21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਜ਼ਿਲ੍ਹੇ ਭਰ ’ਚ ਵੱਖ-ਵੱਖ ਥਾਵਾਂ ’ਤੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਦੁਸਹਿਰਾ

ਪਟਿਆਲਾ, 20 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)- ਪਟਿਆਲਾ ’ਚ ਕਈ ਥਾਈਂ ਦੁਸਹਿਰਾ ਬੜੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਬਦੀ ’ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਇਸ ਤਿਉਹਾਰ ਮੌਕੇ ਪਟਿਆਲਾ ਦੇ ਵੀਰ ਹਕੀਕਤ ਰਾਏ, ਡੀ.

Ad Position 21
No active advertisement
ਹਲਕਾ ਨਾਭਾ ਦੇ ਪੁਰਾਣਾ ਹਾਈ ਕੋਰਟ ਵਿਖੇ ਵਿਧਾਇਕ ਵਲੋਂ ਰਾਵਣ ਦੇ ਪੁਤਲੇ ਨੂੰ ਅਗਨੀ ਦੇਣ ਮੌਕੇ ਅਤੇ ਜਲਦੇ ਹੋਏ ਪੁਤਲੇ ਦਾ ਦ੍ਰਿਸ਼। ਤਸਵੀਰਾਂ : ਵਰਿੰਦਰ ਵਰਮਾ 21-10-2026
ਪਟਿਆਲਾ, 20 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)- ਪਟਿਆਲਾ ’ਚ ਕਈ ਥਾਈਂ ਦੁਸਹਿਰਾ ਬੜੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਬਦੀ ’ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਇਸ ਤਿਉਹਾਰ ਮੌਕੇ ਪਟਿਆਲਾ ਦੇ ਵੀਰ ਹਕੀਕਤ ਰਾਏ, ਡੀ. ਸੀ. ਡਬਲਿਊ, ਅਰਬਨ ਅਸਟੇਟ, ਜੋੜੀਆਂ ਭੱਠੀਆਂ, ਤ੍ਰਿਪੜੀ, ਸਬਜ਼ੀ ਮੰਡੀ ਵਿਖੇ ਪਿਛਲੇ ਕਈ ਦਿਨਾਂ ਤੋਂ ਰਾਮ ਲੀਲਾ ਦਾ ਮੰਚਨ ਕੀਤਾ ਗਿਆ। ਅੱਜ ਰਾਵਣ ਦੇ ਦਹਿਣ ਦੇ ਨਾਲ ਇਸ ਦੀ ਸਮਾਪਤੀ ਹੋਈ। ਵੱਖ-ਵੱਖ ਥਾਵਾਂ ’ਤੇ ਹੋਏ ਇਨ੍ਹਾਂ ਸਮਾਗਮਾਂ ’ਚ ਰਾਜਨੀਤਕ ਆਗੂਆਂ ਵਲੋਂ ਸ਼ਿਰਕਤ ਕੀਤੀ ਗਈ। ਇਨ੍ਹਾਂ ਸਥਾਨਾਂ ’ਤੇ ਵੱਡੀ ਗਿਣਤੀ ’ਚ ਬੱਚੇ ਆਪਣੇ ਮਾਤਾ-ਪਿਤਾ ਦੇ ਨਾਲ ਸੜਦੇ ਰਾਵਣ ਨੂੰ ਦੇਖਣ ਪਹੁੰਚੇ ਹੋਏ ਸਨ । ਪ੍ਰਸ਼ਾਸਨ ਵਲੋਂ ਵੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਲਈ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ। ਮੁੱਖ ਸਮਾਗਮ ਵੀਰ ਹਕੀਕਤ ਰਾਏ ਗਰਾਊਂਡ ’ਚ ਦੇਖਣ ਨੂੰ ਮਿਲਿਆ। ਇਥੇ ਰਾਵਣ ਦਹਿਣ ਤੋਂ ਪਹਿਲਾਂ ਵੱਡੀ ਗਿਣਤੀ ’ਚ ਪਟਾਕੇ ਵੀ ਚਲਾਏ ਗਏ। ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਕਿਹਾ ਕਿ ਅੱਜ ਦਾ ਤਿਉਹਾਰ ਸਾਨੂੰ ਹਮੇਸ਼ਾ ਨੇਕੀ ਕਰਨ ਦੀ ਪ੍ਰੇਰਨਾ ਦਿੰਦਾ ਹੈ। ਅੱਜ ਦੁਸਹਿਰਾ ਗਰਾਉਂਡ ਐਸ. ਐਸ. ਟੀ. ਨਗਰ, ਅਰਬਨ ਅਸਟੇਟ ਫੇਜ-1, ਸਬਜੀ ਮੰਡੀ ਗਰਾਊਂਡ ਅਰਬਨ ਅਸਟੇਟ ਵਿਖੇ ਹੋਏ ਸਮਾਗਮਾਂ ਵਿਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਵੀ ਵੱਡੀ ਗਿਣਤੀ ਵਿਚ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਇਹ ਤਿਉਹਾਰ ਸਾਨੂੰ ਹਰ ਸਮੇਂ ਨੇਕੀ ਦੇ ਰਾਹ ’ਤੇ ਚਲਣ ਦੀ ਪ੍ਰੇਰਣਾ ਦਿੰਦਾ ਹੈ। ਇਸ ਲਈ ਸਾਨੂੰ ਹਰ ਸਮੇਂ ਪਰਮਾਤਮਾ ਤੋਂ ਡਰ ਕੇ ਸਭ ਦੇ ਭਲੇ ਲਈ ਕਾਰਜਸ਼ੀਲ ਰਹਿਣਾ ਚਾਹੀਦਾ ਹੈ। ਸਮਾਜ ’ਚ ਹਰ ਇਕ ਮਨੁੱਖ ਨੂੰ ਨੁਕਸਾਨ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਹੋ ਸਕੇ ਸਭਨਾਂ ਦਾ ਭਲਾ ਕਰਨਾ ਚਾਹੀਦਾ ਹੈ। ਜੋੜੀਆਂ ਭੱਟੀਆਂ ਚੌਕ ਵਿਖੇ ਦਸਹਿਰਾ ਮਨਾਇਆ ਪਟਿਆਲਾ, (ਅ.ਸ. ਆਹਲੂਵਾਲੀਆ)- ਜੋੜੀਆਂ ਭੱਟੀਆਂ ਵਿਖੇ ਰਾਇਲ ਯੂਥ ਕਲੱਬ ਤੇ ਸ੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਵਰੁਣ ਜਿੰਦਲ ਦੀ ਨਿਗਰਾਨੀ ਹੇਠ ਦਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਭਜਨ ਗਾਇਕ ਆਦਿਤਿਆ ਗੋਇਲ ਨੇ ਭਗਵਾਨ ਰਾਮ ਦੀ ਉਸਤਤ ਨਾਲ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ। ਪ੍ਰਸਿੱਧ ਨਿਰਦੇਸ਼ਕ ਮੋਹਨ ਕੰਬੋਜ ਅਤੇ ਉਨ੍ਹਾਂ ਦੇ ਪੁੱਤਰ ਐਸ. ਕੁੰਤਲ ਕੰਬੋਜ ਦੇ ਨਿਰਦੇਸ਼ਨ ਹੇਠ ਦੁਸਹਿਰੇ ਤੇ ਰਾਮ ਲੀਲ੍ਹਾ ਵਿਚ ਕੁੰਭਕਰਨ, ਮੇਘਨਾਥ ਤੇ ਰਾਵਣ ਦੇ ਵਧ ਦੇ ਦਿ੍ਸ਼ ਪੇਸ਼ ਕੀਤੇ ਗਏ। ਜਿਵੇਂ ਹੀ ਸ੍ਰੀ ਰਾਮ ਦੁਆਰਾ ਰਾਵਣ ਨੂੰ ਮਾਰਿਆ ਗਿਆ, ਪੂਰੇ ਪੰਡਾਲ ’ਚ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਤੇ ਫਿਰ ਰਾਵਣ ਦਾ ਪੁਤਲਾ ਸਾੜਿਆ ਗਿਆ। ਪ੍ਰਧਾਨ ਵਰੁਣ ਜਿੰਦਲ ਨੇ ਕਿਹਾ ਕਿ ਸ੍ਰੀ ਰਾਮ ਦਾ ਜੀਵਨ ਪ੍ਰੇਰਨਾ ਸਰੋਤ ਹੈ ਅਤੇ ਸ੍ਰੀ ਰਾਮ ਲੀਲ੍ਹਾ ਨਵੀਂ ਪੀੜ੍ਹੀ ਨੂੰ ਆਪਣੇ ਸਭਿਆਚਾਰ ਨਾਲ ਜੋੜਨ ਅਤੇ ਚੰਗੀਆਂ ਕਦਰਾਂ-ਕੀਮਤਾਂ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਸ਼੍ਰੀ ਮਹਾਂ ਲਕਸ਼ਮੀ ਰਾਮ ਲੀਲਾ ਕਲੱਬ ਨੇ ਦਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ * ਵਿਧਾਇਕ ਦੇਵ ਮਾਨ ਨੇ ਰਾਵਣ ਦੇ ਪੁਤਲੇ ਨੂੰ ਦਿਖਾਈ ਅਗਨੀ, ਬਦੀ ‘ਤੇ ਨੇਕੀ ਦੀ ਜਿੱਤ ਤੇ ਆਪਸੀ ਭਾਈਚਾਰੇ ਦਾ ਦਿੱਤਾ ਸੰਦੇਸ਼ ਨਾਭਾ, (ਵਰਿੰਦਰ ਵਰਮਾ/ਜਗਨਾਰ ਸਿੰਘ ਦੁਲੱਦੀ)- ਹਲਕਾ ਨਾਭਾ ਦੇ ਇਤਿਹਾਸਕ ਪੁਰਾਣਾ ਹਾਈਕੋਰਟ ਮੈਦਾਨ ਵਿਖੇ ਸ੍ਰੀ ਮਹਾਂ ਲਕਸ਼ਮੀ ਰਾਮ ਲੀਲਾ ਕਲੱਬ ਵਲੋਂ ਚੇਅਰਮੈਨ ਅਮਰਦੀਪ ਸਿੰਘ ਖੰਨਾ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਸਹਿਰੇ ਦਾ ਪਵਿੱਤਰ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਉਨ੍ਹਾਂ ਨੇ ਆਪਣੇ ਕਰ-ਕਮਲਾਂ ਨਾਲ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕੀਤਾ। ਇਸ ਦੌਰਾਨ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਦੇਵ ਮਾਨ ਨੇ ਇਲਾਕਾ ਨਿਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਾਨੂੰ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਸਾਨੂੰ ਆਪਣੇ ਜੀਵਨ ਵਿੱਚ ਹਮੇਸ਼ਾ ਸੱਚਾਈ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਨੇ ਇਸ ਮੌਕੇ ਸਮੂਹ ਲੋਕਾਂ ਨੂੰ ਆਪਸੀ ਭਾਈਚਾਰਾ ਅਤੇ ਸਾਂਝ ਬਣਾਈ ਰੱਖਣ ਦਾ ਸੰਦੇਸ਼ ਵੀ ਦਿੱਤਾ। ਰਾਮਲੀਲਾ ਤੇ ਦੁਸਹਿਰੇ ਦੇ ਇਸ ਮਹੋਤਸਵ ਨੂੰ ਦੇਖਣ ਲਈ ਨਾਭਾ ਸ਼ਹਿਰ ਸਮੇਤ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਲੋਕ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਪਹੁੰਚੇ ਹੋਏ ਸਨ, ਜਿਸ ਕਾਰਨ ਮੈਦਾਨ ਵਿਚ ਭਾਰੀ ਰੌਣਕ ਦੇਖਣ ਨੂੰ ਮਿਲੀ। ਪ੍ਰਬੰਧਕਾਂ ਵਲੋਂ ਆਏ ਹੋਏ ਪਤਵੰਤੇ ਸੱਜਣਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਚੇਅਰਮੈਨ ਅਮਰਦੀਪ ਸਿੰਘ ਖੰਨਾ, ਪ੍ਰਧਾਨ ਮਹੰਤ ਕਾਲਾ ਦਾਸ ਤੇ ਸਮੂਹ ਮੈਂਬਰਾਂ ਵਲੋਂ ਆਈਆਂ ਹੋਈਆਂ ਸ਼ਖਸ਼ੀਅਤਾਂ ਤੇ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇੰਪਰੂਵਮੈਂਟ ਟਰੱਸਟ ਚੇਅਰਮੈਨ ਜੱਸੀ ਸੋਹੀਆਂ ਵਾਲਾ, ਨਗਰ ਕੌਂਸਲ ਪ੍ਰਧਾਨ ਜਸਦੀਪ ਸਿੰਘ ਖੰਨਾ, ਥਾਣਾ ਕੋਤਵਾਲੀ ਮੁਖੀ ਗੁਰਪਿੰਦਰ ਸਿੰਘ, ਭਾਜਪਾ ਆਗੂ ਪਰਮਜੀਤ ਸਿੰਘ ਕੈਂਥ, ਸਮਾਜ ਸੇਵਿਕਾ ਪਰਮਜੀਤ ਕੌਰ ਬਾਜਵਾ, ਐਡਵੋਕੇਟ ਲਲਿਤ ਕੁਮਾਰ, ਚੰਦਰ ਪ੍ਰਕਾਸ਼, ਪਿੰਕੁ ਖੰਨਾ, ਇੰਦਰਜੀਤ ਗੋਚੀ, ਜੈ ਪਾਲ ਆਦਿ ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਮੌਜੂਦ ਸਨ। ਨਾਭਾ ’ਚ ਦਸਹਿਰੇ ਦਾ ਤਿਉਹਾਰ ਮਨਾਇਆ ਨਾਭਾ, (ਜਗਨਾਰ ਸਿੰਘ ਦੁਲੱਦੀ)- ਹਰ ਸਾਲ ਦੀ ਤਰ੍ਹਾਂ ਨਾਭਾ ਵਿਚ ਵੀ ਦੁਸਹਿਰੇ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹਿਰ ਦੇ ਪੁਰਾਣਾ ਹਾਈ ਕੋਰਟ ਗਰਾਊਂਡ ਸਥਿਤ ਦੁਸਹਿਰੇ ਮੌਕੇ ਭਾਰੀ ਰੌਣਕ ਵੇਖਣ ਨੂੰ ਮਿਲੀ ਜਿੱਥੇ ਰਾਵਣ ਦੇ ਪੁਤਲੇ ਨੂੰ ਲੋਕ ਸਵੇਰ ਤੋਂ ਹੀ ਮੱਥਾ ਟੇਕਣ ਆ ਰਹੇ ਹਨ ਉੱਥੇ ਨਾਲ ਹੀ ਸਥਾਨਕ ਕਾਲਜ ਗਰਾਉਂਡ ਵਿਖੇ ਵੀ ਦੁਸਹਿਰੇ ਦੇ ਤਿਉਹਾਰ ਮੌਕੇ ਲੋਕਾਂ ਦੀ ਭਾਰੀ ਚਹਿਲ ਪਹਿਲ ਰਹੀ। ਸ੍ਰੀ ਰਾਮ ਲੀਲਾ ਕਲੱਬ ਦੇ ਪ੍ਰਧਾਨ ਮਹੰਤ ਕਾਲਾ ਦਾਸ ਤੇ ਚੇਅਰਮੈਨ ਅਮਰਦੀਪ ਸਿੰਘ ਖੰਨਾ ਦੀ ਅਗਵਾਈ ਹੇਠ ਮਨਾਏ ਗਏ ਦੁਸਹਿਰੇ ਦੇ ਤਿਹਾਰ ਮੌਕੇ ਰਾਮਲੀਲਾ ਕਲੱਬ ਪੁਰਾਣਾ ਹਾਈਕੋਰਟ ਵਲੋਂ ਸ਼ਹਿਰ ਅੰਦਰ ਸ਼ੋਭਾ ਯਾਤਰਾ ਕੱਢੀ ਗਈ, ਜਿਸ ਦੌਰਾਨ ਭਗਵਾਨ ਸ੍ਰੀ ਰਾਮ, ਲਸ਼ਮਣ, ਹਨੂਮਾਨ ਅਤੇ ਮਾਤਾ ਸੀਤਾ ਦੀਆਂ ਸੁੰਦਰ ਝਾਕੀਆਂ ਨੂੰ ਵੇਖਣ ਲਈ ਸ਼ਹਿਰ ਵਾਸੀ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ ’ਤੇ ਖੜ੍ਹੇ ਦੇਖਣ ਨੂੰ ਮਿਲੇ। ਦੁਸਹਿਰੇ ਦੇ ਤਿਉਹਾਰ ਦੀਆਂ ਵਧਾਈਆਂ ਦਿੰਦੇ ਹੋਏ ਕਲੱਬ ਪ੍ਰਧਾਨ ਮਹੰਤ ਕਾਲਾ ਦਾਸ, ਚੇਅਰਮੈਨ ਅਮਰਦੀਪ ਸਿੰਘ ਖੰਨਾ ਅਤੇ ਨਗਰ ਕੌਂਸਲ ਪ੍ਰਧਾਨ ਜਸਦੀਪ ਸਿੰਘ ਖੰਨਾ ਨੇ ਕਿਹਾ ਕਿ ਇਹ ‘ਬਦੀ ’ਤੇ ਨੇਕੀ ਦੀ ਜਿੱਤ’ ਭਾਵ ਸੱਚਾਈ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਹੈ। ਰਾਜਪੁਰਾ ਸ਼ਹਿਰ ’ਚ ਦਸਹਿਰਾ ਉਤਸ਼ਾਹ ਨਾਲ ਮਨਾਇਆ * ਸ਼ਹਿਰ ਦੀਆਂ ਰਾਮਲੀਲਾਵਾਂ ਨਾਲੋਂ ਦੁਸ਼ਹਿਰੇ ਤੇ ਲੋਕਾਂ ਦਾ ਦਿਸਿਆ ਜ਼ਿਆਦਾ ਉਤਸ਼ਾਹ ਰਾਜਪੁਰਾ, (ਜੀ.