08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਰਮੇਸ਼ ਕੁਮਾਰ ਮੱਟੂ ਸਰਬਸੰਮਤੀ ਨਾਲ ਸ਼੍ਰੀ ਦੁਰਗਾ ਮੰਦਰ ਕਮੇਟੀ ਦੇ ਬਣੇ ਪ੍ਰਧਾਨ <br/>

Ad Position 21
No active advertisement
ਅਜੀਤ ਡੈਸਕ 04-04-2026
ਗੋਨਿਆਣਾ, 3 ਅਪ੍ਰੈਲ (ਲਛਮਣ ਦਾਸ ਗਰਗ)-ਅੱਜ ਪ੍ਰਾਚੀਨ ਸ੍ਰੀ ਦੁਰਗਾ ਮੰਦਰ ਵਿਖੇ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਵਿਚ ਇੱਕ ਸੰਖੇਪ ਜਿਹੀ ਮੀਟਿੰਗ ਰੱਖੀ ਗਈ | ਜਿਸ ਵਿਚ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ | ਮੀਟਿੰਗ ਵਿਚ ਪਹੁੰਚੇ ਹੋਏ ਸਮੂਹ ਮੈਂਬਰ ਸਾਹਿਬਾਨਾਂ ਅਤੇ ਅਹੁਦੇਦਾਰ ਸਾਹਿਬਾਨਾਂ ਦੀ ਰਜ਼ਾਮੰਦੀ ਤਹਿਤ ਅਤੇ ਉਸ ਦੇ ਇੱਕ ਸਾਲ ਦੇ ਕੰਮਾਂ ਨੂੰ ਦੇਖਦੇ ਹੋਏ ਰਮੇਸ਼ ਕੁਮਾਰ ਮੱਟੂ ਨੂੰ ਦੁਬਾਰਾ ਤੋਂ ਤਿੰਨ ਸਾਲਾਂ ਲਈ ਦੁਰਗਾ ਮੰਦਿਰ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ | ਨਵ ਨਿਯੁਕਤ ਪ੍ਰਧਾਨ ਰਮੇਸ਼ ਕੁਮਾਰ ਮੱਟੂ ਨੂੰ ਸ੍ਰੀ ਦੁਰਗਾ ਮੰਦਿਰ ਦੇ ਪੁਜਾਰੀ ਘਣਸ਼ਿਆਮ ਦਾਸ ਤਿ੍ਪਾਠੀ ਦੁਆਰਾ ਮਾਤਾ ਜੀ ਦੀ ਚੁੰਨੀ ਪਹਿਨਾ ਕੇ ਪ੍ਰਧਾਨ ਚੁਣਿਆ ਗਿਆ ਅਤੇ ਉਸ ਤੋਂ ਬਾਅਦ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਦੁਆਰਾ ਚੁੰਨੀ ਪਾ ਕੇ ਰਮੇਸ਼ ਕੁਮਾਰ ਮੱਟੂ ਨੂੰ ਮਾਤਾ ਜੀ ਦਾ ਆਸ਼ੀਰਵਾਦ ਦਿੱਤਾ ਗਿਆ | ਇਸ ਮੌਕੇ ਰਜਨੀਸ਼ ਰਾਜੂ ਹਲਕਾ ਇੰਚਾਰਜ ਆਪ, ਚੇਅਰਮੈਨ ਬਲਕਾਰ ਸਿੰਘ ਭੋਖੜਾ, ਕਸ਼ਮੀਰੀ ਲਾਲ ਪ੍ਰਧਾਨ ਨਗਰ ਕੌਸ਼ਲ, ਸੰਦੀਪ ਕੁਮਾਰ ਦੁੱਗਲ, ਗੁਰਲਾਲ ਸਿੰਘ ਸਰਪੰਚ, ਪ੍ਰਮੋਦ ਕੁਮਾਰ ਕਾਕਾ, ਮੰਗਤ ਰਾਏ ਗਰਗ, ਰਵੀ ਸ਼ਰਮਾ, ਰਜਿੰਦਰ ਕੁਮਾਰ ਬਿੰਦਰ, ਭੂਸ਼ਣ ਗਰਗ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਪਬਲਿਕ ਸਕੂਲ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਵਿਸਾਖੀ ਕਾਨਫ਼ਰੰਸ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ
Ad Position 24