26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਵੱਖ-ਵੱਖ ਸਿਆਸੀ ਪਾਰਟੀਆਂ ਛੱਡ ਸੈਂਕੜੇ ਨੌਜਵਾਨ ਕਾਂਗਰਸ ’ਚ ਸ਼ਾਮਿਲ ਕਾਂਗਰਸ ਹੀ ਪੰਜਾਬ `ਚ ਸਥਿਰ ਅਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਬਣਾ ਸਕਦੀ ਹੈ-ਹਰਦਿਆਲ ਸਿੰਘ ਕੰਬੋਜ

ਰਾਜਪੁਰਾ, 25 ਅਕਤੂਬਰ (ਜੀ. ਪੀ.

Ad Position 21
No active advertisement
ਰਾਜਪੁਰਾ ਵਿਖੇ ਸੈਂਕੜੇ ਨੌਜਵਾਨਾਂ ਨੂੰ ਕਾਂਗਰਸ `ਚ ਸ਼ਾਮਲ ਕਰਦੇ ਹੋਏ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ। ਅਜੀਤ ਤਸਵੀਰ 26-10-2026
ਰਾਜਪੁਰਾ, 25 ਅਕਤੂਬਰ (ਜੀ.ਪੀ. ਸਿੰਘ)-ਰਾਜਪੁਰਾ `ਚ ਕਾਂਗਰਸ ਦੀ ਲਹਿਰ ਦੌਰਾਨ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਛੱਡ ਕੇ ਸੈਂਕੜੇ ਨੌਜਵਾਨ ਕਾਂਗਰਸ ਵਿਚ ਸ਼ਾਮਲ ਹੋਣ ਲਈ ਕੁਲਦੀਪ ਸੁਰਲ ਅਤੇ ਗੁਰਤੇਜ਼ ਸਿੰਘ ਦੀ ਅਗਵਾਈ `ਚ ਆਪਣੀ ਸਵਾ ਇੱਛਾ ਨਾਲ ਕਾਂਗਰਸ ਦਫ਼ਤਰ ਪਹੁੰਚੇ। ਇਸ ਦੌਰਾਨ ਸਾਬਕਾ ਵਿਧਾਇਕ ਅਤੇ ਪੰਜਾਬ ਵਿਧਾਨਕਾਰ ਪਾਰਟੀ ਦੇ ਸਾਬਕਾ ਚੀਫ਼ ਵਿੱਪ ਹਰਦਿਆਲ ਸਿੰਘ ਕੰਬੋਜ ਨੇ ਪਹੁੰਚੇ ਨੌਜਵਾਨਾਂ ਦਾ ਸਵਾਗਤ ਕਰਕੇ ਉਹਨਾਂ ਦੇ ਗਲੇ ਵਿਚ ਪਾਰਟੀ ਦਾ ਪਟਕਾ ਪਾ ਕੇ ਕਾਂਗਰਸ `ਚ ਸ਼ਾਮਲ ਕੀਤਾ। ਇਸ ਮੋਕੇ ਕੁਲਦੀਪ ਸੁਰਲ ਅਤੇ ਗੁਰਤੇਜ ਸਿੰਘ ਸੁਰਲਕਲਾਂ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦਾ ਬਦਲਾਅ ਬਹੁਤ ਦੇਖ ਲਿਆ। ਹੁਣ ਉਹ ਜਿਆਦਾ `ਆਪ` ਆਗੂਆਂ ਦਾ ਤਸ਼ੱਦਦ ਨਹੀਂ ਬਰਦਾਸ਼ਤ ਕਰ ਸਕਦੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਅਤੇ ਹੋਰ ਨੌਜਵਾਨਾਂ `ਤੇ ਇਸ ਸਰਕਾਰ ਨੇ ਝੂਠੇ ਮੁਕੱਦਮੇ ਦਰਜ ਕਰਵਾ ਕੇ ਜੇਲ੍ਹਾਂ ਤਕ ਪਹੁੰਚਾਇਆ ਤੇ ਉੱਧਰ ਕਾਂਗਰਸ ਦੀ ਸਰਕਾਰ ਸਮੇਂ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਸੇ ਵੀ ਹਲਕਾ ਵਾਸੀ ਤੇ ਨਾ ਤਾਂ ਪਰਚੇ ਦਰਜ ਕਰਵਾਏ ਸਗੋਂ ਆਪਣਾ ਧਿਆਨ ਹਲਕੇ ਦਾ ਵਿਕਾਸ ਵੱਲ ਲਗਾ ਕੇ ਰੱਖਿਆ। ਇਸ ਦੌਰਾਨ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਗੁਰਤੇਜ ਸਿੰਘ ਸੁਰਲ ਕਲਾਂ ਨੂੰ ਯੂਥ ਕਾਂਗਰਸ ਦਾ ਹਲਕੇ ਦਾ ਮੀਤ ਪ੍ਰਧਾਨ ਬਣਾ ਕੇ ਨਿਯੁਕਤੀ ਪੱਤਰ ਵੀ ਦਿੱਤਾ ਅਤੇ ਕਿਹਾ ਕਿ ਕਾਂਗਰਸ ਪਾਰਟੀ ਹੀ ਪੰਜਾਬ ਵਿਚ ਇਕ ਸਥਿਰ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਅਤੇ ਵਿਕਾਸ ਕਰਵਾਉਣ ਵਾਲੀ ਸਰਕਾਰ ਬਣਾ ਸਕਦੀ ਹੈ ਤੇ ਇਸ ਲਈ ਸਾਰੇ ਨੌਜਵਾਨ ਇਕੱਠੇ ਹੋਏ ਹੰਬਲਾ ਮਾਰਕੇ ਇਸ ਝੂਠ ਦੀ ਬੁਨਿਆਦ `ਤੇ ਬਣਾਏ ਆਮ ਆਦਮੀ ਪਾਰਟੀ ਦੇ ਕਿਲ੍ਹੇ ਨੂੰ ਅਗਾਮੀ 2027 ਦੀ ਚੋਣਾਂ ਵਿਚ ਢਾਹ ਸਕੀਏ। ਇਸ ਮੋਕੇ ਬਲਾਕ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਯੂਥ ਪ੍ਰਧਾਨ ਨਵਦੀਪ ਸਿੰਘ ਨਵੀ, ਗੁਰਲਾਲ ਨਲਾਸ, ਰੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਲਵਪ੍ਰੀਤ ਸਿੰਘ ਟੋਨੀ, ਦਿਲਬਾਗ ਸਿੰਘ ਭੋਲਾ ਬਾਬਾ ਇਸਲਾਮਪੁਰ ਸਮੇਤ ਹੋਰ ਸੈਂਕੜੇ ਨੌਜਵਾਨ ਮੋਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਤੇ ਲੋੜਵੰਦਾਂ ਦੇ ਕਰਜ਼ੇ ਮੁਆਫ਼ੀ ਲਈ ਵਿੱਢਿਆ ਅਭਿਆਨ, ਦਾਇਰ ਹੋਵੇਗੀ ਜਨਹਿੱਤ ਪਟੀਸ਼ਨ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਸਾਇੰਸ ਫੈਸਟ ’ਚ ਡਾ. ਬੀ. ਐੱਸ. ਸੰਧੂ ਸਕੂਲ ਦੀਆਂ ਵਿਦਿਆਰਥਣਾਂ ਦੀ ਸ਼ਾਨਦਾਰ ਜਿੱਤ
Ad Position 24