26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਪੰਜਾਬ ਨਸਲ ਦੇ ਘੋੜਿਆਂ ਦਾ ਦੂਜਾ ਚਾਰ ਦਿਨਾ ਸ਼ੋਅ ਸ਼ੁਰੂ

ਪਟਿਆਲਾ, 26 ਨਵੰਬਰ (ਮਨਦੀਪ ਸਿੰਘ ਖਰੌੜ)-ਪੰਜਾਬ ਨਸਲ ਦੇ ਘੋੜਿਆਂ ਦਾ ਦੂਜਾ ਚਾਰ ਦਿਨਾਂ ਸ਼ੋਅ ਪਟਿਆਲਾ ਵਿਖੇ ਅੱਜ ਨੈਸ਼ਨਲ ਹਾਈਵੇ 7 ਪਟਿਆਲਾ-ਬਠਿੰਡਾ ਦੱਖਣੀ ਬਾਈਪਾਸ ਉੱਪਰ ਸ਼ੁਰੂ ਹੋ ਗਿਆ ਹੈ। ਜਿਸ ਵਿਚ ਪਹਿਲੇ ਦਿਨ ਪੰਜਾਬ ਨਸਲ ਦੇ ਦੁੱਧ ਦੰਦ ਫਿੱਲੀ, ਪੰਜਾਬ ਨਸਲ ਦੇ ਦੁੱਧ ਦੰਦ ਕੋਲਟ, ਪੰਜਾਬ ਨਸਲ ਨੁਕਰਾ ਦੁੱਧ ਦੰਦ ਫਿੱਲੀ, ਪੰਜਾਬ ਨਸਲ ਨੁਕਰਾ ਦੁੱਧ ਦੰਦ ਕੋਲਟ, ਪੰਜਾਬ ਨਸ਼ਲ ਦੇ ਦੋ ਦੰਦ ਫਿੱਲੀ, ਪੰਜਾਬ ਨਸ਼ਲ ਦੇ ਦੋ ਦੰਦ ਕੋਲਟ, ਪੰਜਾਬ ਨਸਲ ਨੁਕਰਾ ਦੋ ਦੰਦ ਫਿੱਲੀ, ਪੰਜਾਬ ਨਸਲ ਨੁਕਰਾ ਨੁਕਰਾ ਦੰਦ ਕੋਲਟ ਦੇ ਮੁਕਾਬਲੇ ਹੋਏ।

Ad Position 21
No active advertisement
ਅਜੀਤ ਡੈਸਕ 27-11-2026
ਪਟਿਆਲਾ, 26 ਨਵੰਬਰ (ਮਨਦੀਪ ਸਿੰਘ ਖਰੌੜ)-ਪੰਜਾਬ ਨਸਲ ਦੇ ਘੋੜਿਆਂ ਦਾ ਦੂਜਾ ਚਾਰ ਦਿਨਾਂ ਸ਼ੋਅ ਪਟਿਆਲਾ ਵਿਖੇ ਅੱਜ ਨੈਸ਼ਨਲ ਹਾਈਵੇ 7 ਪਟਿਆਲਾ-ਬਠਿੰਡਾ ਦੱਖਣੀ ਬਾਈਪਾਸ ਉੱਪਰ ਸ਼ੁਰੂ ਹੋ ਗਿਆ ਹੈ। ਜਿਸ ਵਿਚ ਪਹਿਲੇ ਦਿਨ ਪੰਜਾਬ ਨਸਲ ਦੇ ਦੁੱਧ ਦੰਦ ਫਿੱਲੀ, ਪੰਜਾਬ ਨਸਲ ਦੇ ਦੁੱਧ ਦੰਦ ਕੋਲਟ, ਪੰਜਾਬ ਨਸਲ ਨੁਕਰਾ ਦੁੱਧ ਦੰਦ ਫਿੱਲੀ, ਪੰਜਾਬ ਨਸਲ ਨੁਕਰਾ ਦੁੱਧ ਦੰਦ ਕੋਲਟ, ਪੰਜਾਬ ਨਸ਼ਲ ਦੇ ਦੋ ਦੰਦ ਫਿੱਲੀ, ਪੰਜਾਬ ਨਸ਼ਲ ਦੇ ਦੋ ਦੰਦ ਕੋਲਟ, ਪੰਜਾਬ ਨਸਲ ਨੁਕਰਾ ਦੋ ਦੰਦ ਫਿੱਲੀ, ਪੰਜਾਬ ਨਸਲ ਨੁਕਰਾ ਨੁਕਰਾ ਦੰਦ ਕੋਲਟ ਦੇ ਮੁਕਾਬਲੇ ਹੋਏ। ਇਸ ਸੰਬੰਧੀ ਵਿਸਥਾਰ ਨਾਲ ਜਾਣਕਰੀ ਦਿੰਦਿਆਂ ਸ਼ੋਅ ਦੇ ਪ੍ਰਬੰਧਕ ਪ੍ਰੋ. ਸੁਮੇਰ ਸਿੰਘ ਸੀੜਾ, ਪ੍ਰੋ. ਰਮਿੰਦਰ ਕੌਰ ਸੀੜਾ ਅਤੇ ਨੈਸ਼ਨਲ ਸ਼ੂਟਰ ਜੁਬੇਰ ਸਿੰਘ ਸੀੜਾ ਨੇ ਦੱਸਿਆ ਕਿ ਪੰਜਾਬ ਨਸਲ ਦੁੱਧ ਦੰਦ ਨੁਕਰੀ ਬਛੇਰੀ ਮੁਕਾਬਲੇ ਵਿਚ ਜੱਸੀ ਘੁੰਮਣ ਪਿੰਡ ਨਾਗਰਾ ਦੀ ਬਛੇਰੀ ਜੇਤੂ ਰਹੀ, ਜਦੋਂ ਕਿ ਜਸ਼ਨ ਮੰਡੀਆ ਦੀ ਨੁਕਰੀ ਬਛੇਰੀ ਦੂਜੇ ਸਥਾਨ ’ਤੇ ਰਹੀ। ਇਸ ਮੌਕੇ ਪ੍ਰੋ. ਸੁਮੇਰ ਸਿੰਘ ਸੀੜਾ ਨੇ ਦੱਸਿਆ ਕਿ ਸ਼ੋਅ 26 ਨਵੰਬਰ ਤੋ ਸ਼ੁਰੂ ਹੋ ਕੇ 29 ਨਵੰਬਰ ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਇਸ ਸ਼ੋਅ ਵਿਚ ਪੰਜਾਬ ਭਰ ਤੋਂ ਪੰਜਾਬ ਨਸਲ ਦੇ ਘੋੜੇ ਭਾਗ ਲੈ ਰਹੇ ਹਨ। ਸ਼ੋਅ ਵਿਚ ਜੱਜ ਦੀ ਭੂਮਿਕਾ ਡਾ. ਸ਼ਮਸ਼ੇਰ ਸਿੰਘ, ਨਵਜੋਤ ਕੌਰ ਢੀਂਡਸਾ, ਬਾਬਾ ਜੋਰਾ ਸਿੰਘ ਤਲਵੰਡੀ ਸਾਬੋ ਅਤੇ ਗੁਰਪ੍ਰੀਤ ਸਿੰਘ ਅਤੇ ਵਿਕਰਮ ਡਕਾਲਾ, ਅਮਨਦੀਪ ਸਿੰਘ ਚਹਿਲ ਵਲੋਂ ਪ੍ਰਬੰਧਾਂ ਵਿਚ ਭੂਮਿਕਾ ਨਿਭਾਈ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਦੇਵ ਮਾਨ 20 ਬੱਸਾਂ ਅਤੇ 32 ਕਾਰਾਂ ਦੇ ਕਾਫਲੇ ਨਾਲ ਮੋਗਾ ਰੈਲੀ ਲਈ ਹੋਏ ਰਵਾਨਾ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ
Ad Position 24