ਅਣਪਛਾਤੇ ਚੋਰ ਨੇ ਸੇਵਾਦਾਰ ਨੂੰ ਜ਼ਖ਼ਮੀ ਕਰ ਕੇ ਗੋਲਕ ’ਚੋਂ ਕੀਤੀ ਨਕਦੀ ਚੋਰੀ
ਰਾਜਪੁਰਾ, 26 ਨਵੰਬਰ (ਰਣਜੀਤ ਸਿੰਘ)-ਸਦਰ ਪੁਲਿਸ ਨੇ ਤੇਜ਼ਧਾਰ ਹਥਿਆਰ ਨਾਲ ਸੇਵਾਦਾਰ ਨੂੰ ਜਖਮੀ ਕਰਕੇ ਗੋਲਕ ਵਿਚੋਂ ਹਜਾਰਾਂ ਰੁਪਏ ਚੋਰੀ ਕਰਨ ਦੇ ਦੋਸ਼ ’ਚ ਅਣਪਛਾਤੇ ਚੋਰ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਪੁਲਿਸ ਨੂੰ ਉਪਲਹੇੜੀ ਵਾਸੀ ਬਲਦੇਵ ਸਿੰਘ ਨੇ ਦੱਸਿਆ ਕਿ ਗੁਰਦਵਾਰਾ ਸਾਹਿਬ ਵਿਚ ਦੇਗ ਬਣਾਉਣ ਦੀ ਸੇਵਾ ਕਰਦਾ ਹੈ।
ਰਾਜਪੁਰਾ, 26 ਨਵੰਬਰ (ਰਣਜੀਤ ਸਿੰਘ)-ਸਦਰ ਪੁਲਿਸ ਨੇ ਤੇਜ਼ਧਾਰ ਹਥਿਆਰ ਨਾਲ ਸੇਵਾਦਾਰ ਨੂੰ ਜਖਮੀ ਕਰਕੇ ਗੋਲਕ ਵਿਚੋਂ ਹਜਾਰਾਂ ਰੁਪਏ ਚੋਰੀ ਕਰਨ ਦੇ ਦੋਸ਼ ’ਚ ਅਣਪਛਾਤੇ ਚੋਰ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਪੁਲਿਸ ਨੂੰ ਉਪਲਹੇੜੀ ਵਾਸੀ ਬਲਦੇਵ ਸਿੰਘ ਨੇ ਦੱਸਿਆ ਕਿ ਗੁਰਦਵਾਰਾ ਸਾਹਿਬ ਵਿਚ ਦੇਗ ਬਣਾਉਣ ਦੀ ਸੇਵਾ ਕਰਦਾ ਹੈ।ਬੀਤੇ ਦਿਨੀ ਉਸ ਨੇ ਵੇਖਿਆ ਕਿ ਗੁਰਦਵਾਰਾ ਸਾਹਿਬ ਦਾ ਗੇਟ ਖੁੱਲ੍ਹਾ ਹੈ ਅਤੇ ਤਾਲਾ ਟੁੱਟਾ ਹੋਇਆ ਹੈ। ਜਦੋਂ ਉਹ ਦਰਬਾਰ ਸਾਹਿਬ ਵਿਚ ਦਾਖਲ ਹੋਇਆ ਤਾਂ ਉਸ ਨੇ ਵੇਖਿਆ ਕਿ ਅਣਪਛਾਤਾ ਚੋਰ ਚੋਰੀ ਕਰਨ ਦੀ ਨੀਅਤ ਨਾਲ ਗੁਰਦਵਾਰਾ ਸਾਹਿਬ ਦੇ ਅੰਦਰ ਦਾਖਲ ਹੋਇਆ ਹੈ। ਚੋਰ ਨੇ ਆਪਣੇ ਹੱਥ ਵਿਚ ਫੜੇ ਹੋਏ ਲੋਹੇ ਦੇ ਪਾਇਪ ਨਾਲ ਬਲਦੇਵ ਸਿੰਘ ਨੂੰ ਜਖਮੀ ਕਰ ਦਿੱਤਾ। ਸ਼ਿਕਾਇਤ ਮੁਤਾਬਕ ਚੋਰ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਹੋ ਗਿਆ ਹੈ। ਪਰ ਜਦੋਂ ਵੇਖਿਆਂ ਤਾਂ ਗੋਲਕ ਵਿਚ 50/60 ਹਜਾਰ ਰੁਪਏ ਗਾਇਬ ਸਨ।ਇਸ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਅਣ ਪਛਾਤੇ ਚੋਰ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।