06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਦੋਹਾ ਕਤਰ ਵਿਖੇ ਇੰਟਰਨੈਸ਼ਨਲ ਖੇਡਾਂ ਵਿਚ ਸੋਨ ਤਗਮਾ ਜਿੱਤ ਕੇ ਅਮਨਪ੍ਰੀਤ ਨੇ ਜਗਾਏ ਜਿੱਤ ਦੇ ਦੀਪ ਅਮਨਪ੍ਰੀਤ ਨੇ ਦੋਹਾ ਦੀ ਧਰਤੀ ’ਤੇ ਜਿੱਤਿਆ ਸੋਨਾ

ਰਾਜਪੁਰਾ, 6 ਨਵੰਬਰ (ਰਣਜੀਤ ਸਿੰਘ)-ਰਾਜਪੁਰਾ ਸ਼ਹਿਰ ਦੇ ਜੰਮਪਲ ਅਮਨਪ੍ਰੀਤ ਸਿੰਘ ਨੇ ਦੋਹਾ ਕਤਰ ਵਿਖੇ ਹੋਈਆਂ ਵਿਸ਼ਵ ਚੈਂਪੀਅਨ ਖੇਡਾਂ ਵਿਚ ਸੋਨ ਤਗਮਾ ਹਾਸਲ ਕਰਕੇ ਜਿੱਤ ਦੇ ਦੀਪ ਜਗਾਏ ਹਨ। ਉਨ੍ਹਾਂ ਦੇ ਘਰੇ ਪੁੱਜਣ ’ਤੇ ਸ਼ਾਨਦਾਰ ਢੰਗ ਨਾਲ ਸਵਾਗਤ ਕੀਤਾ ਗਿਆ ਅਤੇ ਢੋਲ ਦੀ ਥਾਪ ’ਤੇ ਸ਼ਹਿਰ ਵਾਸੀਆਂ ਨੇ ਭੰਗੜੇ ਪਾ ਕੇ ਖ਼ੁਸ਼ੀਆਂ ਮਨਾਈਆਂ।

Ad Position 21
No active advertisement
ਅਜੀਤ ਡੈਸਕ 07-11-2026
ਰਾਜਪੁਰਾ, 6 ਨਵੰਬਰ (ਰਣਜੀਤ ਸਿੰਘ)-ਰਾਜਪੁਰਾ ਸ਼ਹਿਰ ਦੇ ਜੰਮਪਲ ਅਮਨਪ੍ਰੀਤ ਸਿੰਘ ਨੇ ਦੋਹਾ ਕਤਰ ਵਿਖੇ ਹੋਈਆਂ ਵਿਸ਼ਵ ਚੈਂਪੀਅਨ ਖੇਡਾਂ ਵਿਚ ਸੋਨ ਤਗਮਾ ਹਾਸਲ ਕਰਕੇ ਜਿੱਤ ਦੇ ਦੀਪ ਜਗਾਏ ਹਨ। ਉਨ੍ਹਾਂ ਦੇ ਘਰੇ ਪੁੱਜਣ ’ਤੇ ਸ਼ਾਨਦਾਰ ਢੰਗ ਨਾਲ ਸਵਾਗਤ ਕੀਤਾ ਗਿਆ ਅਤੇ ਢੋਲ ਦੀ ਥਾਪ ’ਤੇ ਸ਼ਹਿਰ ਵਾਸੀਆਂ ਨੇ ਭੰਗੜੇ ਪਾ ਕੇ ਖ਼ੁਸ਼ੀਆਂ ਮਨਾਈਆਂ। ਅਮਨਪ੍ਰੀਤ ਸਿੰਘ ਨੇ ਖੁੱਲ੍ਹੀ ਜੀਪ ਵਿਚ ਬਿਠਾ ਕੇ ਘਰੇ ਲਿਆਂਦਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਮਨਦੀਪ ਸਿੰਘ ਨੇ ਦੱਸਿਆ ਕਿ ਦੋਹਾ ਕਤਰ ਵਿਖੇ ਹੋਈਆਂ ਖੇਡਾਂ ਵਿਚ ਪੰਜਾਹ ਦੇਸ਼ਾਂ ਦੇ ਕਰੀਬ ਇਕ ਹਜ਼ਾਰ ਖਿਡਾਰੀ ਆਏ ਹੋਏ ਸਨ ਅਤੇ ਸਾਰੇ ਆਪੋ ਆਪਣੇ ਦੇਸ਼ ਲਈ ਖੇਡ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਏਅਰ ਪਿਸਟਲ ਵਿਚ ਖੇਡ ਵਿਚ ਜਿਉਂ ਹੀ ਉਨ੍ਹਾਂ ਦਾ ਨਾਮ ਬੋਲਿਆ ਗਿਆ ਤਾਂ ਅੱਖਾਂ ਵਿਚੋਂ ਖ਼ੁਸ਼ੀ ਦੇ ਹੰਝੂ ਵਹਿਣ ਲੱਗ ਪਏ। ਉਨ੍ਹਾਂ ਨੇ ਦੱਸਿਆ ਕਿ ਖੇਡਾਂ ਤਾਂ ਸ਼ੌਕ ਤਾਂ ਬਚਪਨ ਤੋਂ ਹੀ ਸੀ ਅਤੇ ਇਸ ਤੋਂ ਪਹਿਲਾਂ ਵੀ ਕਈ ਤਗਮੇ ਆਪਣੀ ਝੋਲੀ ਵਿਚ ਪੁਆਏ ਹਨ। ਉਨ੍ਹਾਂ ਨੇ ਕਿਹਾ ਕਿ ਦੋਹਾ ਕਤਰ ਵਿਖੇ ਹੋਈਆਂ ਖੇਡਾਂ ਵਿਚ ਤਗਮਾ ਜਿੱਤਣਾ ਉਨ੍ਹਾਂ ਦੀ ਜ਼ਿੰਦਗੀ ਦਾ ਸੁਨਹਿਰਾ ਪਲ ਹੈ। ਇਸ ਮੌਕੇ ’ਤੇ ਥਾਣਾ ਮੁਖੀ ਸਦਰ ਕਿਰਪਾਲ ਸਿੰਘ ਮੋਹੀ ਅਤੇ ਸੇਵਾਮੁਕਤ ਡੀ.ਐਸ.ਪੀ. ਸੇਵਕ ਸਿੰਘ ਨੇ ਦੱਸਿਆ ਕਿ ਅਮਨਪ੍ਰੀਤ ਸਿੰਘ ਸ਼ੁਰੂ ਤੋਂ ਹੀ ਖੇਡਾਂ ਵਿਚ ਬਹੁਤ ਜ਼ਿਆਦਾ ਹੁਸ਼ਿਆਰ ਸੀ ਅਤੇ ਉਨ੍ਹਾਂ ਨੂੰ ਆਸ ਸੀ ਕਿ ਇਕ ਦਿਨ ਉਹ ਦੇਸ਼ ਲਈ ਸੋਨ ਤਗਮਾ ਜ਼ਰੂਰ ਜਿੱਤੇਗਾ। ਇਸ ਮੌਕੇ ’ਤੇ ਢੋਲ ਦੀ ਥਾਪ ਤੇ ਭੰਗੜੇ ਪਾਏ ਗਏ ਅਤੇ ਦੋਸਤ ਮਿੱਤਰ ਪਰਿਵਾਰਕ ਮੈਂਬਰਾਂ ਨੇ ਨੱਚ ਨੱਚ ਕੇ ਧਰਤੀ ਲਾਟੂ ਵਾਂਗ ਘੁੰਮਣ ਲਾ ਦਿੱਤੀ ਅਤੇ ਭੈਣਾਂ ਨੇ ਵਿਸ਼ੇਸ਼ ਤੌਰ ’ਤੇ ਗਿੱਧੇ ਪਾ ਕੇ ਧਰਤੀ ਗਿੱਠ ਗਿੱਠ ਨੀਵੀਂ ਕਰ ਦਿੱਤੀ। ਇਸ ਮੌਕੇ ’ਤੇ ਹੋਰਨਾਂ ਸਮੇਤ ਸੁਰਜੀਤ ਸਿੰਘ ਬਨੂੜ, ਐਡ. ਹਰਸ਼ਜੋਤ ਸਿੰਘ ਮੋਹੀ, ਸਲੋਚਨ ਕੌਰ, ਮਨਜੀਤ ਕੌਰ ਮੋਹੀ, ਮਨਦੀਪ ਕੌਰ, ਰਵਿੰਦਰ ਸਿੰਘ, ਸੇਵਾਮੁਕਤ ਮਹਿਮਾ ਸਿੰਘ, ਸੇਵਾਮੁਕਤ ਰੋਸ਼ਨ ਲਾਲ, ਸੇਵਾਪਾਲ ਸਿੰਘ ਭੰਗੂ ਮਡੌਲੀ, ਬਾਬਾ ਬਲਜਿੰਦਰ ਸਿੰਘ ਪਰਵਾਨਾ ਅਤੇ ਹੋਰ ਕਲੋਨੀ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਈ ਰਾਮ ਕਿਸ਼ਨ ਗੁਰਮਤਿ ਸਕੂਲ ਵਿਖੇ ਸੀਨੀਅਰ ਸਟੇਟ ਚੈਂਪੀਅਨਸ਼ਿਪ ਸਾਫਟਬਾਲ ਦੇ ਮੁਕਾਬਲੇ ਪੰਜਾਬ ਪੱਧਰ ’ਤੇ ਮੁੰਡੇ ਅਤੇ... ਅਗਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਪਠਾਨਕੋਟ ਨੇ ਧੂਮਧਾਮ ਨਾਲ ਮਨਾਇਆ ਦੀਵਾਲੀ ਉਤਸਵ
Ad Position 24