06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਡੀ.ਈ.ਓ. ਯਾਦਵਿੰਦਰ ਸਿੰਘ ਮਾਨ ਟ੍ਰੇਨਿੰਗ ਵਰਕਸ਼ਾਪ ਮੁਕੰਮਲ ਹੋਣ ਮੌਕੇ ਕੁੱਕ ਕਮ ਹੈਲਪਰ ਨੂੰ ਪ੍ਰੇਰਿਤ ਕਰਦੇ ਹੋਏ। ਪੀ.ਐੱਮ. ਪੋਸ਼ਣ (ਮਿਡ-ਡੇ-ਮੀਲ) ਸਕੀਮ ਅਧੀਨ ਕੁੱਕ ਕਮ ਹੈਲਪਰ ਦੀ ਵਰਕਸ਼ਾਪ ਮੁਕੰਮਲ

ਸ੍ਰੀ ਮੁਕਤਸਰ ਸਾਹਿਬ, 5 ਅਗਸਤ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ/ਸੈ.

Ad Position 21
No active advertisement
ਅਜੀਤ ਡੈਸਕ 06-08-2026
ਸ੍ਰੀ ਮੁਕਤਸਰ ਸਾਹਿਬ, 5 ਅਗਸਤ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ/ਸੈ.ਸਿੱ) ਦੇ ਦਿਸ਼ਾ-ਨਿਰਦੇਸ਼, ਰਾਜਿੰਦਰ ਕੁਮਾਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਦੀ ਸਰਪ੍ਰਸਤੀ ਅਤੇ ਰਾਹੁਲ ਬਖਸ਼ੀ ਜ਼ਿਲ੍ਹਾ ਲੇਖਾਕਾਰ ਤੇ ਹਰਜਿੰਦਰ ਸਿੰਘ ਵੋਕੇਸ਼ਨਲ ਲੈਕਚਰਾਰ ਕਮ ਨੋਡਲ ਅਫ਼ਸਰ ਦੀ ਦੇਖ-ਰੇਖ ਹੇਠ ਮਿਡ - ਡੇ-ਮੀਲ ਸਕੀਮ ਅਧੀਨ ਕੰਮ ਕਰ ਰਹੇ ਕੁੱਕ ਕਮ ਹੈਲਪਰ ਦੀ ਵਰਕਸ਼ਾਪ ਮੁਕੰਮਲ ਹੋ ਚੁੱਕੀਆਂ ਹਨ। ਯਾਦਵਿੰਦਰ ਸਿੰਘ ਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਕਮਲਪ੍ਰੀਤ ਸਿੰਘ ਕੋਆਡੀਨੇਟਰ ਵਲੋਂ ਡੀ.ਏ.ਵੀ. ਸੀਨੀਅਰ ਸੈਕੰਡਰੀ (ਲੜਕੇ) ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਟਰੇਨਿੰਗ ਵੇਲੇ ਸ਼ਿਰਕਤ ਕੀਤੀ ਗਈ ਅਤੇ ਟਰੇਨਿੰਗ ਵਿਚ ਭਾਗ ਲੈ ਰਹੇ ਕੁੱਕ ਕਮ ਹੈਲਪਰਾਂ ਨੂੰ ਮਿਡ-ਡੇ-ਮੀਲ ਖਾਣੇ ਵਿਚ ਕੁਆਲਿਟੀ ਬਿਹਤਰ ਕਰਨ ਲਈ ਪ੍ਰੇਰਿਤ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਮੁੱਖ ਦਫ਼ਤਰ ਤੋਂ ਮਿਲੀ ਹਦਾਇਤ ਅਨੁਸਾਰ ਇਹ ਵਰਕਸ਼ਾਪ ਸਿੱਖਿਆ ਵਿਭਾਗ ਅਧੀਨ ਆਉਦੇ 6 ਬਲਾਕਾਂ ਵਿਚ ਤਾਇਨਾਤ ਕੁੱਕ ਕਮ ਹੈਲਪਰ ਨੂੰ ਦਿੱਤੀ ਗਈ ਸੀ। ਇਹ ਟਰੇਨਿੰਗ ਹਰ ਸਾਲ ਦੀ ਤਰ੍ਹਾ ਹੁਣ ਜੋ ਕੁੱਕ ਕਮ ਹੈਲਪਰ ਦੀ ਨਿਯੁਕਤੀ 1 ਜੁਲਾਈ 2025 ਤੋਂ ਬਾਅਦ ਹੋਈ ਹੈ, ਜੋ ਰਹਿੰਦੇ ਸਨ, ਉਹ ਕੁੱਕ ਕਮ ਹੈਲਪਰ ਨੂੰ ਟਰੇਨਿੰਗ ਦਿੱਤੀ ਜਾ ਚੁੱਕੀ ਹੈ। ਇਹ ਟਰੇਨਿੰਗ ਰਮਨਦੀਪ ਮਲੋਟ, ਸ਼ਮਨਦੀਪ ਕੌਰ ਹੁਸਨਰ, ਸੁਪਿੰਦਰ ਕੌਰ ਅਬੁੱਲਖੁਰਾਣਾ, ਕੁਲਜੀਤ ਕੌਰ ਚੱਕ ਗਿਲਜੇਵਾਲਾ, ਸੁਮਨਪ੍ਰੀਤ ਕੌਰ ਮੁਕਤਸਰ (ਕੁ) ਹੋਮ ਸਾਇੰਸ ਅਧਿਆਪਕਾਂ ਵਲੋਂ ਦਿੱਤੀ ਗਈ ਹੈ। ਦਫ਼ਤਰ ਸਿਵਲ ਸਰਜਨ ਵਲੋਂ ਡਾ. ਅਰਪਨ ਸਿੰਘ ਤੇ ਡਾ. ਯਸ਼ਪਾਲ ਵਲੋਂ ਚੰਗੀ ਖ਼ੁਰਾਕ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ਅਮਨਦੀਪ ਕੌਰ ਡਾਟਾ ਐਟਰੀ ਆਪ੍ਰੇਟਰ, ਟਿੰਕੂ ਬਾਲਾ, ਸੰਦੀਪ ਕੁਮਾਰ ਸਹਾਇਕ ਬਲਾਕ ਮੈਨੇਜਰ, ਚੇਤਨ ਸ਼ਰਮਾ ਕਲਰਕ ਨੇ ਵਰਕਸ਼ਾਪ ਵਿਚ ਪੂਰਨ ਸਹਿਯੋਗ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਐੱਚ.ਐੱਸ. ਹਾਈ ਸਕੂਲ ਵਲੋਂ ‘ਫੂਡ ਵਿਦ ਫਾਇਰ’ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਬੀ.ਆਈ.ਐੱਸ. ਪੋਸਟਰ ਮੇਕਿੰਗ ਮੁਕਾਬਲੇ ’ਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24
No active advertisement