ਪਟਿਆਲਾ, 10 ਨਵੰਬਰ (ਅ.ਸ. ਆਹਲੂਵਾਲੀਆ)-ਧੀਮਾਨ ਭਵਨ ਸੋਸਾਇਟੀ ਸਰਹਿੰਦੀ ਗੇਟ ਪਟਿਆਲਾ ਵਲੋਂ ਭਗਵਾਨ ਸ੍ਰੀ ਵਿਸ਼ਵਕਰਮਾ ਦਾ ਮਹਾ ਪੂਜਨ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਹਵਨ ਯੱਗ ਅਤੇ ਪੂਜਨ ਪ੍ਰੀਤਪਾਲ ਸਿੰਘ ਵਲੋਂ ਕਰਵਾਇਆ ਗਿਆ ਅਤੇ ਬਾਅਦ ਵਿਚ ਕਥਾ ਵਾਚਕ ਦਰਸ਼ਨ ਧੀਮਾਨ ਅੰਬਾਲੇ ਵਾਲਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਵਿਚ ਮੁਖ ਮਹਿਮਾਨ ਕੁੰਦਨ ਗੋਈਆ ਮੇਅਰ ਨਗਰ ਨਿਗਮ ਪਟਿਆਲਾ, ਬੀਬਾ ਜੈ ਇੰਦਰ ਕੌਰ, ਬਾਵਾ ਸਿੰਘ ਲੋਟੇ, ਜਗਜੀਤ ਸਿੰਘ ਸੱਗੂ ਚੇਅਰਮੈਨ ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਨੇ ਹਾਜ਼ਰੀ ਭਰੀ। ਸਟੇਜ ਦੀ ਜ਼ਿੰਮੇਵਾਰੀ ਸ਼ਾਮ ਸਿੰਘ ਸੈਕਟਰੀ ਨੇ ਸੰਭਾਲੀ। ਇਸ ਮੌਕੇ ਪ੍ਰਧਾਨ ਕੇਦਾਰ ਨਾਥ ਧੀਮਾਨ, ਸੀਨੀ. ਵਾਇਸ ਪ੍ਰਧਾਨ ਦੁਆਰਕਾ ਦਾਸ ਧੀਮਾਨ, ਵਾਈ ਪ੍ਰਧਾਨ ਦੇਵਿੰਦਰ ਕੁਮਾਰ ਧੀਮਾਨ, ਸੈਕਟਰੀ ਸ਼ਾਮ ਲਾਲ ਧੀਮਾਨ, ਖ਼ਜ਼ਾਨਚੀ ਰਾਜਕੁਮਾਰ, ਵਾਈਸ ਚੇਅਰਮੈਨ ਟੀਨਾ ਧੀਮਾਨ, ਮੈਂਬਰਾਨ ਨਿਰਦੋਸ਼ ਧੀਮਾਨ, ਕ੍ਰਿਸ਼ਨ ਲਾਲ ਧੀਮਾਨ, ਯਸ਼ ਧੀਮਾਨ, ਪ੍ਰਦੀਪ ਧੀਮਾਨ, ਗੋਰਵ ਧੀਮਾਨ, ਸੋਰਭ ਧੀਮਾਨ, ਰਾਜਿੰਦਰ ਧੀਮਾਨ ਹਾਜ਼ਰ ਹੋਏ। ਇਸ ਉਪਰੰਤ ਕੜੀ ਚਾਵਲ ਦਾ ਅਤੁੱਟ ਲੰਗਰ ਲਗਾਇਆ ਗਿਆ।