16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਵਿਦੇਸ਼ਾਂ ਦੀ ਧਰਤੀ ’ਤੇ ਵਸ ਕੇ ਵੀ ਪੰਜਾਬ ਦੀ ਮਿੱਟੀ ਦਾ ਮੋਹ ਨਹੀਂ ਭੁੱਲਿਆ : ਸੁਰਜੀਤ ਸਿੰਘ ਮੱਲੀ

ਭੁੱਨਰਹੇੜੀ, 16 ਨਵੰਬਰ (ਧਨਵੰਤ ਸਿੰਘ)-ਵਿਦੇਸ਼ਾਂ ਵਿਚ ਕਾਰੋਬਾਰੀ ਸਫ਼ਲਤਾ ਹਾਸਿਲ ਕਰਨ ਦੇ ਬਾਵਜੂਦ ਆਪਣੀ ਜਨਮ ਭੂਮੀ, ਮਾਂ-ਬੋਲੀ ਅਤੇ ਵਿਰਸੇ ਨਾਲ ਜੁੜੇ ਰਹਿਣਾ ਹੀ ਪੰਜਾਬੀਆਂ ਦੀ ਅਸਲ ਪਛਾਣ ਹੈ। ਇਸੇ ਭਾਵਨਾ ਦੀ ਮਿਸਾਲ ਅਮਰੀਕਾ ਦੇ ਸਫ਼ਲ ਕਾਰੋਬਾਰੀ ਸੁਰਜੀਤ ਸਿੰਘ ਮੱਲੀ ਪੇਸ਼ ਕਰ ਰਹੇ ਹਨ, ਜਿਨ੍ਹਾਂ ਨੇ ਕਰੀਬ ਦੋ ਦਹਾਕੇ ਪਹਿਲਾਂ ਆਪਣੇ ਜੱਦੀ ਪਿੰਡ ਅਲੀਵਾਲ ਦੇ ਨੌਜਵਾਨਾਂ ਨੂੰ ਖੇਡਾਂ ਲਈ ਬਿਹਤਰ ਸਹੂਲਤ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਖੇਡ ਮੈਦਾਨ ਦੀ ਨੀਂਹ ਰੱਖੀ ਸੀ।

Ad Position 21
No active advertisement
ਅਮਰੀਕਾ ਤੋਂ ਆਏ ਸੁਰਜੀਤ ਸਿੰਘ ਮੱਲੀ ਅਤੇ ਧੀਆਂ ਅਤੇ ਹੋਰ ਪਰਿਵਾਰਕ ਮੈਂਬਰ। ਅਜੀਤ ਤਸਵੀਰ 17-11-2026
ਭੁੱਨਰਹੇੜੀ, 16 ਨਵੰਬਰ (ਧਨਵੰਤ ਸਿੰਘ)-ਵਿਦੇਸ਼ਾਂ ਵਿਚ ਕਾਰੋਬਾਰੀ ਸਫ਼ਲਤਾ ਹਾਸਿਲ ਕਰਨ ਦੇ ਬਾਵਜੂਦ ਆਪਣੀ ਜਨਮ ਭੂਮੀ, ਮਾਂ-ਬੋਲੀ ਅਤੇ ਵਿਰਸੇ ਨਾਲ ਜੁੜੇ ਰਹਿਣਾ ਹੀ ਪੰਜਾਬੀਆਂ ਦੀ ਅਸਲ ਪਛਾਣ ਹੈ। ਇਸੇ ਭਾਵਨਾ ਦੀ ਮਿਸਾਲ ਅਮਰੀਕਾ ਦੇ ਸਫ਼ਲ ਕਾਰੋਬਾਰੀ ਸੁਰਜੀਤ ਸਿੰਘ ਮੱਲੀ ਪੇਸ਼ ਕਰ ਰਹੇ ਹਨ, ਜਿਨ੍ਹਾਂ ਨੇ ਕਰੀਬ ਦੋ ਦਹਾਕੇ ਪਹਿਲਾਂ ਆਪਣੇ ਜੱਦੀ ਪਿੰਡ ਅਲੀਵਾਲ ਦੇ ਨੌਜਵਾਨਾਂ ਨੂੰ ਖੇਡਾਂ ਲਈ ਬਿਹਤਰ ਸਹੂਲਤ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਖੇਡ ਮੈਦਾਨ ਦੀ ਨੀਂਹ ਰੱਖੀ ਸੀ। ਉਨ੍ਹਾਂ ਦੇ ਇਸ ਉਪਰਾਲੇ ਨੂੰ ਪੰਜਾਬ ਸੇਵਾ ਮੰਚ ਦੇ ਚੇਅਰਮੈਨ ਕੁਲਜੀਤ ਸਿੰਘ ਨੇ ਹੋਰਨਾਂ ਐਨ.ਆਰ.ਆਈਜ਼, ਦੋਸਤ ਮਿਤਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਗੇ ਵਧਾਇਆ ਅਤੇ ਪਿਛਲੇ ਵੀਹ ਸਾਲਾਂ ਤੋਂ ਲਗਾਤਾਰ ਖੇਡ ਮੁਕਾਬਲੇ ਕਰਵਾਉਣ ਦੀ ਰਵਾਇਤ ਕਾਇਮ ਰੱਖੀ ਹੋਈ ਹੈ। ਆਪਣੇ ਰੁਝੇਵਿਆਂ ਸਮਾਂ ਕੱਢ ਕੇ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਆਪਣੀਆਂ ਧੀਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਲਈ ਪੰਜਾਬ ਪਹੁੰਚੇ ਸੁਰਜੀਤ ਸਿੰਘ ਮੱਲੀ ਨੇ ਜਦੋਂ ਆਪਣੇ ਜੱਦੀ ਅਲੀਵਾਲ ਪਿੰਡ ਦੇ ਖੇਡ ਮੈਦਾਨ ਨੂੰ ਨੌਜਵਾਨਾਂ ਦੀਆਂ ਖੇਡ ਸਰਗਰਮੀਆਂ ਦਾ ਕੇਂਦਰ ਬਣਿਆ ਦੇਖਿਆ ਤਾਂ ਉਨ੍ਹਾਂ ਖੁਸ਼ੀ ਅਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਦੋ ਦਹਾਕੇ ਪਹਿਲਾਂ ਖਿਡਾਰੀਆਂ ਦੀ ਸਹੂਲਤ ਲਈ ਕੀਤਾ ਗਿਆ, ਉਨ੍ਹਾਂ ਦਾ ਛੋਟਾ ਜਿਹਾ ਉਪਰਾਲਾ ਅੱਜ ਪਿੰਡ ਦੀ ਨਵੀਂ ਪੀੜ੍ਹੀ ਲਈ ਵੱਡੀ ਸਹੂਲਤ ਬਣ ਗਿਆ ਹੈ। ਉਨ੍ਹਾਂ ਲਈ ਇਹ ਸਿਰਫ਼ ਇਕ ਖੇਡ ਮੈਦਾਨ ਨਹੀਂ, ਸਗੋਂ ਆਪਣੀ ਜਨਮ ਭੂਮੀ ਨਾਲ ਜੁੜੀ ਸਾਂਝ ਅਤੇ ਪਿੰਡ ਦੇ ਨੌਜਵਾਨਾਂ ਦੇ ਸੁਨਹਿਰੀ ਭਵਿੱਖ ਦੀ ਆਸ ਦਾ ਪ੍ਰਤੀਕ ਹੈ। ਸੁਰਜੀਤ ਸਿੰਘ ਮੱਲੀ ਨੇ ਕਿਹਾ ਕਿ ਵਿਦੇਸ਼ਾਂ ਵਿਚ ਰਹਿੰਦਿਆਂ ਵੀ ਪੰਜਾਬੀ ਆਪਣੀ ਮਾਂ-ਬੋਲੀ, ਜੱਦੀ ਪਿੰਡ, ਜ਼ਮੀਨ ਅਤੇ ਮਿੱਟੀ ਨਾਲ ਜੁੜੇ ਰਹਿੰਦੇ ਹਨ ਭਾਵੇਂ ਰੋਜ਼ੀ-ਰੋਟੀ ਅਤੇ ਕਾਰੋਬਾਰ ਇਨਸਾਨ ਨੂੰ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਲੈ ਜਾਣ, ਪਰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਤਾਂਘ ਹਮੇਸ਼ਾ ਦਿਲ ਵਿਚ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਜੰਮੀ-ਪਲੀ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ, ਸੱਭਿਆਚਾਰ, ਰਵਾਇਤਾਂ ਅਤੇ ਪਰਿਵਾਰਕ ਕਦਰਾਂ-ਕੀਮਤਾਂ ਨਾਲ ਜੋੜਨਾ ਸਮੇਂ ਦੀ ਅਹਿਮ ਲੋੜ ਹੈ। ਇਸੇ ਮਕਸਦ ਨਾਲ ਉਹ ਆਪਣੀਆਂ ਧੀਆਂ ਨੂੰ ਦੀਵਾਲੀ ਦੇ ਮੌਕੇ ਪੰਜਾਬ ਲੈ ਕੇ ਆਏ ਹਨ, ਤਾਂ ਜੋ ਉਹ ਆਪਣੀ ਜੱਦੀ ਧਰਤੀ ਨੂੰ ਮਹਿਸੂਸ ਕਰਨ, ਪੰਜਾਬੀ ਤਿਉਹਾਰਾਂ ਦੀ ਰੌਣਕ ਮਾਣਨ ਅਤੇ ਆਪਣੇ ਵਿਰਸੇ ਨਾਲ ਭਾਵਨਾਤਮਕ ਸਾਂਝ ਮਜ਼ਬੂਤ ਕਰ ਸਕਣ।
Ad Position 22
No active advertisement
ਪਿਛਲੀ ਖ਼ਬਰ ਬੀਬੀ ਲੂੰਬਾ ਨੂੰ ਟਿਕਟ ਮਿਲਣ ’ਤੇ ਹਲਕੇ ਦੇ ਸਾਰੇ ਵਰਗ ਦੇ ਲੋਕਾਂ ’ਚ ਖੁਸ਼ੀ ਦੀ ਲਹਿਰ ਵਿਧਾਇਕ ਬਣਨ ਮਗਰੋਂ ਬਿਨਾਂ ਕਿਸੇ... ਅਗਲੀ ਖ਼ਬਰ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ਵਿਖੇ ਐਲੂਮਨੀ ਮੀਟ ਕਰਵਾਈ
Ad Position 24