19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਭਾਜਪਾ ਆਗੂ ਬਿੱਟੂ ਨੇ ਨਸ਼ਿਆਂ ਖ਼ਿਲਾਫ਼ ਸਟਿੰਗ ਆਪ੍ਰੇਸ਼ਨ ਕਰਕੇ ਪੁਲਿਸ ਨੂੰ ਫੜਾਏ ਨਸ਼ਾ ਤਸਕਰ ਨਸ਼ਿਆਂ ਖ਼ਿਲਾਫ਼ ਲੜਾਈ ਹਮੇਸ਼ਾ ਜਾਰੀ ਰਹੇਗੀ - ਬਿੱਟੂ

ਭਾਦਸੋਂ, 18 ਅਕਤੂਬਰ (ਗੁਰਬਖਸ਼ ਸਿੰਘ ਵੜੈਚ)- ਆਮ ਆਦਮੀ ਪਾਰਟੀ ਵਲੋਂ ਨਸ਼ਿਆਂ ਵਿਰੁੱਧ ਚਲਾਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਠੁੱਸ ਹੋ ਕੇ ਰਹਿ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਨਾਭਾ ਹਲਕੇ ਦੇ ਮੁੱਖ ਸੇਵਾਦਾਰ ਅਤੇ ਨਸ਼ਿਆ ਖ਼ਿਲਾਫ਼ ਲੜਾਈ ਲ਼ੜ ਰਹੇ ਜੁਝਾਰੂ ਨੌਜਵਾਨ ਬਰਿੰਦਰ ਬਿੱਟੂ ਨੇ ਸਾਥੀਆਂ ਸਮੇਤ ਇਕ ਸਟਿੰਗ ਆਪਰੇਸ਼ਨ ਚਲਾਕੇ ਵੱਖ-ਵੱਖ ਜਗਾ ਤੋਂ ਨਸ਼ਾ ਤਸਕਰ ਫੜਕੇ ਭਾਦਸੋਂ ਪੁਲਿਸ ਕੋਲ ਸਪੁਰਦ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

Ad Position 21
No active advertisement
ਅਜੀਤ ਡੈਸਕ 19-10-2026
ਭਾਦਸੋਂ, 18 ਅਕਤੂਬਰ (ਗੁਰਬਖਸ਼ ਸਿੰਘ ਵੜੈਚ)- ਆਮ ਆਦਮੀ ਪਾਰਟੀ ਵਲੋਂ ਨਸ਼ਿਆਂ ਵਿਰੁੱਧ ਚਲਾਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਠੁੱਸ ਹੋ ਕੇ ਰਹਿ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਨਾਭਾ ਹਲਕੇ ਦੇ ਮੁੱਖ ਸੇਵਾਦਾਰ ਅਤੇ ਨਸ਼ਿਆ ਖ਼ਿਲਾਫ਼ ਲੜਾਈ ਲ਼ੜ ਰਹੇ ਜੁਝਾਰੂ ਨੌਜਵਾਨ ਬਰਿੰਦਰ ਬਿੱਟੂ ਨੇ ਸਾਥੀਆਂ ਸਮੇਤ ਇਕ ਸਟਿੰਗ ਆਪਰੇਸ਼ਨ ਚਲਾਕੇ ਵੱਖ-ਵੱਖ ਜਗਾ ਤੋਂ ਨਸ਼ਾ ਤਸਕਰ ਫੜਕੇ ਭਾਦਸੋਂ ਪੁਲਿਸ ਕੋਲ ਸਪੁਰਦ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਬਰਿੰਦਰ ਬਿੱਟੂ, ਰਾਮ ਸਿੰਘ, ਜੋਰਾ ਸਿੰਘ ਸਕਰਾਲੀ ਅਤੇ ਉਨਾ ਦੇ ਸਾਥੀਆਂ ਨੇ ਦੱਸਿਆ ਕਿ ਭਾਦਸੋਂ ਦੇ ਵਾਰਡ ਨੰਬਰ 8 ਵਿਚ ਇਕ ਨੌਜਵਾਨ ਲੋਕਾਂ ਨੂੰ ਨਸ਼ਾ ਵੇਚ ਰਿਹਾ ਸੀ ਤੇ ਸਾਨੂੰ ਵੇਖਕੇ ਉਹ ਭੱਜਣ ਲੱਗਾ ਤੇ ਸਾਡੇ ਸਾਥੀਆਂ ਨਾਲ ਗਾਲੀ ਗਲੋਚ ਤੇ ਕੁੱਟਮਾਰ ਵੀ ਕਰਨ ਲੱਗਾ, ਉਸ ਕੋਲੋ ਨਸ਼ੀਲਾ ਪਦਾਰਥ, ਨਕਦੀ ਵੀ ਮਿਲੀ। ਸਾਡੇ ਵਲੋਂ ਉਕਤ ਵਿਅਕਤੀ ਨੂੰ ਫੜਕੇ ਕਾਰਵਾਈ ਕਰਨ ਲਈ ਥਾਣਾ ਭਾਦਸੋਂ ਦੇ ਮੁਲਾਜਮਾਂ ਦੇ ਸਪੁਰਦ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਦੂਜੇ ਸਟਿੰਗ ਆਪਰੇਸ਼ਨ ਵਿਚ ਅਨਾਜ ਮੰਡੀ ਦੇ ਸਾਹਮਣੇ ਇਕ ਐਲਮੀਨੀਅਮ ਵਾਲੀ ਦੁਕਾਨ ਵਿਚੋਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਜੋ ਕਿ ਨਸ਼ੀਲੇ ਕੈਪਸੂਲ ਵੇਚ ਰਹੇ ਸਨ। ਉਨ੍ਹਾਂ ਇਨ੍ਹਾਂ ਦੋਨਾਂ ਨੌਜਵਾਨਾਂ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ਤੇ ਨਾਲ ਹੀ ਕੈਪਸ਼ੂਲ ਪੈਕਟ, ਕੁਝ ਨਕਦੀ ਵੀ ਪੁਲਿਸ ਹਵਾਲੇ ਕਰਵਾਈ। ਉਨ੍ਹਾਂ ਮੰਗ ਕੀਤੀ ਕਿ ਇਸ ਦੁਕਾਨ ਦੇ ਕਿਰਾਏਦਾਰ ਸਮੇਤ ਬਾਕੀ ਕਾਬੂ ਕੀਤੇ ਗਏ ਉਕਤ ਵਿਅਕਤੀਆਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਮਸਲੇ ਸੰਬੰਧੀ ਜਦੋਂ ਥਾਣਾ ਭਾਦਸੋਂ ਦੇ ਮੁਖੀ ਨਾਲ ਪ੍ਰੈਸ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਦੀ ਪੁਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਛਗਿੱਛ ਪੂਰੀ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਹੀ ਪੰਜਾਬ ਦੇ ਲੋਕਾਂ ਦੇ ਭਲੇ ਦੀ ਗੱਲ ਕਰ ਸਕਦੀ ਹੈ- ਮਹੰਤ ਖਨੌੜਾ ਅਗਲੀ ਖ਼ਬਰ ਸਿਆਲੂ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਜਨਤਕ ਮੀਟਿੰਗਾਂ
Ad Position 24