ਪੀ. ਸਿੰਘ)- ਰਾਜਪੁਰਾ ਸ਼ਹਿਰ ਵਿਚ ਦਸਹਿਰੇ ਦਾ ਤਿਉਹਾਰ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਵਾਰ ਸ਼ਹਿਰ ਵਿਚ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂ ਜੈ ਸ਼ੰਕਰ ਰਾਮ ਲੀਲਾ ਕਲੱਬ ਵਲੋਂ ਮਿਰਚ ਮੰਡੀ, ਸੇਵਾ ਸੰਮਤੀ ਰਾਮਲੀਲਾ ਕਲੱਬ ਵਲੋਂ ਪੁਰਾਣਾ ਰਾਜਪੁਰਾ, ਕ੍ਰਿਸ਼ਨਾ ਡਰਾਮਟਿਕ ਕਲੱਬ ਵਲੋਂ ਝੰਡਾ ਗਰਾਉਂਡ, ਸਰਸਵਤੀ ਰਾਮਲੀਲਾ ਕਲੱਬ ਵਲੋਂ ਨਿਰਮਲ ਸਟੇਡੀਅਮ ਸਮੇਤ ਹੋਰਾਂ ਥਾਵਾਂ ’ਤੇ ਦੁਸਿਹਰੇ ਦਾ ਪ੍ਰੋਗਰਾਮ ਦੇਖਣ ਪਹੁੰਚੇ। ਇਸ ਦੌਰਾਨ ਜੈ ਸ਼ੰਕਰ ਰਾਮ ਲੀਲਾ ਕਲੱਬ ਮਿਰਚ ਮੰਡੀ ਵਲੋਂ ਪ੍ਰਧਾਨ ਇੰਦਰ ਸ਼ਰਮਾ, ਚੇਅਰਮੈਨ ਰਾਕੇਸ਼ ਸਿੰਗਲਾ ਦੀ ਦੇਖ-ਰੇਖ ਵਿਚ ਦੁਸਹਿਰਾ ਦਾ ਤਿਉਹਾਰ ਮਨਾਇਆ ਗਿਆ। ਇਸ ਦੁਸ਼ਹਿਰੇ ਦੇ ਪ੍ਰੋਗਰਾਮ ’ਚ ਵਿਧਾਇਕਾ ਨੀਨਾ ਮਿੱਤਲ ਅਤੇ ਨਗਰ ਕੌਂਸਲ ਦੇ ਪ੍ਰਧਾਨ ਰਿਤੇਸ਼ ਬਾਂਸਲ ਨੇ ਰਾਵਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਭੇਟ ਕਰਕੇ ਕਿਹਾ ਕਿ ਬਦੀ ’ਤੇ ਨੇਕੀ ਦੀ ਜਿੱਤ ਹੁੰਦੀ ਆਈ ਹੈ ਤੇ ਸਭ ਨੂੰ ਇਸ ਤੋਂ ਸਬਕ ਲੈਂਦੇ ਹੋਏ ਹਮੇਸ਼ਾ ਮਾੜੇ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਸੱਚੇ ਮਾਰਗ ’ਤੇ ਚਲਦਿਆਂ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ। ਇਸ ਦੌਰਾਨ ਇੰਡਸਟਰੀਅਲ ਵਿਕਾਸ ਬੋਰਡ ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਪ੍ਰਵੀਨ ਛਾਬੜਾ, ਆੜ੍ਹਤੀ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਰਜਿੰਦਰ ਨਿਰੰਕਾਰੀ, ਵਧੀਕ ਐਡਵੋਕੇਟ ਜਨਰਲ ਐਡ. ਰਵਿੰਦਰ ਸਿੰਘ, ਵਿਜੈ ਕੁਮਾਰ, ਚੁਰੰਜੀ ਲਾਲ ਸ਼ਰਮਾ ਵਿਸ਼ੇਸ਼ ਤੌਰ ’ਤੇ ਪਹੁੰਚੇ । ਇਸ ਮੌਕੇ ਸੰਜੇ ਜਿੰਦਲ, ਰਾਕੇਸ਼ ਗੁਪਤਾ, ਰਾਣਾ ਠਾਕੁਰ, ਭੁਪਿੰਦਰ ਸਿੰਘ ਗੋਲੂ ਨੇ ਆਪਣੀ ਸੇਵਾ ਨਿਭਾਈ। ਸਨੌਰ ’ਚ 42 ਫੁੱਟ ਉੱਚਾ ਰਾਵਣ ਬਣਿਆ ਖਿੱਚ ਦਾ ਕੇਂਦਰ- ਸਾਬਕਾ ਵਿਧਾਇਕ ਚੰਦੂਮਾਜਰਾ ਸਨੌਰ, (ਸੋਖਲ)-ਸਨੌਰ ਵਿਖੇ ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਮਹਾਦੇਵ ਕਮੇਟੀ ਵਲੋਂ ਇਸ ਵਾਰ 42 ਫੁੱਟ ਉੱਚਾ ਰਾਵਣ ਤਿਆਰ ਕੀਤਾ ਗਿਆ। ਇਸ ਮੌਕੇ ਇਲਾਕੇ ਵਿਚ ਤਿਉਹਾਰ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿਚ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਬਾਬਾ ਨਾਥਾ ਵਾਲੇ ਮੁੱਖੀ, ਥਾਣਾ ਸਨੌਰ ਦੇ ਮੁੱਖੀ ਗੁਰਮੁਖ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਮਹਾਦੇਵ ਕਮੇਟੀ ਵਲੋਂ ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਕੀਤੇ ਗਏ ਇਸ ਪ੍ਰਬੰਧ ਤਹਿਤ 42 ਫੁੱਟ ਉੱਚਾ ਰਾਵਣ ਤਿਆਰ ਕੀਤਾ ਗਿਆ ਜੋ ਇਸ ਵਾਰ ਦੇ ਸਮਾਗਮ ਦਾ ਮੁੱਖ ਆਕਰਸ਼ਣ ਰਿਹਾ। ਇਸ ਮੌਕੇ ਜਥੇਦਾਰ ਪ੍ਰੀਤਮ ਸਿੰਘ, ਅੰਕੁਰ ਸਿੰਗਲਾ, ਗੁਰਮੁਖ ਸਿੰਘ, ਭਾਰਤ ਗੋਇਲ, ਅਰਜਨ ਸਿੰਘ, ਕ੍ਰਿਸ਼ਨ ਸਿੰਘ ਥਿੰਦ, ਅਜੀਤ ਸਿੰਘ ਧਰਮਕੋਟ, ਰਜਤ ਬਤੀਸ਼ ਪ੍ਰਧਾਨ ਮਹਾਦੇਵ ਕਮੇਟੀ ਮੰਦਿਰ ਸਨੌਰ, ਇਕਬਾਲ ਸਿੰਘ, ਪਰਮਿੰਦਰ ਕਪੂਰੀ, ਸੋਨੂੰ ਸਨੌਰ ਤੇ ਹੋਰ ਪ੍ਰਬੰਧਕ ਮੌਜੂਦ ਸਨ। ਬਨੂੜ ਵਿਖੇ ਦਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਬਨੂੜ, (ਭੁਪਿੰਦਰ ਸਿੰਘ)- ਸ੍ਰੀ ਰਾਮ ਕ੍ਰਿਸ਼ਨ ਸੇਵਾ ਦਲ ਬਨੂੜ ਵਲੋਂ ਸ਼ਹਿਰ ਦੇ ਗੁੱਗਾ ਮਾੜੀ ਗਰਾਉਂਡ ਵਿਖੇ ਬੁਰਾਈ ਉੱਤੇ ਸੱਚਾਈ ਦੀ ਜਿੱਤ ਦਾ ਪ੍ਰਤੀਕ ਦਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਦੋਗਾਣਾ ਜੋੜੀਆਂ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ। ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਸ਼ਿਰਕਤ ਕੀਤੀ। ਉਨ੍ਹਾਂ ਸਮਾਗਮ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਆਪਸੀ ਭਾਈਚਾਰਾ ਮਜ਼ਬੂਤ ਹੁੰਦਾ ਹੈ ਤੇ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਅਧਾਰਿਤ ਖੇਡੀ ਗਈ ਰਾਮਲੀਲਾ ਰਾਹੀਂ ਲੋਕਾਂ ਨੂੰ ਹੰਕਾਰ ਤਿਆਗਣ ਦੀ ਪ੍ਰੇਰਨਾ ਦਿੰਦੀ ਹੈ। ਸਾਨੂੰ ਉਨ੍ਹਾਂ ਦੇ ਆਦਰਸ਼ ਨੂੰ ਅਪਣਾਉਣਾ ਚਾਹੀਦਾ ਹੈ। ਅੰਤ ’ਚ ਉਨ੍ਹਾਂ ਇਲਾਕਾ ਵਾਸੀਆਂ ਨੂੰ ਦੁਸਿਹਰੇ ਦੀ ਵਧਾਈ ਦਿੱਤੀ। ਇਸ ਮੌਕੇ ਬਾਬਾ ਦਿਲਬਾਗ ਸਿੰਘ ਬਾਘਾ ਤੋਂ ਇਲਾਵਾ ਉਨ੍ਹਾਂ ਦੀ ਸਮੁੱਚੀ ਟੀਮ ਕੁਲਵਿੰਦਰ ਸਿੰਘ ਭੋਲਾ, ਸੋਨੀ ਸੰਧੂ, ਜਗਤਾਰ ਸਿੰਘ, ਨੀਰਜ ਜੈਨ, ਸੋਨੂੰ ਜੈਨ, ਰਜੇਸ਼ ਵਰਮਾ, ਹਰਵਿੰਦਰ ਬਿੱਲਾ, ਸਿਕੰਦਰ ਸਿੰਘ, ਅਵਤਾਰ ਬਬਲਾ, ਰਕੇਸ਼ ਕੁਮਾਰ ਕੇਸ਼ੀ, ਸਾਧੂ ਸਿੰਘ, ਅਵਤਾਰ ਬਾਜਵਾ ਸਮੇਤ ਆਏ ਹੋਏ ਮਹਿਮਾਨਾਂ ਨੂੰ ਕਲੱਬ ਦੇ ਪ੍ਰਬੰਧਕ ਜੀਵਨ ਕੁਮਾਰ, ਡਾ. ਰਜਿੰਦਰ ਪਾਸੀ, ਰਿੰਪੀ ਵਰਮਾ, ਬਿੱਟੂ ਜੱਲਣ, ਨਿਖਿਲ ਕਪਿਲਾ, ਅਭਿਸ਼ੇਕ ਪਾਸੀ, ਮਨੀ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਉਪਰੰਤ ਹਲਕਾ ਵਿਧਾਇਕਾ ਨੀਨਾ ਮਿੱਤਲ ਨੇ ਸਮੂਹ ਹਲਕਾ ਵਾਸੀਆਂ ਨੂੰ ਵਧਾਈ ਦਿੱਤੀ ਤੇ ਅੰਤ ਵਿਚ ਰਾਵਨ ਨੂੰ ਅਗਨੀ ਵਿਖਾਈ। ਇਸ ਮੌਕੇ ਆਪ ਦੇ ਸਪੋਕਸਪਰਸਨ ਐਡ. ਬਿਕਰਮਜੀਤ ਪਾਸੀ, ਕੌਂਸਲ ਪ੍ਰਧਾਨ ਬਲਬੀਰ ਸਿੰਘ, ਮੀਤ ਪ੍ਰਧਾਨ ਲੱਕੀ ਸੰਧੂ, ਬਬਲੂ ਪੁੰਡੀਰ ਆਦਿ ਮੌਜੂਦ ਸਨ। ਪਵਨ ਗੁਪਤਾ ਨੇ ਵੱਖ-ਵੱਖ ਦੁਸਹਿਰਾ ਸਮਾਗਮਾਂ ’ਚ ਕੀਤੀ ਸ਼ਿਰਕਤ ਪਟਿਆਲਾ, (ਅ.ਸ. ਆਹਲੂਵਾਲੀਆ)- ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਨੇ ਕਰਵਾਏ ਦੁਸਹਿਰਾ ਸਮਾਗਮਾਂ ਵਿਚ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਅਮਨ ਨਗਰ ਵਿਚ ਸ੍ਰੀ ਸੱਤਿਆ ਸਨਾਤਨ ਰਾਮ-ਲੀਲਾ ਕਮੇਟੀ ਵਲੋਂ ਕਰਵਾਏ ਵੱਡੇ ਪੱਧਰ ’ਤੇ ਦੁਸਹਿਰਾ ਸਮਾਰੋਹ ਵਿਚ ਸ਼ਿਰਕਤ ਕੀਤੀ। ਗਿਰੀਸ਼ ਸ਼ਰਮਾ ਦੇ ਨਿਰਦੇਸ਼ਨ ਹੇਠ ਰਾਮ-ਲੀਲਾ ਵਿਸ਼ੇਸ਼ ਤੌਰ ’ਤੇ ਕਰਵਾਈ ਗਈ। ਭਗਵਾਨ ਸ੍ਰੀ ਰਾਮ ਅਤੇ ਰਾਵਣ ਵਿਚਕਾਰ ਯੁੱਧ ਦੇ ਅੰਤ ਤੋਂ ਬਾਅਦ, ਰਾਵਣ ਦੇ ਪੁਤਲੇ ਦੀ ਪੂਜਾ ਕੀਤੀ ਗਈ ਤੇ ਫਿਰ ਅਗਨੀ ਸਸਕਾਰ ਕੀਤਾ ਗਿਆ। ਇਸ ਤੋਂ ਪਹਿਲਾਂ ਦੁਸਹਿਰਾ ਮੇਲੇ ਨੂੰ ਸੰਬੋਧਨ ਕਰਦੇ ਹੋਏ, ਪਵਨ ਗੁਪਤਾ ਨੇ ਕਿਹਾ ਕਿ ਦੁਸਹਿਰਾ ਇਸ ਗੱਲ ਦਾ ਪ੍ਰਤੀਕ ਹੈ ਕਿ ਜ਼ੁਲਮ, ਪਾਪ ਤੇ ਝੂਠ ਕਿੰਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ, ਸੱਚ ਅਤੇ ਧਾਰਮਿਕਤਾ ਹਮੇਸ਼ਾ ਜਿੱਤਦੀ ਹੈ। ਧਾਰਮਿਕਤਾ ਤੇ ਮਰਿਆਦਾ ਨੂੰ ਬਰਕਰਾਰ ਰੱਖਣ ਵਾਲਾ ਵਿਅਕਤੀ ਕਦੇ ਵੀ ਕਮਜ਼ੋਰ ਨਹੀਂ ਹੋ ਸਕਦਾ। ਭਗਵਾਨ ਸ੍ਰੀ ਰਾਮ ਜੀ ਦੀ ਰਾਵਣ ’ਤੇ ਜਿੱਤ ਇਸ ਗੱਲ ਦਾ ਪ੍ਰਤੀਕ ਹੈ ਕਿ ਜਦੋਂ ਤੁਸੀਂ ਧਰਮ ਅਤੇ ਸਦਾਚਾਰ ਨੂੰ ਕਾਇਮ ਰੱਖਦੇ ਹੋ, ਤਾਂ ਧਰਮ ਤੁਹਾਡੀ ਤਾਕਤ ਬਣ ਜਾਂਦੀ ਹੈ ਅਤੇ ਹਮੇਸ਼ਾ ਤੁਹਾਨੂੰ ਜਿੱਤ ਦਾ ਝੰਡਾ ਲਹਿਰਾਉਣ ਵਿਚ ਮਦਦ ਕਰਦੀ ਹੈ। ਇਸ ਤੋਂ ਬਾਅਦ, ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਨੇ ਬਹਾਦਰਗੜ੍ਹ ਸ਼ਹਿਰ ਦੇ ਪ੍ਰਸਿੱਧ ਸ੍ਰੀ ਕੇਦਾਰਨਾਥ ਮੰਦਰ ਵਿਚ ਸ੍ਰੀ ਰਾਮ-ਲੀਲ੍ਹਾ ਕਮੇਟੀ ਵਲੋਂ ਕਰਵਾਏ ਦੁਸਹਿਰਾ ਮੇਲੇ ਵਿਚ ਸ਼ਿਰਕਤ ਕੀਤੀ। ਉੱਥੇ, ਸ੍ਰੀ ਹਿੰਦੂ ਤਖ਼ਤ ਭਾਰਤ ਦੇ ਮੁਖੀ ਸ੍ਰੀ ਬ੍ਰਹਮਾਨੰਦ ਗਿਰੀ ਨੇ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਦੁਸਹਿਰਾ ਮੇਲੇ ਵਿਚ ਭਗਵਾਨ ਰਾਵਣ ਦਾ ਪੁਤਲਾ ਵੀ ਸਾੜਿਆ ਗਿਆ। ਇਸ ਮੌਕੇ ’ਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਸੀਨੀਅਰ ਨੇਤਾ ਸਮਾਕਾਂਤ ਪਾਂਡੇ ਅਤੇ ਅਮਰਜੀਤ ਬੰਟੀ ਉਨ੍ਹਾਂ ਦੇ ਨਾਲ ਸਨ। ਨੈਸ਼ਨਲ ਸਕੂਲ ਵਿਖੇ ਦੁਸਹਿਰੇ ਦਾ ਤਿਓਹਾਰ ਮਨਾਇਆ * ਰਾਵਨ ਦੇ ਬੁੱਤ ਨੂੰ ਅਗਨੀ ਵਿਖਾਈ ਬਨੂੜ, (ਭੁਪਿੰਦਰ ਸਿੰਘ)- ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਬਨੂੜ ਵਿਖੇ ਦੁਸਿਹਰੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਵਿਚ ਛੋਟੇ ਬੱਚਿਆਂ ਨੇ ਰਾਮਲੀਲ੍ਹਾ ਖੇਡੀ ਗਈ ਅਤੇ ਰਾਵਨ ਦਾ ਪੁਤਲਾ ਫੂਕਿਆ ਗਿਆ। ਸਮਾਗਮ ਦਾ ਉਦਘਾਟਨ ਸਕੂਲ ਦੇ ਡਾਇਰੈਕਟਰ ਕੈਪਟਨ ਜਗਜੀਤ ਸਿੰਘ ਨੇ ਕੀਤਾ ਅਤੇ ਨੇਕੀ ਦੀ ਬਦੀ ਤੇ ਜਿੱਤ ਦਾ ਪ੍ਰਤੀਕ ਦੁਸਹਿਰੇ ਦੇ ਤਿਓਹਾਰ ਬਾਰੇ ਵਿਸਥਾਰ ਨਾਲ ਦੱਸਿਆ। ਚੇਆਰਮੈਨ ਪਰਮਿੰਦਰ ਸਿੰਘ (ਨਿਊਜਲੈਂਡ) ਨੇ ਬੱਚਿਆਂ ਵਲੋਂ ਖੇਡੀ ਰਾਮਲੀਲ੍ਹਾ ਦੀ ਸਰਾਹਨਾਂ ਕੀਤੀ ਤੇ ਦਸਿਹਰੇ ਦੀ ਵਧਾਈ ਦਿੱਤੀ। ਸਕੂਲ ਪ੍ਰਿੰਸੀਪਲ ਦੀ ਅਗਵਾਈ ਹੇਠ ਬੱਚਿਆਂ ਨੇ ਰਾਮਲੀਲ੍ਹਾ ਦੇ ਕਈ ਸੀਨ ਫਿਲਮਾਏ ਅਤੇ ਸਮਾਗਮ ਨੂੰ ਯਾਦਗਰੀ ਬਣਾਇਆ । ਅੰਤ ਸ੍ਰੀ ਰਾਮ ਦਾ ਰੋਲ ਨਿਭਾਉਣ ਵਾਲੇ ਬੱਚੇ ਨੇ ਰਾਵਨ ਦੇ ਬੁੱਤ ਨੂੰ ਅਗਨੀ ਵਿਖਾਈ ਤੇ ਆਸ਼ਤਬਾਜੀ ਕੀਤੀ। ਇਸ ਮੌਕੇ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ। ਸਕੂਲ ਅਧਿਆਪਕਾ ਪਰਵਿੰਦਰ ਕੌਰ, ਰਮਨਦੀਪ ਕੌਰ, ਅਮਨਦੀਪ ਕੌਰ, ਸੀਲਾ ਦੇਵੀ ਰਾਜਿੰਦਰ ਕੌਰ ਆਦਿ ਸਟਾਫ਼ ਮੈਂਬਰ ਹਾਜਰ ਸਨ। ਪ੍ਰਿੰਸੀਪਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਸਕੂਲ ਵਿਖੇ ਦੁਸਹਿਰਾ ਮਨਾਇਆ ਸਮਾਣਾ, (ਸਾਹਿਬ ਸਿੰਘ)- ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਫਤਹਿਪੁਰ ਸਮਾਣਾ ਵਿਖੇ ਬੁਰਾਈ ’ਤੇ ਸਚਾਈ ਦੀ ਜਿੱਤ ਦਾ ਪ੍ਰਤੀਕ ‘ਦੁਸਹਿਰਾ’ ਦਾ ਤਿਉਹਾਰ ਸ਼ਰਧਾ, ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਦਮਨ ਸਿੰਘ ਵਿਰਕ, ਜਨਰਲ ਸਕੱਤਰ ਬਲਵਿੰਦਰ ਸਿੰਘ, ਸੀਨੀਅਰ ਉਪ-ਪ੍ਰਧਾਨ ਗੁਲਜ਼ਾਰ ਸਿੰਘ ਅਤੇ ਖ਼ਜ਼ਾਨਚੀ ਜਸਵੰਤ ਸਿੰਘ, ਮੈਂਬਰ ਗੁਰਦੇਵ ਸਿੰਘ, ਬਾਬਾ ਸਾਹਿਬ ਸਿੰਘ, ਕੁਲਦੀਪ ਸਿੰਘ ਢਿੱਲੋਂ, ਸਕੂਲ ਪ੍ਰਿੰਸੀਪਲ ਸੁਨੀਤਾ ਰਾਣੀ ਅਤੇ ਸਮੂਹ ਅਧਿਆਪਕ ਵੀ ਮੌਜੂਦ ਸਨ। ਸਮਾਗਮ ਦੀ ਸ਼ੁਰੂਆਤ ਦੌਰਾਨ ਸਕੂਲ ਦੇ ਬੱਚਿਆਂ ਨੇ ਰੰਗਾ-ਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਵਿਦਿਆਰਥੀਆਂ ਵਲੋਂ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਅਤੇ ਦੁਸਹਿਰੇ ਦੇ ਮਹੱਤਵ ਨੂੰ ਦਰਸਾਉਂਦੀਆਂ ਸੁੰਦਰ ਕਵਿਤਾਵਾਂ, ਨਾਟਕ ਪੇਸ਼ ਕੀਤਾ ਗਿਆ। ਸਕੂਲ ਪ੍ਰਬੰਧਕ ਕਮੇਟੀ ਅਤੇ ਪਿ੍ਰੰਸੀਪਲ ਸੁਨੀਤਾ ਰਾਣੀ ਨੇ ਸਮੂਹ ਸਟਾਫ਼ ਅਤੇ ਬੱਚਿਆਂ ਨੂੰ ਦੁਸਹਿਰੇ ਦੀ ਲੱਖ-ਲੱਖ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਹ ਤਿਉਹਾਰ ਸਾਨੂੰ ਆਪਣੇ ਅੰਦਰੋਂ ਅਹੰਕਾਰ, ਬੁਰਾਈ ਅਤੇ ਝੂਠ ਨੂੰ ਖ਼ਤਮ ਕਰਕੇ ਹਮੇਸ਼ਾ ਨੇਕੀ ਅਤੇ ਸੱਚ ਦੇ ਰਾਹ ’ਤੇ ਚੱਲਣ ਦਾ ਸੰਦੇਸ਼ ਦਿੰਦਾ ਹੈ। ਸਮਾਗਮ ਦੇ ਅੰਤ ਵਿਚ ਰਾਵਣ ਦੇ ਪੁਤਲੇ ਦਾ ਦਹਿਨ ਕੀਤਾ ਗਿਆ। ਸਮਾਣਾ ’ਚ ਤਿੰਨ ਥਾਵਾਂ ’ਤੇ ਫੂਕੇ ਰਾਵਨ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਮਾਣਾ, (ਸਾਹਿਬ ਸਿੰਘ)- ਇਤਿਹਾਸਕ ਸ਼ਹਿਰ ਸਮਾਣਾ ਵਿਖੇ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਸ਼ਹਿਰ ਵਿਚ ਅਗਰਵਾਲ ਧਰਮਸ਼ਾਲਾ ਤੇ ਸਕੂਲ ਪ੍ਰਬੰਧਕ ਕਮੇਟੀ ਵਿਖੇ ਪ੍ਰਧਾਨ ਦਰਸ਼ਨ ਮਿੱਤਲ ਤੇ ਸਾਬਕਾ ਪ੍ਰਧਾਨ ਜੀਵਨ ਗਰਗ ਦੀ ਅਗਵਾਈ ਵਿਚ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਪੁਰਾਤਨ ਰਾਮਲੀਲਾ ਮੈਦਾਨ ਵਿਖੇ ਸ੍ਰੀ ਦੁਰਗਾ ਰਾਮਾ ਡਰਾਮਾਟਿਕ ਕਲੱਬ ਦੇ ਪ੍ਰਧਾਨ ਰਵੀ ਗਰਗ ਟਿੰਮਾ, ਸਕੱਤਰ ਰਮਨ ਮਹਿੰਦਰਾ, ਚੇਅਰਮੈਨ ਰਿੰਕੂ ਚੋਪੜਾ ਤੇ ਉਪ ਪ੍ਰਧਾਨ ਪ੍ਰਦੀਪ ਸ਼ਰਮਾ ਦੀ ਅਗਵਾਈ ਵਿਚ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਸਾੜਿਆ ਗਿਆ। ਸ੍ਰੀ ਕ੍ਰਿਸ਼ਨਾ ਡਰਾਮਾਟਿਕ ਕਲੱਬ ਵਲੋਂ ਨਗਰ ਕੌਂਸਲ ਦਫ਼ਤਰ ਨੇੜੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਾੜੇ ਗਏ। ਪੁਤਲਿਆਂ ਨੂੰ ਅਗਨੀ ਵਿਖਾਉਣ ਦੀ ਰਸਮ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਨਿਭਾਈ। ਉਨ੍ਹਾਂ ਨਾਲ ਨਗਰ ਕੌਂਸਲ ਦੇ ਪ੍ਰਧਾਨ ਕਪੂਰ ਚੰਦ ਬਾਂਸਲ, ਨਗਰ ਕੌਂਸਲ ਦੇ ਮੈਂਬਰ ਮਨਜਿੰਦਰ ਸਿੰਘ ਰਾਣਾ ਸੇਖੋਂ, ਸਾਬਕਾ ਚੇਅਰਮੈਨ ਅਸ਼ੋਕ ਮੋਦਗਿਲ, ਗੁਰਦਿਆਲ ਸਿੰਘ ਰੰਧਾਵਾ ਤੇ ਨਗਰ ਕੌਂਸਲ ਦੇ ਮੈਂਬਰ ਮੌਜੂਦ ਸਨ। ਦੇਵੀਗੜ੍ਹ ਦੇ ਪ੍ਰਾਚੀਨ ਬਾਬਾ ਸ਼ੰਕਰਗਿਰ ਔਲੀਆ ਮੰਦਿਰ ‘ਚ ਦੁਸਹਿਰੇ ਦਾ ਤਿਉਹਾਰ ਮਨਾਇਆ ਦੇਵੀਗੜ੍ਹ, (ਰਾਜਿੰਦਰ ਸਿੰਘ ਮੌਜੀ)- ਦੁਸਹਿਰੇ ਦਾ ਪਵਿੱਤਰ ਤਿਉਹਾਰ ਇਲਾਕੇ ਅੰਦਰ ਪੂਰੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸ਼ੁਭ ਅਵਸਰ ‘ਤੇ ਦੇਵੀਗੜ੍ਹ ਸਥਿਤ ਇਲਾਕੇ ਦੀ ਆਸਥਾ ਦੇ ਕੇਂਦਰ ਪ੍ਰਾਚੀਨ ਬਾਬਾ ਸ਼ੰਕਰਗਿਰ ਔਲੀਆ ਮੰਦਿਰ ਵਿਖੇ ਵੱਡੀ ਗਿਣਤੀ ‘ਚ ਸ਼ਰਧਾਲੂਆਂ ਨੇ ਮੱਥਾ ਟੇਕਿਆ। ਇਸ ਮੌਕੇ ਹਲਕਾ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਉਚੇਚੇ ਤੌਰ ‘ਤੇ ਪਹੁੰਚ ਕੇ ਬਾਬਾ ਸ਼ੰਕਰਗਿਰ ਔਲੀਆ ਦੇ ਮੰਦਿਰ ‘ਚ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਨੇ ਇਲਾਕੇ ਅਤੇ ਪੰਜਾਬ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਭਾਈਚਾਰਕ ਸਾਂਝ ਲਈ ਅਰਦਾਸ ਕੀਤੀ। ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਚੰਦੂਮਾਜਰਾ ਨੇ ਇਲਾਕਾ ਨਿਵਾਸੀਆਂ ਨੂੰ ਦੁਸਹਿਰੇ ਦੇ ਪਵਿੱਤਰ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਸਾਨੂੰ ਬੁਰਾਈ ਦੇ ਰਸਤੇ ਨੂੰ ਛੱਡ ਕੇ ਅੱਛਾਈ ਅਤੇ ਸੱਚਾਈ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਧਾਰਮਿਕ ਅਸਥਾਨ ਅਤੇ ਤਿਉਹਾਰ ਸਮਾਜ ਵਿਚ ਆਪਸੀ ਪ੍ਰੇਮ-ਪਿਆਰ ਅਤੇ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਸਾਬਕਾ ਸਰਪੰਚ ਚੌਧਰੀ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਮੰਦਿਰ ਕਮੇਟੀ ਦੇ ਹੋਰ ਅਹੁਦੇਦਾਰਾਂ ਨੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਦਾ ਮੰਦਿਰ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰੇਮ ਸਿੰਘ ਖਨੇਜਾ, ਬਿਕਰਮ ਸਿੰਘ ਬਿੱਟੂ ਕਛਵੀ, ਬਿਕਰਮਜੀਤ ਬਧਵਾਰ, ਨਰਿੰਦਰ ਸ਼ਰਮਾ, ਨਿੰਕਾ ਮਹਿਤਾ, ਅਮਿਤ ਬਧਵਾਰ ਅਤੇ ਗੁਰਮੁੱਖ ਸਿੰਘ ਸੁਹਾਗਹੇੜੀ ਆਦਿ ਹਾਜ਼ਰ ਸਨ। ਭਾਦਸੋਂ ਸ਼ਹਿਰ ’ਚ ਦੁਸ਼ਹਿਰੇ ਮੌਕੇ ਸੁੰਦਰ ਝਾਕੀਆਂ ਕੱਢੀਆਂ ਭਾਦਸੋਂ, (ਗੁਰਬਖਸ਼ ਸਿੰਘ ਵੜੈਚ)- ਦੁਸਹਿਰਾ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਵਿਜੈ ਦਸ਼ਮੀ ਮੌਕੇ ਵੱਖ-ਵੱਖ ਧਾਰਮਿਕ ਵੰਨਗੀਆਂ ਦੀਆਂ ਸੁੰਦਰ ਝਾਕੀਆਂ ਕੱਢੀਆਂ ਗਈਆਂ। ਇਸ ਤੋਂ ਪਹਿਲਾ ਹਰੀਹਰ ਮੰਦਿਰ ਭਾਦਸੋਂ ਵਿਖੇ ਪੂਜਾ ਅਰਚਨਾ ਕੀਤੀ ਗਈ, ਉਪਰੰਤ ਕਰਤਾਰ ਕੰਬਾਇਨ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਲੋਟੇ ਵਲੋਂ ਝਾਕੀਆਂ ਦੀ ਸ਼ੁਰੂਆਤ ਕੀਤੀ ਗਈ। ਇਹ ਝਾਕੀਆਂ ਬਾਜਾਰ ਦੇ ਵੱਖ ਵੱਖ ਹਿੱਸਿਆਂ ਤੋਂ ਹੁੰਦੀ ਹੋਈ ਹਰੀਹਰ ਮੰਦਿਰ ਵਿਖੇ ਸਮਾਪਤ ਹੋਈ। ਇਸ ਮੌਕੇ ਕਮੇਟੀ ਪ੍ਰਧਾਨ ਅਮਿਤ ਕੋਹਲੀ, ਸੁਦਰਸ਼ਨ ਗੁਪਤਾ ਪ੍ਰਧਾਨ ਹਰੀਹਰ ਮੰਦਿਰ ਕਮੇਟੀ, ਭਗਵੰਤ ਸਿੰਘ ਮਣਕੂ ਕੋਆਰਡੀਨੇਟਰ, ਸ਼ੈਂਕੀ ਸਿੰਗਲਾ ਪੁੱਤਰ ਪ੍ਰਧਾਨ ਮਧੂ ਬਾਲਾ ਨਗਰ ਪੰਚਾਇਤ ਭਾਦਸੋਂ, ਵਿੱਕੀ ਬਾਂਸਲ, ਸੰਜੀਵ ਸੂਦ, ਸੰਜੀਵ ਲੇਖੀ, ਧਰਿੰਦਰ ਕੁਮਾਰ, ਲਾਡੀ ਖੱਟੜਾ, ਕਾਲਾ ਭਾਦਸੋਂ, ਮੋਹਣ ਡਕੋਂਦਾ, ਹਰੀਸ਼ਰਨ ਪਾਠਕ, ਹੈਪੀ ਭਾਦਸੋਂ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਾਰਕ ’ਚ ਸੈਰ ਕਰਦੇ ਪਤੀ-ਪਤਨੀ ਦੀ ਕੀਤੀ ਕੁੱਟਮਾਰ 3 ਨਾਮਜ਼ਦ ਤੇ ਔਰਤ ਸਮੇਤ 4 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਸਾਬਕਾ ਵਿਧਾਇਕ ਜੀ. ਪੀ. ਨੇ ਰਾਮਲੀਲਾ ਦਾ ਕੀਤਾ ਉਦਘਾਟਨ
Ad Position 24