ਕੈਨੇਡਾ ਤੋਂ ਪਰਤ ਕੇ ਯੁਵਰਾਜ ਜੁਨੇਜਾ ਲੜ ਰਿਹਾ ਕੌਂਸਲਰ ਦੀ ਚੋਣ
ਪਟਿਆਲਾ, 25 ਨਵੰਬਰ (ਮਨਦੀਪ ਸਿੰਘ ਖਰੌੜ)-ਪੀ. ਆਰ.
ਪਟਿਆਲਾ, 25 ਨਵੰਬਰ (ਮਨਦੀਪ ਸਿੰਘ ਖਰੌੜ)-ਪੀ.ਆਰ.ਟੀ.ਸੀ. ਦੇ ਚੇਅਰਮੈਨ ਹਰਪਾਲ ਜੁਨੇਜਾ ਦੇ ਪੁੱਤਰ ਯੁਵਰਾਜ ਜੁਨੇਜਾ ਕੈਨੇਡਾ ਤੋਂ ਵਾਪਸ ਆ ਕੇ ਕੌਂਸਲਰ ਦੀ ਚੋਣ ਲੜ ਰਹੇ ਹਨ। ਨਗਰ ਨਿਗਮ ਦੀਆਂ ਮੁੜ ਤੋਂ ਹੋ ਰਹੀਆਂ 30 ਵਾਰਡਾਂ ਦੀਆਂ ਚੋਣਾਂ ’ਚ ਸਭ ਤੋਂ ਘੱਟ ਉਮਰ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ ਤੇ ਪਰਿਵਾਰਕ ਤੌਰ ’ਤੇ ਸਿਆਸੀ ਗੁੜ੍ਹਤੀ ਮਿਲਣ ਦੇ ਨਾਲ ਉਨ੍ਹਾਂ ਨੂੰ ਚੋਣ ਪ੍ਰਚਾਰ ਦੌਰਾਨ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ। ਇਸ ਸੰਬੰਧੀ ਯੁਵਰਾਜ ਜੁਨੇਜਾ ਨੇ ‘ਅਜੀਤ’ ਨੂੰ ਦੱਸਿਆ ਕਿ ਜਦੋਂ ਉਹ 38 ਨੰਬਰ ਵਾਰਡ ’ਚ ਚੋਣ ਲੜਨ ਲਈ ਜਾਂਦੇ ਹਨ ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਉਹ ਭਗਵਾਨ ਦਾਸ ਜੁਨੇਜਾ ਦੇ ਪੋਤੇ ਅਤੇ ਹਰਪਾਲ ਜੁਨੇਜਾ ਦੇ ਪੁੱਤਰ ਹਨ ਤਾਂ ਲੋਕੀ ਕਹਿੰਦੇ ਹਨ ਕਿ ਤੁਹਾਡੀ ਤੀਜੀ ਪੀੜ੍ਹੀ ਲੋਕ ਸੇਵਾ ’ਚ ਆਈ ਹੈ ਜਿਸ ਕਰ ਕੇ ਲੋਕਾਂ ਨੂੰ ਤੁਹਾਡੇ ਪਰਿਵਾਰ ਦੀ ਸੇਵਾ ਭਾਵਨਾ ਦਾ ਪਤਾ ਹੈ। ਵਾਰਡ ਵਾਸੀਆਂ ਦੇ ਪਿਆਰ ਸਦਕਾ ਉਨ੍ਹਾਂ ਨੂੰ ਬਿਲਕੁਲ ਨਹੀਂ ਲੱਗ ਰਿਹਾ ਹੈ ਕਿ ਉਹ ਕੌਂਸਲਰ ਦੀ ਚੋਣ ਲੜ ਰਹੇ ਹਨ। ਜਿੱਥੇ - ਜਿੱਥੇ ਵੀ ਗਏ ਹਨ ਲੋਕਾਂ ਨੂੰ ਜੁਨੇਜਾ ਪਰਿਵਾਰ ਦੀ ਸੇਵਾ ਭਾਵਨਾ ਦਾ ਸਤਿਕਾਰ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਪਰਿਵਾਰ ਦੀ ਵਿਰਾਸਤ ਨੂੰ ਅੱਗੇ ਵਧਾਉਂਦਾ ਹੋਇਆ ਕੈਨੇਡਾ ਤੋਂ ਆ ਕੇ ਚੋਣ ਲੜ ਰਿਹਾ ਹੈ ਇਹ ਵੀ ਇਕ ਨਿਵੇਕਲੀ ਪਹਿਲ ਹੈ। ਯੁਵਰਾਜ ਜੁਨੇਜਾ ਨੇ ਦੱਸਿਆ ਕਿ ਲੋਕਾਂ ਦੇ ਇਸ ਪਿਆਰ ਸਦਕਾ ਉਹ ਵਾਰਡ ਨੰ. 38 ਤੋਂ ਭਾਰੀ ਬਹੁਮਤ ਨਾਲ ਚੋਣ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਉਣਗੇ।