17 ਨੂੰ ਗੋਪਾਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ
ਨਾਭਾ,13 ਨਵੰਬਰ (ਜਗਨਾਰ ਸਿੰਘ ਦੁਲੱਦੀ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 17 ਨਵੰਬਰ ਨੂੰ ਸਥਾਨਕ ਦੁਲੱਦੀ ਗੇਟ ਸਥਿਤ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅਮਨ ਗੁਪਤਾ ਅਤੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਗੋਪਾਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਪ੍ਰਧਾਨ ਅਮਨ ਗੁਪਤਾ ਨੇ ਦੱਸਿਆ ਕਿ 17 ਨਵੰਬਰ ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਗਊ ਪੂਜਾ ਹੋਵੇਗੀ ਅਤੇ ਇਸ ਦੇ ਨਾਲ ਹੀ ਸਵੇਰੇ 10 ਵਜੇ ਝੰਡਾ ਲਹਿਰਾਉਣ ਦੀ ਰਸਮ ਹੋਵੇਗੀ, ਉਪਰੰਤ ਸ਼ਾਮ 4 ਵਜੇ ਭਜਨ ਸ਼ਾਮ ਹੋਵੇਗੀ, ਜਿਸ ਵਿੱਚ ਅਮਿਤ ਸਵਾਰੀਆ ਆਪਣੇ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।
ਨਾਭਾ,13 ਨਵੰਬਰ (ਜਗਨਾਰ ਸਿੰਘ ਦੁਲੱਦੀ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 17 ਨਵੰਬਰ ਨੂੰ ਸਥਾਨਕ ਦੁਲੱਦੀ ਗੇਟ ਸਥਿਤ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅਮਨ ਗੁਪਤਾ ਅਤੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਗੋਪਾਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਪ੍ਰਧਾਨ ਅਮਨ ਗੁਪਤਾ ਨੇ ਦੱਸਿਆ ਕਿ 17 ਨਵੰਬਰ ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਗਊ ਪੂਜਾ ਹੋਵੇਗੀ ਅਤੇ ਇਸ ਦੇ ਨਾਲ ਹੀ ਸਵੇਰੇ 10 ਵਜੇ ਝੰਡਾ ਲਹਿਰਾਉਣ ਦੀ ਰਸਮ ਹੋਵੇਗੀ, ਉਪਰੰਤ ਸ਼ਾਮ 4 ਵਜੇ ਭਜਨ ਸ਼ਾਮ ਹੋਵੇਗੀ, ਜਿਸ ਵਿੱਚ ਅਮਿਤ ਸਵਾਰੀਆ ਆਪਣੇ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਦੱਸਿਆ ਕਿ ਰਾਕੇਸ਼ ਬਾਂਸਲ ਪੁੱਤਰ ਮਰਹੂਮ ਚੌਧਰੀ ਦੇਵ ਪ੍ਰਕਾਸ਼ ਉਰਫ਼ ਮਸਤਰਾਮ ਪੰਚਕੂਲਾ, ਵਿਵੇਕ ਮਿੱਤਲ ਐਮ.ਡੀ ਨੋਬਲ ਗਰੁੱਪ ਚੰਡੀਗੜ੍ਹ, ਚਰਨ ਸਿੰਘ ਰਲਹਨ ਐਮਡੀ ਮਲਕੀਤ ਗਰੁੱਪ, ਚੰਦਰ ਸ਼ੋਖਰ ਜੌਲੀ ਐਮਡੀ.ਸਿਮਡ ਐਗਜ਼ਿਮ ਪ੍ਰਾ. ਲਿਮ ਚੰਡੀਗੜ੍ਹ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਹੋਣਗੇ। ਪ੍ਰਧਾਨ ਅਮਨ ਗੁਪਤਾ ਨੇ ਦੱਸਿਆ ਕਿ ਸਵਰਗੀ ਚੌਧਰੀ ਦੇਵ ਪ੍ਰਕਾਸ਼ ਉਰਫ ਮਸਤਰਾਮ ਦੇ ਸਪੁੱਤਰ ਰਾਕੇਸ਼ ਬਾਂਸਲ ਦਾ ਪਰਿਵਾਰ ਧਾਰਮਿਕ ਅਤੇ ਦਾਨੀ ਪਰਿਵਾਰ ਹੈ ਅਤੇ ਸਵਰਗੀ ਚੌਧਰੀ ਦੇਵ ਪ੍ਰਕਾਸ਼ ਉਰਫ ਮਸਤਰਾਮ ਨੇ ਨਾਭਾ ਗਊਸ਼ਾਲਾ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ ਅਤੇ ਸਾਰਾ ਹੀ ਪਰਿਵਾਰ ਇੱਕ ਵੱਡਾ ਸਮਾਜ ਸੇਵੀ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਅਤੁੱਟ ਭੰਡਾਰਾ ਵੀ ਵਰਤਾਇਆ ਜਾਵੇਗਾ।