮੁਲਾਜ਼ਮ ਤੇ ਪੈਨਸ਼ਨਰ ਮੋਰਚਾ ਦੇ ਹੱਥ ਮਜ਼ਬੂਤ ਕਰਨਗੇ ਅਤੇ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨਣ ਲਈ ਮਜ਼ਬੂਰ ਕਰਨਗੇ ।
ਸ੍ਰੀ ਮੁਕਤਸਰ ਸਾਹਿਬ , 21 ਅਗਸਤ ( ਹਰਮਹਿੰਦਰ ਪਾਲ )- ਗੌਰਮਿੰਟ ਟੀਚਰਜ਼ ਯੂਨੀਅਨ ਵਿਗਿਆਨਕ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਹਿਮ ਮੀਟਿੰਗ ਹੋਈ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਰਗਟ ਸਿੰਘ ਜੰਬਰ ਨੇ ਕਿਹਾ ਕਿ ਅਧਿਆਪਕ ਸਾਥੀ 27 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਮੁਲਾਜ਼ਮ ਤੇ ਪੈਨਸ਼ਨਰ ਮੋਰਚਾ ਦੇ ਹੱਥ ਮਜ਼ਬੂਤ ਕਰਨਗੇ ਅਤੇ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨਣ ਲਈ ਮਜ਼ਬੂਰ ਕਰਨਗੇ । 7 ਅਗਸਤ ਦੀ ਚੰਡੀਗੜ੍ਹ ਰੈਲੀ ਦੀ ਸਫ਼ਲਤਾ ਤੋਂ ਘਬਰਾ ਕੇ ਸਰਕਾਰ ਨੇ ਮੋਰਚੇ ਦੇ ਆਗੂਆਂ ਨੂੰ 27 ਅਗਸਤ ਨੂੰ ਮੁੱਖ ਮੰਤਰੀ ਨਾਲ ਮੀਟਿੰਗ ’ ਤੇ ਸੱਦਿਆ ਹੈ । ਜੇਕਰ ਸਰਕਾਰ ਨੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਨਾ ਕੀਤੀਆਂ , ਮੁਲਾਜ਼ਮ ਮੰਗਾਂ ਪੁਰਾਣੀ ਪੈਨਸ਼ਨ ਦੀ ਬਹਾਲੀ , ਬਲਾਕ ਪ੍ਰਾਇਮਰੀ ਅਫ਼ਸਰਾਂ ਦੀਆਂ ਪ੍ਰਮੋਸ਼ਨਾਂ ਸਮੇਂਤ ਹਰ ਵਰਗ ਵਿਚ ਪ੍ਰਮੋਸ਼ਨਾਂ ਸੰਬੰਧੀ ਉਸਾਰੂ ਪਹੁੰਚ ਨਾ ਰੱਖੀ , ਤਾਂ ਪੰਜਾਬ ਸਰਕਾਰ ਵਿਰੋਧੀ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ । ਇਸ ਮੌਕੇ ਗੁਰਪ੍ਰੀਤ ਸਿੰਘ ਸੰਧੂ , ਜਸਵਿੰਦਰ ਸਿੰਘ , ਭੋਲਾ ਸਿੰਘ , ਸੁਮੇਸ਼ ਕੁਮਾਰ , ਅਜੀਤਪਾਲ ਸਿੰਘ , ਨਵਦੀਪ ਅਹੂਜਾ , ਨੇਪਾਲ ਸਿੰਘ , ਸੁਖਜਿੰਦਰ ਸਿੰਘ , ਮੋਹਨ ਲਾਲ , ਸੁਖਵੰਤ ਸਿੰਘ , ਸੁਨੀਲ ਕੁਮਾਰ ਨਾਰੰਗ , ਭੁਪਿੰਦਰ ਸਿੰਘ , ਗਗਨਦੀਪ ਸਿੰਘ ਬਰਾੜ , ਸਾਹਿਬ ਸਿੰਘ , ਗੁਰਮੀਤ ਸਿੰਘ , ਕੰਵਰਜੀਤ ਸਿੰਘ ਅਤੇ ਪਵਿੱਤਰ ਸਿੰਘ ਆਦਿ ਹਾਜ਼ਰ ਸਨ ।