ਐੱਲ.ਆਈ.ਸੀ. ਦੇ ਕਰਮਚਾਰੀਆਂ ਵਲੋਂ ਜ਼ਿਆਦਾ ਵਿਨਿਵੇਸ਼ ਦੀ ਸਖ਼ਤ ਨਿਖੇਧੀ
ਮਲੋਟ, 5 ਅਗਸਤ (ਪਾਟਿਲ)-ਆਲ ਇੰਡੀਆ ਇੰਸ਼ੋਰੈਂਸ ਇੰਪਲਾਈਜ਼ ਐਸੋਸੀਏਸ਼ਨ ਦੇ ਸੱਦੇ ’ਤੇ ਸਥਾਨਕ ਲਾਈਫ਼ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ ਦੇ ਕਰਮਚਾਰੀਆਂ ਨੇ ਪ੍ਰਧਾਨ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਉਤਰੀ ਜ਼ੋਨ ਇੰਸ਼ੋਰੈਂਸ ਇੰਪਲਾਈਜ਼ ਐਸੋਸੀਏਸ਼ਨ ਦੇ ਬੈਨਰ ਹੇਠ 3 ਅਗਸਤ ਨੂੰ ਐਲਾਨੇ ਆਫ਼ਰ ਫਾਰ ਸੇਲ ਦੇ ਫ਼ੈਸਲੇ ਦੀ ਸਖ਼ਤ ਨਿਖੇਧੀ ਕੀਤੀ। ਵਾਧੂ 4 ਪ੍ਰਤੀਸ਼ਤ ਦਾ ਗ੍ਰੀਨਸ਼ੂ ਵਿਕਲਪ, ਕੁੱਲ ਸੰਭਾਵੀ ਵਿਨਿਵੇਸ਼ ਨੂੰ 6.
ਮਲੋਟ, 5 ਅਗਸਤ (ਪਾਟਿਲ)-ਆਲ ਇੰਡੀਆ ਇੰਸ਼ੋਰੈਂਸ ਇੰਪਲਾਈਜ਼ ਐਸੋਸੀਏਸ਼ਨ ਦੇ ਸੱਦੇ ’ਤੇ ਸਥਾਨਕ ਲਾਈਫ਼ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ ਦੇ ਕਰਮਚਾਰੀਆਂ ਨੇ ਪ੍ਰਧਾਨ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਉਤਰੀ ਜ਼ੋਨ ਇੰਸ਼ੋਰੈਂਸ ਇੰਪਲਾਈਜ਼ ਐਸੋਸੀਏਸ਼ਨ ਦੇ ਬੈਨਰ ਹੇਠ 3 ਅਗਸਤ ਨੂੰ ਐਲਾਨੇ ਆਫ਼ਰ ਫਾਰ ਸੇਲ ਦੇ ਫ਼ੈਸਲੇ ਦੀ ਸਖ਼ਤ ਨਿਖੇਧੀ ਕੀਤੀ। ਵਾਧੂ 4 ਪ੍ਰਤੀਸ਼ਤ ਦਾ ਗ੍ਰੀਨਸ਼ੂ ਵਿਕਲਪ, ਕੁੱਲ ਸੰਭਾਵੀ ਵਿਨਿਵੇਸ਼ ਨੂੰ 6.5 ਪ੍ਰਤੀਸ਼ਤ ਤੱਕ ਲੈ ਕੇ ਸਰਕਾਰ ਨੇ ਇਹ ਕਹਿ ਕੇ ਇਸ ਕਦਮ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮਈ 2027 ਤੱਕ ਸੇਬੀ ਦੇ ਘੱਟੋ-ਘੱਟ 10 ਫ਼ੀਸਦੀ ਜਨਤਕ ਹਿੱਸੇਦਾਰੀ ਦੇ ਮਾਪਦੰਡਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਤਕਨੀਕੀ ਦਲੀਲ ਇਸ ਵਿਆਪਕ ਹਕੀਕਤ ਨੂੰ ਨਹੀਂ ਛੁਪਾ ਸਕਦੀ ਕਿ ਦੇਸ਼ ਦੀ ਸਰਵਉਚ ਵਿੱਤੀ ਸੰਸਥਾ ਵਿੱਚ ਜਨਤਕ ਮਾਲਕੀ ਦਾ ਇਕ ਹੋਰ ਹਿੱਸਾ ਬਾਜ਼ਾਰ ਨੂੰ ਸੌਂਪਿਆ ਜਾ ਰਿਹਾ ਹੈ। ਜਨਰਲ ਸਕੱਤਰ ਕੁਲਭੂਸ਼ਣ ਹਿਤੈਸ਼ੀ ਨੇ ਕਿਹਾ ਕਿ 2022 ਵਿਚ ਐੱਲ.ਆਈ.ਸੀ. ਦੇ ਆਈ.ਪੀ.ਓ. ਰਾਹੀਂ 3.5 ਫ਼ੀਸਦੀ ਹਿੱਸੇਦਾਰੀ ਨੂੰ ਕਮਜ਼ੋਰ ਕਰਨ ਦਾ ਕਦਮ ਜਨਤਕ ਖੇਤਰ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਤੋਂ ਸਰਕਾਰ ਦੇ ਲਗਾਤਾਰ ਪਿੱਛੇ ਹਟਣ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਤਾਜ਼ਾ ਵਿਨਿਵੇਸ਼ ਸਰਕਾਰ ਦੇ ਆਰਥਿਕ ਪ੍ਰਬੰਧਨ ਦੇ ਡੂੰਘੇ ਸੰਕਟ ਨੂੰ ਵੀ ਉਜ਼ਾਗਰ ਕਰਦਾ ਹੈ। ਮਨਪ੍ਰੀਤ ਸਿੰਘ ਅਤੇ ਕੁਲਭੂਸ਼ਣ ਹਿਤੈਸ਼ੀ ਨੇ ਕਿਹਾ ਕਿ ਐੱਲ.ਆਈ.ਸੀ. ਸਿਰਫ਼ ਮੁਨਾਫ਼ਾ ਕਮਾਉਣ ਵਾਲੀ ਸੰਸਥਾ ਨਹੀਂ ਹੈ, ਇਹ ਕਰੋੜਾਂ ਪਾਲਿਸੀਧਾਰਕਾਂ ਦੇ ਭਰੋਸੇ ਤੇ ਸੁਰੱਖਿਆ ਦੀ ਢਾਲ ਹੈ। ਇਸ ਮੌਕੇ ਰਮਨ ਕੁਮਾਰ, ਅਭਿਨੰਦਨ ਜੈਨ, ਪਵਨ ਕੁਮਾਰ, ਖੁਸ਼ਪ੍ਰੀਤ ਬਰਾੜ, ਬਲਜਿੰਦਰ ਸਿੰਘ, ਪ੍ਰੋਮਿਲਾ ਗੋਇਲ, ਇੰਦਰ ਜੋਤ, ਰੁਲਦੂ ਸਿੰਘ ਹਾਜ਼ਰ ਸਨ।