24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਵੱਖ-ਵੱਖ ਹਾਦਸਿਆਂ ’ਚ ਦੋ ਵਿਅਕਤੀਆਂ ਦੀ ਮੌਤ

ਸਮਾਣਾ, 23 ਅਕਤੂਬਰ (ਸਾਹਿਬ ਸਿੰਘ)- ਸਮਾਣਾ-ਭਵਾਨੀਗੜ੍ਹ ਸੜਕ ਤੇ ਵਾਪਰੇ ਦੋ ਵੱਖ ਵੱਖ ਹਾਦਸਿਆਂ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਕ ਹਾਦਸਾ ਮਾਜਰੀ ਵਿਖੇ ਹੋਇਆ ਜਿੱਥੇ ਇਕ ਟਿੱਪਰ ਨਾਲ ਟਕਰਾਉਣ ਕਰਕੇ ਮੋਟਰਸਾਈਕਲ ਸਵਾਰ ਬਲਕਾਰ ਸਿੰਘ ਵਾਸੀ ਪਿੰਡ ਕਕਰਾਲਾ ਭਾਈਕੇ ਦੀ ਮੌਤ ਹੋ ਗਈ।

Ad Position 21
No active advertisement
ਅਜੀਤ ਡੈਸਕ 24-10-2026
ਸਮਾਣਾ, 23 ਅਕਤੂਬਰ (ਸਾਹਿਬ ਸਿੰਘ)- ਸਮਾਣਾ-ਭਵਾਨੀਗੜ੍ਹ ਸੜਕ ਤੇ ਵਾਪਰੇ ਦੋ ਵੱਖ ਵੱਖ ਹਾਦਸਿਆਂ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਕ ਹਾਦਸਾ ਮਾਜਰੀ ਵਿਖੇ ਹੋਇਆ ਜਿੱਥੇ ਇਕ ਟਿੱਪਰ ਨਾਲ ਟਕਰਾਉਣ ਕਰਕੇ ਮੋਟਰਸਾਈਕਲ ਸਵਾਰ ਬਲਕਾਰ ਸਿੰਘ ਵਾਸੀ ਪਿੰਡ ਕਕਰਾਲਾ ਭਾਈਕੇ ਦੀ ਮੌਤ ਹੋ ਗਈ। ਉਹ ਅਨਾਜ ਮੰਡੀ ਸਮਾਣਾ ਵਿਖੇ ਇਕ ਆੜ੍ਹਤੀ ਦਾ ਮੁਨੀਮ ਸੀ। ਸ਼ਾਮ ਸਮੇਂ ਉਹ ਘਰ ਵਾਪਸ ਜਾ ਰਿਹਾ ਸੀ। ਜਦੋਂ ਉਹ ਸਮਾਣਾ ਭਵਾਨੀਗੜ੍ਹ ਸੜਕ ਤੇ ਚੜ੍ਹਿਆ ਤਾਂ ਭਵਾਨੀਗੜ੍ਹ ਵਾਲੇ ਪਾਸਿਓਂ ਆ ਰਹੇ ਟਿੱਪਰ ਨਾਲ ਉਸ ਦੀ ਟੱਕਰ ਹੋ ਗਈ। ਸਿੱਟੇ ਵਜੋਂ ਉਸ ਦੀ ਮੌਤ ਹੋ ਗਈ। ਦੂਜਾ ਹਾਦਸਾ ਪਿੰਡ ਫਤਿਹਗੜ੍ਹ ਛੰਨਾ ਨੇੜੇ ਵਾਪਰਿਆ ਹੈ ਜਿੱਥੇ ਅਣਪਛਾਤੀ ਕਾਰ ਨੇ ਨਛੱਤਰ ਸਿੰਘ (70) ਨੂੰ ਫੇਟ ਮਾਰ ਕੇ ਮਾਰ ਦਿੱਤਾ। ਨਛੱਤਰ ਸਿੰਘ ਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਜਾ ਰਿਹਾ ਸੀ ਕਿ ਅਣਪਛਾਤੀ ਕਾਰ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਉਸ ਦੀ ਵੀ ਮੌਕੇ ’ਤੇ ਮੌਤ ਹੋ ਗਈ। ਪੁਲਿਸ ਦੋਵਾਂ ਹਾਦਸਿਆਂ ਦੀ ਜਾਂਚ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਐਸ. ਆਈ. ਆਰ. ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵਲੋਂ ਰੋਸ ਧਰਨਾ ਅਗਲੀ ਖ਼ਬਰ ਵਿਧਾਨ ਸਭਾ ਸੈਸ਼ਨ ਵਿਚ ਸਮਾਂ ਨਾ ਲਗਾਉਣ ’ਤੇ ਬੋਲੇ ਸਤਵਿੰਦਰ ਸਿੰਘ ਟੌਹੜਾ
Ad Position 24