ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦੇ ਪੈਟਰੋਲ ਪੰਪ ’ਤੇ ਦੇਰ ਸ਼ਾਮ ਛਾਪਾਮਾਰੀ
ਸਰਕਾਰ ਵਲੋਂ ਪਾਏ ਜਾ ਰਹੇ ਦਬਾਅ ਅੱਗੇ ਨਹੀ ਝੁਕਾਂਗੇ-ਹਰਿਆਊ
ਪਾਤੜਾਂ, 10 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਦਿਹਾਤੀ ਪ੍ਰਧਾਨ ਜਗਮੀਤ ਸਿੰਘ ਹਰਿਆਊ ਦੇ ਪੈਟਰੌਲ ਪੰਪ ’ਤੇ ਦੇਰ ਸ਼ਾਮ ਵੱਖ-ਵੱਖ ਵਿਭਾਗਾਂ ਵਲੋਂ ਛਾਪਮਾਰੀ ਕੀਤੀ ਗਈ, ਜਿਸ ਦੌਰਾਨ ਨਾਪ ਤੌਲ ਸਹੀ ਪਾਇਆ ਜਦਕਿ ਬਾਕੀ ਦਸਤਾਵੇਜ਼ ਕੁਝ ਦਿਨਾਂ ’ਚ ਪੇਸ਼ ਕਰਨ ਦਾ ਨੋਟਿਸ ਦੇ ਕੇ ਵਿਭਾਗ ਦੇ ਅਧਿਕਾਰੀ ਚਲੇ ਗਏ। ਇਸ ਹੋਈ ਛਾਪਾਮਾਰੀ ’ਤੇ ਟਿੱਪਣੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ ਕਿਹਾ ਕਿ 1 ਹਫਤੇ ’ਚ ਦੂਜੀ ਵਾਰ ਛਾਪਮਾਰੀ ਕੀਤੀ ਗਈ ਹੈ ਪਰ ਅਸੀ ਪੰਜਾਬ ਸਰਕਰ ਦੇ ਅਜਿਹੇ ਡਰਾਇਆ ਤੋਂ ਡਰਨ ਵਾਲੇ ਨਹੀਂ।
ਜ
ਜਗਮੀਤ ਸਿੰਘ ਹਰਿਆਊ ਦੇ ਪੈਟਰੋਲ ਪੰਪ ਤੇ ਰਿਕਾਰਡ ਚੈੱਕ ਕਰਦੇ ਹੋਏ ਅਧਿਕਾਰੀ। ਤਸਵੀਰ: ਜਗਦੀਸ਼ ਸਿੰਘ ਕੰਬੋਜ
11-11-2026
ਪਾਤੜਾਂ, 10 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਦਿਹਾਤੀ ਪ੍ਰਧਾਨ ਜਗਮੀਤ ਸਿੰਘ ਹਰਿਆਊ ਦੇ ਪੈਟਰੌਲ ਪੰਪ ’ਤੇ ਦੇਰ ਸ਼ਾਮ ਵੱਖ-ਵੱਖ ਵਿਭਾਗਾਂ ਵਲੋਂ ਛਾਪਮਾਰੀ ਕੀਤੀ ਗਈ, ਜਿਸ ਦੌਰਾਨ ਨਾਪ ਤੌਲ ਸਹੀ ਪਾਇਆ ਜਦਕਿ ਬਾਕੀ ਦਸਤਾਵੇਜ਼ ਕੁਝ ਦਿਨਾਂ ’ਚ ਪੇਸ਼ ਕਰਨ ਦਾ ਨੋਟਿਸ ਦੇ ਕੇ ਵਿਭਾਗ ਦੇ ਅਧਿਕਾਰੀ ਚਲੇ ਗਏ। ਇਸ ਹੋਈ ਛਾਪਾਮਾਰੀ ’ਤੇ ਟਿੱਪਣੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ ਕਿਹਾ ਕਿ 1 ਹਫਤੇ ’ਚ ਦੂਜੀ ਵਾਰ ਛਾਪਮਾਰੀ ਕੀਤੀ ਗਈ ਹੈ ਪਰ ਅਸੀ ਪੰਜਾਬ ਸਰਕਰ ਦੇ ਅਜਿਹੇ ਡਰਾਇਆ ਤੋਂ ਡਰਨ ਵਾਲੇ ਨਹੀਂ। ਨਰਵਾਨਾ ਰੋਡ ’ਤੇ ਸਥਿਤ ਗਨੇਸ਼ ਪੰਪ ਤੇ ਫੂਡ ਸਪਲਾਈ ਦੇ ਜ਼ਿਲ੍ਹਾ ਅਫਸਰ ਹਰਪ੍ਰੀਤ ਸਿੰਘ ਦੀ ਅਗਵਾਈ ’ਚ ਫੂਡ ਸਪਲਾਈ ਵਿਭਾਗ ਵਲੋਂ ਸਾਰੇ ਰਿਕਾਰਡ ਦੀ ਜਾਂਚ ਕੀਤੀ ਗਈ ਜਦਕਿ ਚੈਕਿੰਗ ਕਰਨ ਵਾਲੀ ਟੀਮ ਤੇ ਅਕਾਲੀ ਆਗੂਆਂ ਵਿਚਕਾਰ ਕਾਫੀ ਦੇਰ ਤੱਕ ਚੱਲੀ ਖਿੱਚੋਤਾਣ ਮਗਰੋਂ ਨਾਪਤੋਲ ਵਿਭਾਗ ਦੇ ਇੰਸਪੈਕਟਰ ਸੰਜੀਵ ਅਰੋੜਾ ਤੇ ਸੁਖਵਿੰਦਰ ਸਿੰਘ ਨੇ ਪੈਟਰੋਲ ਪੰਪ ’ਤੇ ਤੇਲ ਪਾਉਣ ਵਾਲੀਆਂ ਨਿਊਜ਼ਲਾਂ ਦੀ ਚੈਕਿੰਗ ਕਰਦਿਆਂ ਤੇਲ ਦੀ ਮਿਣਤੀ ਕੀਤੀ ਗਈ। ਮੌਕੇ ’ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਿਰੋਧੀ ਧਿਰਾਂ ਨੂੰ ਜਬਰ ਅਤੇ ਜ਼ੋਰ ਦੇ ਸਿਰ ’ਤੇ ਦਬਾਉਣ ਦੇ ਰਾਹ ’ਤੇ ਚੱਲੀ ਹੋਈ ਹੈ। ਉਨ੍ਹਾਂ ਕਿਹਾ ਕਿ ਸਾਡਾ ਪਰਿਵਾਰ ਇਮਾਨਦਾਰੀ ਨਾਲ ਆਪਣੇ ਕਾਰੋਬਾਰ ਕਰ ਰਿਹਾ ਹੈ ਤੇ ਉਹ ਸਰਕਾਰ ਦੇ ਕਿਸੇ ਵੀ ਦਬਾਅ ਅੱਗੇ ਨਹੀਂ ਝੁਕੇਗਾ। ਇਸ ਮੌਕੇ ਪੀ. ਏ. ਡੀ. ਬੀ. ਪਾਤੜਾਂ ਦੇ ਸਾਬਕਾ ਚੇਅਰਮੈਨ ਗੁਰਬਚਨ ਸਿੰਘ ਮੌਲਵੀਵਾਲਾ, ਯੂਥ ਆਗੂ ਬਚਿੱਤਰ ਸਿੰਘ ਵੜੈਚ, ਅਕਾਲੀ ਦਲ ਦੇ ਜਨਰਲ ਕੌਂਸਲ ਮੈਂਬਰ ਅਜੈਬ ਸਿੰਘ ਮੱਲੀ, ਫਤਿਹ ਸਿੰਘ ਜੋਗੇਵਾਲਾ, ਤੇਜਵੀਰ ਸਿੰਘ ਖਾਂਗ ਆਦਿ ਹਾਜ਼ਰ ਸਨ।